couponatlas.

Гуру Грантх Сахиб (гурмукхи): Анг 1247

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਉੜੀ ॥ ਗੜੑਿ ਕਾਇਆ ਸੀਗਾਰ; ਬਹੁ ਭਾਂਤਿ ਬਣਾਈ ॥ ਰੰਗ ਪਰੰਗ ਕਤੀਫਿਆ; ਪਹਿਰਹਿ ਧਰ ਮਾਈ ॥ ਲਾਲ ਸੁਪੇਦ ਦੁਲੀਚਿਆ; ਬਹੁ ਸਭਾ ਬਣਾਈ ॥ ਦੁਖੁ ਖਾਣਾ ਦੁਖੁ ਭੋਗਣਾ; ਗਰਬੈ ਗਰਬਾਈ ॥ ਨਾਨਕ. ਨਾਮੁ, ਨ ਚੇਤਿਓ; ਅੰਤਿ ਲਏ ਛਡਾਈ ॥੨੪॥ ਸਲੋਕ ਮਃ ੩ ॥ ਸਹਜੇ ਸੁਖਿ ਸੁਤੀ; ਸਬਦਿ ਸਮਾਇ ॥ ਆਪੇ ਪ੍ਰਭਿ ਮੇਲਿ ਲਈ; ਗਲਿ ਲਾਇ ॥ ਦੁਬਿਧਾ ਚੂਕੀ; ਸਹਜਿ ਸੁਭਾਇ ॥ ਅੰਤਰਿ ਨਾਮੁ ਵਸਿਆ; ਮਨਿ ਆਇ ॥ ਸੇ ਕੰਠਿ ਲਾਏ; ਜਿ ਭੰਨਿ ਘੜਾਇ ॥ ਨਾਨਕ. ਜੋ ਧੁਰਿ ਮਿਲੇ; ਸੇ ਹੁਣਿ ਆਣਿ ਮਿਲਾਇ ॥੧॥ ਮਃ ੩ ॥ ਜਿਨੑੀ ਨਾਮੁ ਵਿਸਾਰਿਆ; ਕਿਆ ਜਪੁ ਜਾਪਹਿ ਹੋਰਿ ॥ ਬਿਸਟਾ ਅੰਦਰਿ ਕੀਟ ਸੇ; ਮੁਠੇ ਧੰਧੈ ਚੋਰਿ ॥ ਨਾਨਕ. ਨਾਮੁ, ਨ ਵੀਸਰੈ; ਝੂਠੇ ਲਾਲਚ ਹੋਰਿ ॥੨॥ ਪਉੜੀ ॥ ਨਾਮੁ ਸਲਾਹਨਿ. ਨਾਮੁ ਮੰਨਿ; ਅਸਥਿਰੁ ਜਗਿ ਸੋਈ ॥ ਹਿਰਦੈ ਹਰਿ ਹਰਿ ਚਿਤਵੈ; ਦੂਜਾ. ਨਹੀ ਕੋਈ ॥ ਰੋਮਿ ਰੋਮਿ ਹਰਿ ਉਚਰੈ; ਖਿਨੁ ਖਿਨੁ ਹਰਿ ਸੋਈ ॥ ਗੁਰਮੁਖਿ ਜਨਮੁ ਸਕਾਰਥਾ; ਨਿਰਮਲੁ ਮਲੁ ਖੋਈ ॥ ਨਾਨਕ. ਜੀਵਦਾ ਪੁਰਖੁ ਧਿਆਇਆ; ਅਮਰਾ ਪਦੁ ਹੋਈ ॥੨੫॥ ਸਲੋਕੁ ਮਃ ੩ ॥ ਜਿਨੀ ਨਾਮੁ ਵਿਸਾਰਿਆ; ਬਹੁ ਕਰਮ ਕਮਾਵਹਿ ਹੋਰਿ ॥ ਨਾਨਕ. ਜਮ ਪੁਰਿ ਬਧੇ ਮਾਰੀਅਹਿ; ਜਿਉ ਸੰਨੑੀ ਉਪਰਿ ਚੋਰ ॥੧॥ ਮਃ ੫ ॥ ਧਰਤਿ ਸੁਹਾਵੜੀ. ਆਕਾਸੁ ਸੁਹੰਦਾ; ਜਪੰਦਿਆ ਹਰਿ ਨਾਉ ॥ ਨਾਨਕ. ਨਾਮ ਵਿਹੂਣਿਆ; ਤਿਨੑ ਤਨ ਖਾਵਹਿ ਕਾਉ ॥੨॥ ਪਉੜੀ ॥ ਨਾਮੁ ਸਲਾਹਨਿ ਭਾਉ ਕਰਿ; ਨਿਜ ਮਹਲੀ ਵਾਸਾ ॥ ਓਇ ਬਾਹੁੜਿ ਜੋਨਿ. ਨ ਆਵਨੀ; ਫਿਰਿ ਹੋਹਿ. ਨ ਬਿਨਾਸਾ ॥ ਹਰਿ ਸੇਤੀ ਰੰਗਿ ਰਵਿ ਰਹੇ; ਸਭ ਸਾਸ ਗਿਰਾਸਾ ॥ ਹਰਿ ਕਾ ਰੰਗੁ ਕਦੇ. ਨ ਉਤਰੈ; ਗੁਰਮੁਖਿ ਪਰਗਾਸਾ ॥ ਓਇ. ਕਿਰਪਾ ਕਰਿ ਕੈ ਮੇਲਿਅਨੁ; ਨਾਨਕ. ਹਰਿ ਪਾਸਾ ॥੨੬॥ ਸਲੋਕ ਮਃ ੩ ॥ ਜਿਚਰੁ. ਇਹੁ ਮਨੁ ਲਹਰੀ ਵਿਚਿ ਹੈ; ਹਉਮੈ ਬਹੁਤੁ ਅਹੰਕਾਰੁ ॥ ਸਬਦੈ ਸਾਦੁ. ਨ ਆਵਈ; ਨਾਮਿ. ਨ ਲਗੈ ਪਿਆਰੁ ॥ ਸੇਵਾ ਥਾਇ. ਨ ਪਵਈ ਤਿਸ ਕੀ; ਖਪਿ ਖਪਿ ਹੋਇ ਖੁਆਰੁ ॥ ਨਾਨਕ. ਸੇਵਕੁ ਸੋਈ ਆਖੀਐ; ਜੋ ਸਿਰੁ ਧਰੇ ਉਤਾਰਿ ॥ ਸਤਿਗੁਰ ਕਾ ਭਾਣਾ ਮੰਨਿ ਲਏ; ਸਬਦੁ ਰਖੈ ਉਰ ਧਾਰਿ ॥੧॥ ਮਃ ੩ ॥ ਸੋ ਜਪੁ ਤਪੁ ਸੇਵਾ ਚਾਕਰੀ; ਜੋ ਖਸਮੈ ਭਾਵੈ ॥ ਆਪੇ ਬਖਸੇ ਮੇਲਿ ਲਏ; ਆਪਤੁ ਗਵਾਵੈ ॥ ਮਿਲਿਆ ਕਦੇ. ਨ ਵੀਛੁੜੈ; ਜੋਤੀ ਜੋਤਿ ਮਿਲਾਵੈ ॥ ਨਾਨਕ ਗੁਰ ਪਰਸਾਦੀ. ਸੋ ਬੁਝਸੀ; ਜਿਸੁ ਆਪਿ ਬੁਝਾਵੈ ॥੨॥ ਪਉੜੀ ॥ ਸਭੁ ਕੋ ਲੇਖੇ ਵਿਚਿ ਹੈ; ਮਨਮੁਖੁ ਅਹੰਕਾਰੀ ॥ ਹਰਿ ਨਾਮੁ ਕਦੇ. ਨ ਚੇਤਈ; ਜਮਕਾਲੁ ਸਿਰਿ ਮਾਰੀ ॥
Источники и права