couponatlas.

Гуру Грантх Сахиб (гурмукхи): Анг 1242

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪੁਛਾ ਦੇਵਾਂ ਮਾਣਸਾਂ; ਜੋਧ ਕਰਹਿ ਅਵਤਾਰ ॥ ਸਿਧ ਸਮਾਧੀ ਸਭਿ ਸੁਣੀ; ਜਾਇ ਦੇਖਾਂ ਦਰਬਾਰੁ ॥ ਅਗੈ ਸਚਾ ਸਚਿ ਨਾਇ; ਨਿਰਭਉ. ਭੈ ਵਿਣੁ ਸਾਰੁ ॥ ਹੋਰ ਕਚੀ ਮਤੀ ਕਚੁ ਪਿਚੁ; ਅੰਧਿਆ ਅੰਧੁ ਬੀਚਾਰੁ ॥ ਨਾਨਕ ਕਰਮੀ ਬੰਦਗੀ; ਨਦਰਿ ਲੰਘਾਏ ਪਾਰਿ ॥੨॥ ਪਉੜੀ ॥ ਨਾਇ ਮੰਨਿਐ. ਦੁਰਮਤਿ ਗਈ; ਮਤਿ ਪਰਗਟੀ ਆਇਆ ॥ ਨਾਉ ਮੰਨਿਐ. ਹਉਮੈ ਗਈ; ਸਭਿ ਰੋਗ ਗਵਾਇਆ ॥ ਨਾਇ ਮੰਨਿਐ. ਨਾਮੁ ਊਪਜੈ; ਸਹਜੇ ਸੁਖੁ ਪਾਇਆ ॥ ਨਾਇ ਮੰਨਿਐ. ਸਾਂਤਿ ਊਪਜੈ; ਹਰਿ ਮੰਨਿ ਵਸਾਇਆ ॥ ਨਾਨਕ ਨਾਮੁ ਰਤੰਨੁ ਹੈ; ਗੁਰਮੁਖਿ ਹਰਿ ਧਿਆਇਆ ॥੧੧॥ ਸਲੋਕ ਮਃ ੧ ॥ ਹੋਰੁ ਸਰੀਕੁ ਹੋਵੈ ਕੋਈ ਤੇਰਾ; ਤਿਸੁ ਅਗੈ. ਤੁਧੁ ਆਖਾਂ ॥ ਤੁਧੁ ਅਗੈ. ਤੁਧੈ ਸਾਲਾਹੀ; ਮੈ ਅੰਧੇ. ਨਾਉ ਸੁਜਾਖਾ ॥ ਜੇਤਾ ਆਖਣੁ ਸਾਹੀ ਸਬਦੀ; ਭਾਖਿਆ ਭਾਇ ਸੁਭਾਈ ॥ ਨਾਨਕ. ਬਹੁਤਾ ਏਹੋ ਆਖਣੁ; ਸਭ ਤੇਰੀ ਵਡਿਆਈ ॥੧॥ ਮਃ ੧ ॥ ਜਾਂ ਨ ਸਿਆ, ਕਿਆ ਚਾਕਰੀ; ਜਾਂ ਜੰਮੇ ਕਿਆ ਕਾਰ ॥ ਸਭਿ ਕਾਰਣ ਕਰਤਾ ਕਰੇ; ਦੇਖੈ ਵਾਰੋ ਵਾਰ ॥ ਜੇ ਚੁਪੈ ਜੇ ਮੰਗਿਐ; ਦਾਤਿ ਕਰੇ ਦਾਤਾਰੁ ॥ ਇਕੁ ਦਾਤਾ ਸਭਿ ਮੰਗਤੇ; ਫਿਰਿ ਦੇਖਹਿ ਆਕਾਰੁ ॥ ਨਾਨਕ. ਏਵੈ ਜਾਣੀਐ; ਜੀਵੈ ਦੇਵਣਹਾਰੁ ॥੨॥ ਪਉੜੀ ॥ ਨਾਇ ਮੰਨਿਐ. ਸੁਰਤਿ ਊਪਜੈ; ਨਾਮੇ ਮਤਿ ਹੋਈ ॥ ਨਾਇ ਮੰਨਿਐ. ਗੁਣ ਉਚਰੈ; ਨਾਮੇ ਸੁਖਿ ਸੋਈ ॥ ਨਾਇ ਮੰਨਿਐ. ਭ੍ਰਮੁ ਕਟੀਐ; ਫਿਰਿ ਦੁਖੁ. ਨ ਹੋਈ ॥ ਨਾਇ ਮੰਨਿਐ ਸਾਲਾਹੀਐ; ਪਾਪਾਂ ਮਤਿ ਧੋਈ ॥ ਨਾਨਕ. ਪੂਰੇ ਗੁਰ ਤੇ ਨਾਉ ਮੰਨੀਐ; ਜਿਨ ਦੇਵੈ ਸੋਈ ॥੧੨॥ ਸਲੋਕ ਮਃ ੧ ॥ ਸਾਸਤ੍ਰ ਬੇਦ ਪੁਰਾਣ ਪੜੑੰਤਾ ॥ ਪੂਕਾਰੰਤਾ ਅਜਾਣੰਤਾ ॥ ਜਾਂ ਬੂਝੈ; ਤਾਂ ਸੂਝੈ ਸੋਈ ॥ ਨਾਨਕੁ ਆਖੈ; ਕੂਕ. ਨ ਹੋਈ ॥੧॥ ਮਃ ੧ ॥ ਜਾਂ ਹਉ ਤੇਰਾ. ਤਾਂ ਸਭੁ ਕਿਛੁ ਮੇਰਾ; ਹਉ ਨਾਹੀ. ਤੂ ਹੋਵਹਿ ॥ ਆਪੇ ਸਕਤਾ. ਆਪੇ ਸੁਰਤਾ; ਸਕਤੀ ਜਗਤੁ ਪਰੋਵਹਿ ॥ ਆਪੇ ਭੇਜੇ. ਆਪੇ ਸਦੇ; ਰਚਨਾ ਰਚਿ ਰਚਿ ਵੇਖੈ ॥ ਨਾਨਕ. ਸਚਾ ਸਚੀ ਨਾਂਈ; ਸਚੁ ਪਵੈ ਧੁਰਿ ਲੇਖੈ ॥੨॥ ਪਉੜੀ ॥ ਨਾਮੁ ਨਿਰੰਜਨ ਅਲਖੁ ਹੈ; ਕਿਉ. ਲਖਿਆ ਜਾਈ ॥ ਨਾਮੁ ਨਿਰੰਜਨ ਨਾਲਿ ਹੈ; ਕਿਉ ਪਾਈਐ ਭਾਈ ॥ ਨਾਮੁ ਨਿਰੰਜਨ ਵਰਤਦਾ; ਰਵਿਆ ਸਭ ਠਾਂਈ ॥ ਗੁਰ ਪੂਰੇ ਤੇ ਪਾਈਐ; ਹਿਰਦੈ ਦੇਇ ਦਿਖਾਈ ॥ ਨਾਨਕ. ਨਦਰੀ ਕਰਮੁ ਹੋਇ; ਗੁਰ ਮਿਲੀਐ ਭਾਈ ॥੧੩॥ ਸਲੋਕ ਮਃ ੧ ॥ ਕਲਿ ਹੋਈ ਕੁਤੇ ਮੁਹੀ; ਖਾਜੁ ਹੋਆ ਮੁਰਦਾਰੁ ॥ ਕੂੜੁ ਬੋਲਿ ਬੋਲਿ ਭਉਕਣਾ; ਚੂਕਾ ਧਰਮੁ ਬੀਚਾਰੁ ॥ ਜਿਨ ਜੀਵੰਦਿਆ ਪਤਿ ਨਹੀ; ਮੁਇਆ ਮੰਦੀ ਸੋਇ ॥
Источники и права