couponatlas.

Гуру Грантх Сахиб (гурмукхи): Анг 1246

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਃ ੧ ॥ ਮਨਹੁ ਜਿ ਅੰਧੇ ਕੂਪ; ਕਹਿਆ ਬਿਰਦੁ. ਨ ਜਾਣਨੑੀ ॥ ਮਨਿ ਅੰਧੈ ਊਂਧੈ ਕਵਲਿ; ਦਿਸਨੑਿ ਖਰੇ ਕਰੂਪ ॥ ਇਕਿ ਕਹਿ ਜਾਣਹਿ. ਕਹਿਆ ਬੁਝਹਿ; ਤੇ ਨਰ ਸੁਘੜ ਸਰੂਪ ॥ ਇਕਨਾ ਨਾਦ ਨ, ਬੇਦ ਨ ਗੀਅ ਰਸੁ; ਰਸ ਕਸ. ਨ ਜਾਣੰਤਿ ॥ ਇਕਨਾ ਸੁਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ. ਨ ਲਹੰਤਿ ॥ ਨਾਨਕ. ਸੇ ਨਰ ਅਸਲਿ ਖਰ; ਜਿ ਬਿਨੁ ਗੁਣ. ਗਰਬੁ ਕਰੰਤਿ ॥੨॥ ਪਉੜੀ ॥ ਗੁਰਮੁਖਿ ਸਭ ਪਵਿਤੁ ਹੈ; ਧਨੁ ਸੰਪੈ ਮਾਇਆ ॥ ਹਰਿ ਅਰਥਿ ਜੋ ਖਰਚਦੇ; ਦੇਂਦੇ ਸੁਖੁ ਪਾਇਆ ॥ ਜੋ ਹਰਿ ਨਾਮੁ ਧਿਆਇਦੇ; ਤਿਨ ਤੋਟਿ. ਨ ਆਇਆ ॥ ਗੁਰਮੁਖਾਂ ਨਦਰੀ ਆਵਦਾ; ਮਾਇਆ ਸੁਟਿ ਪਾਇਆ ॥ ਨਾਨਕ. ਭਗਤਾਂ ਹੋਰੁ ਚਿਤਿ. ਨ ਆਵਈ; ਹਰਿ ਨਾਮਿ ਸਮਾਇਆ ॥੨੨॥ ਸਲੋਕ ਮਃ ੪ ॥ ਸਤਿਗੁਰੁ ਸੇਵਨਿ. ਸੇ ਵਡਭਾਗੀ ॥ ਸਚੈ ਸਬਦਿ; ਜਿਨੑਾ ਏਕ ਲਿਵ ਲਾਗੀ ॥ ਗਿਰਹ ਕੁਟੰਬ ਮਹਿ; ਸਹਜਿ ਸਮਾਧੀ ॥ ਨਾਨਕ ਨਾਮਿ ਰਤੇ; ਸੇ ਸਚੇ ਬੈਰਾਗੀ ॥੧॥ ਮਃ ੪ ॥ ਗਣਤੈ ਸੇਵ. ਨ ਹੋਵਈ; ਕੀਤਾ ਥਾਇ. ਨ ਪਾਇ ॥ ਸਬਦੈ ਸਾਦੁ. ਨ ਆਇਓ; ਸਚਿ. ਨ ਲਗੋ ਭਾਉ ॥ ਸਤਿਗੁਰੁ ਪਿਆਰਾ. ਨ ਲਗਈ; ਮਨਹਠਿ ਆਵੈ ਜਾਇ ॥ ਜੇ ਇਕ ਵਿਖ ਅਗਾਹਾ ਭਰੇ; ਤਾਂ ਦਸ ਵਿਖਾਂ ਪਿਛਾਹਾ ਜਾਇ ॥ ਸਤਿਗੁਰ ਕੀ ਸੇਵਾ ਚਾਕਰੀ; ਜੇ ਚਲਹਿ ਸਤਿਗੁਰ ਭਾਇ ॥ ਆਪੁ ਗਵਾਇ. ਸਤਿਗੁਰੂ ਨੋ ਮਿਲੈ; ਸਹਜੇ ਰਹੈ ਸਮਾਇ ॥ ਨਾਨਕ. ਤਿਨੑਾ ਨਾਮੁ. ਨ ਵੀਸਰੈ; ਸਚੇ ਮੇਲਿ ਮਿਲਾਇ ॥੨॥ ਪਉੜੀ ॥ ਖਾਨ ਮਲੂਕ ਕਹਾਇਦੇ; ਕੋ ਰਹਣੁ. ਨ ਪਾਈ ॥ ਗੜੑ ਮੰਦਰ ਗਚ ਗੀਰੀਆ; ਕਿਛੁ ਸਾਥਿ. ਨ ਜਾਈ ॥ ਸੋਇਨ ਸਾਖਤਿ ਪਉਣ ਵੇਗ; ਧ੍ਰਿਗੁ ਧ੍ਰਿਗੁ ਚਤੁਰਾਈ ॥ ਛਤੀਹ ਅੰਮ੍ਰਿਤ ਪਰਕਾਰ ਕਰਹਿ; ਬਹੁ ਮੈਲੁ ਵਧਾਈ ॥ ਨਾਨਕ. ਜੋ ਦੇਵੈ ਤਿਸਹਿ. ਨ ਜਾਣਨੑੀ; ਮਨਮੁਖਿ ਦੁਖੁ ਪਾਈ ॥੨੩॥ ਸਲੋਕ ਮਃ ੩ ॥ ਪੜੑਿ ਪੜੑਿ ਪੰਡਿਤ ਮੋੁਨੀ ਥਕੇ; ਦੇਸੰਤਰ ਭਵਿ ਥਕੇ ਭੇਖਧਾਰੀ ॥ ਦੂਜੈ ਭਾਇ. ਨਾਉ ਕਦੇ, ਨ ਪਾਇਨਿ; ਦੁਖੁ ਲਾਗਾ ਅਤਿ ਭਾਰੀ ॥ ਮੂਰਖ ਅੰਧੇ ਤ੍ਰੈ ਗੁਣ ਸੇਵਹਿ; ਮਾਇਆ ਕੈ ਬਿਉਹਾਰੀ ॥ ਅੰਦਰਿ ਕਪਟੁ. ਉਦਰੁ ਭਰਣ ਕੈ ਤਾਈ; ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ; ਜਿਨ ਹਉਮੈ ਵਿਚਹੁ ਮਾਰੀ ॥ ਨਾਨਕ. ਪੜਣਾ ਗੁਨਣਾ ਇਕੁ ਨਾਉ ਹੈ; ਬੂਝੈ ਕੋ ਬੀਚਾਰੀ ॥੧॥ ਮਃ ੩ ॥ ਨਾਂਗੇ ਆਵਣਾ, ਨਾਂਗੇ ਜਾਣਾ; ਹਰਿ ਹੁਕਮੁ ਪਾਇਆ, ਕਿਆ ਕੀਜੈ ॥ ਜਿਸ ਕੀ ਵਸਤੁ. ਸੋਈ ਲੈ ਜਾਇਗਾ; ਰੋਸੁ. ਕਿਸੈ ਸਿਉ ਕੀਜੈ ॥ ਗੁਰਮੁਖਿ ਹੋਵੈ. ਸੁ ਭਾਣਾ ਮੰਨੇ; ਸਹਜੇ ਹਰਿ ਰਸੁ ਪੀਜੈ ॥ ਨਾਨਕ. ਸੁਖਦਾਤਾ ਸਦਾ ਸਲਾਹਿਹੁ; ਰਸਨਾ ਰਾਮੁ ਰਵੀਜੈ ॥੨॥
Источники и права