couponatlas.

Гуру Грантх Сахиб (гурмукхи): Анг 1241

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪੂਜ ਕਰੇ; ਰਖੈ ਨਾਵਾਲਿ ॥ ਕੁੰਗੂ ਚੰਨਣੁ ਫੁਲ ਚੜਾਏ ॥ ਪੈਰੀ ਪੈ ਪੈ; ਬਹੁਤੁ ਮਨਾਏ ॥ ਮਾਣੂਆ ਮੰਗਿ ਮੰਗਿ; ਪੈਨੑੈ ਖਾਇ ॥ ਅੰਧੀ ਕੰਮੀ; ਅੰਧ ਸਜਾਇ ॥ ਭੁਖਿਆ ਦੇਇ ਨ ਮਰਦਿਆ ਰਖੈ ॥ ਅੰਧਾ ਝਗੜਾ; ਅੰਧੀ ਸਥੈ ॥੧॥ ਮਹਲਾ ੧ ॥ ਸਭੇ ਸੁਰਤੀ. ਜੋਗ ਸਭਿ; ਸਭੇ ਬੇਦ ਪੁਰਾਣ ॥ ਸਭੇ ਕਰਣੇ. ਤਪ ਸਭਿ; ਸਭੇ ਗੀਤ ਗਿਆਨ ॥ ਸਭੇ ਬੁਧੀ. ਸੁਧਿ ਸਭਿ; ਸਭਿ ਤੀਰਥ. ਸਭਿ ਥਾਨ ॥ ਸਭਿ ਪਾਤਿਸਾਹੀਆ. ਅਮਰ ਸਭਿ; ਸਭਿ ਖੁਸੀਆ. ਸਭਿ ਖਾਨ ॥ ਸਭੇ ਮਾਣਸ. ਦੇਵ ਸਭਿ; ਸਭੇ ਜੋਗ ਧਿਆਨ ॥ ਸਭੇ ਪੁਰੀਆ. ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥ ਨਾਨਕ ਸਚਾ ਸਚਿ ਨਾਇ; ਸਚੁ ਸਭਾ ਦੀਬਾਨੁ ॥੨॥ ਪਉੜੀ ॥ ਨਾਇ ਮੰਨਿਐ. ਸੁਖੁ ਊਪਜੈ; ਨਾਮੇ ਗਤਿ ਹੋਈ ॥ ਨਾਇ ਮੰਨਿਐ. ਪਤਿ ਪਾਈਐ; ਹਿਰਦੈ ਹਰਿ ਸੋਈ ॥ ਨਾਇ ਮੰਨਿਐ. ਭਵਜਲੁ ਲੰਘੀਐ; ਫਿਰਿ ਬਿਘਨੁ. ਨ ਹੋਈ ॥ ਨਾਇ ਮੰਨਿਐ. ਪੰਥੁ ਪਰਗਟਾ; ਨਾਮੇ ਸਭ ਲੋਈ ॥ ਨਾਨਕ. ਸਤਿਗੁਰਿ ਮਿਲਿਐ. ਨਾਉ ਮੰਨੀਐ; ਜਿਨ ਦੇਵੈ ਸੋਈ ॥੯॥ ਸਲੋਕ ਮਃ ੧ ॥ ਪੁਰੀਆ ਖੰਡਾ ਸਿਰਿ ਕਰੇ; ਇਕ ਪੈਰਿ ਧਿਆਏ ॥ ਪਉਣੁ ਮਾਰਿ. ਮਨਿ ਜਪੁ ਕਰੇ; ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ; ਕਿਸ ਨੋ ਜੋਰੁ ਕਰੇਇ ॥ ਕਿਸ ਨੋ ਕਹੀਐ ਨਾਨਕਾ; ਕਿਸ ਨੋ ਕਰਤਾ ਦੇਇ ॥ ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ॥੧॥ ਮਃ ੧ ॥ ਹੈ ਹੈ ਆਖਾਂ ਕੋਟਿ ਕੋਟਿ; ਕੋਟੀ ਹੂ ਕੋਟਿ ਕੋਟਿ ॥ ਆਖੂੰ ਆਖਾਂ ਸਦਾ ਸਦਾ; ਕਹਣਿ. ਨ ਆਵੈ ਤੋਟਿ ॥ ਨਾ ਹਉ ਥਕਾਂ. ਨ ਠਾਕੀਆ; ਏਵਡ ਰਖਹਿ ਜੋਤਿ ॥ ਨਾਨਕ ਚਸਿਅਹੁ ਚੁਖ ਬਿੰਦ; ਉਪਰਿ ਆਖਣੁ ਦੋਸੁ ॥੨॥ ਪਉੜੀ ॥ ਨਾਇ ਮੰਨਿਐ. ਕੁਲੁ ਉਧਰੈ; ਸਭੁ ਕੁਟੰਬੁ ਸਬਾਇਆ ॥ ਨਾਇ ਮੰਨਿਐ ਸੰਗਤਿ ਉਧਰੈ; ਜਿਨ ਰਿਦੈ ਵਸਾਇਆ ॥ ਨਾਇ ਮੰਨਿਐ. ਸੁਣਿ ਉਧਰੇ; ਜਿਨ ਰਸਨ ਰਸਾਇਆ ॥ ਨਾਇ ਮੰਨਿਐ. ਦੁਖ ਭੁਖ ਗਈ; ਜਿਨ ਨਾਮਿ ਚਿਤੁ ਲਾਇਆ ॥ ਨਾਨਕ ਨਾਮੁ ਤਿਨੀ ਸਾਲਾਹਿਆ; ਜਿਨ ਗੁਰੂ ਮਿਲਾਇਆ ॥੧੦॥ ਸਲੋਕ ਮਃ ੧ ॥ ਸਭੇ ਰਾਤੀ ਸਭਿ ਦਿਹ; ਸਭਿ ਥਿਤੀ ਸਭਿ ਵਾਰ ॥ ਸਭੇ ਰੁਤੀ ਮਾਹ ਸਭਿ; ਸਭਿ ਧਰਤਂ‍ੀ ਸਭਿ ਭਾਰ ॥ ਸਭੇ ਪਾਣੀ ਪਉਣ ਸਭਿ; ਸਭਿ ਅਗਨੀ ਪਾਤਾਲ ॥ ਸਭੇ ਪੁਰੀਆ ਖੰਡ ਸਭਿ; ਸਭਿ ਲੋਅ ਲੋਅ ਆਕਾਰ ॥ ਹੁਕਮੁ. ਨ ਜਾਪੀ ਕੇਤੜਾ; ਕਹਿ. ਨ ਸਕੀਜੈ ਕਾਰ ॥ ਆਖਹਿ ਥਕਹਿ ਆਖਿ; ਆਖਿ; ਕਰਿ ਸਿਫਤਂ‍ੀ ਵੀਚਾਰ ॥ ਤ੍ਰਿਣੁ. ਨ ਪਾਇਓ ਬਪੁੜੀ; ਨਾਨਕੁ ਕਹੈ ਗਵਾਰ ॥੧॥ ਮਃ ੧ ॥ ਅਖਂ‍ੀ ਪਰਣੈ ਜੇ ਫਿਰਾਂ; ਦੇਖਾਂ ਸਭੁ ਆਕਾਰੁ ॥ ਪੁਛਾ ਗਿਆਨੀ ਪੰਡਿਤਾਂ; ਪੁਛਾ ਬੇਦ ਬੀਚਾਰ ॥
Источники и права