couponatlas.

Гуру Грантх Сахиб (гурмукхи): Анг 1256

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦੁਖ ਸੁਖ ਦੋਊ. ਸਮ ਕਰਿ ਜਾਨੈ; ਬੁਰਾ ਭਲਾ ਸੰਸਾਰ ॥ ਸੁਧਿ ਬੁਧਿ ਸੁਰਤਿ. ਨਾਮਿ ਹਰਿ ਪਾਈਐ; ਸਤਸੰਗਤਿ ਗੁਰ ਪਿਆਰ ॥੨॥ ਅਹਿਨਿਸਿ ਲਾਹਾ. ਹਰਿ ਨਾਮੁ ਪਰਾਪਤਿ; ਗੁਰੁ ਦਾਤਾ ਦੇਵਣਹਾਰੁ ॥ ਗੁਰਮੁਖਿ ਸਿਖ. ਸੋਈ ਜਨੁ ਪਾਏ; ਜਿਸ ਨੋ ਨਦਰਿ ਕਰੇ ਕਰਤਾਰੁ ॥੩॥ ਕਾਇਆ ਮਹਲੁ ਮੰਦਰੁ ਘਰੁ ਹਰਿ ਕਾ; ਤਿਸੁ ਮਹਿ ਰਾਖੀ ਜੋਤਿ ਅਪਾਰ ॥ ਨਾਨਕ. ਗੁਰਮੁਖਿ ਮਹਲਿ ਬੁਲਾਈਐ; ਹਰਿ ਮੇਲੇ ਮੇਲਣਹਾਰ ॥੪॥੫॥ ਮਲਾਰ ਮਹਲਾ ੧ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਪਵਣੈ ਪਾਣੀ; ਜਾਣੈ ਜਾਤਿ ॥ ਕਾਇਆਂ ਅਗਨਿ; ਕਰੇ ਨਿਭਰਾਂਤਿ ॥ ਜੰਮਹਿ ਜੀਅ; ਜਾਣੈ ਜੇ ਥਾਉ ॥ ਸੁਰਤਾ ਪੰਡਿਤੁ; ਤਾ ਕਾ ਨਾਉ ॥੧॥ ਗੁਣ ਗੋਬਿੰਦ; ਨ ਜਾਣੀਅਹਿ ਮਾਇ ॥ ਅਣਡੀਠਾ; ਕਿਛੁ ਕਹਣੁ. ਨ ਜਾਇ ॥ ਕਿਆ ਕਰਿ ਆਖਿ ਵਖਾਣੀਐ; ਮਾਇ ॥੧॥ ਰਹਾਉ ॥ ਊਪਰਿ ਦਰਿ; ਅਸਮਾਨਿ ਪਇਆਲਿ ॥ ਕਿਉ ਕਰਿ ਕਹੀਐ; ਦੇਹੁ ਵੀਚਾਰਿ ॥ ਬਿਨੁ ਜਿਹਵਾ; ਜੋ ਜਪੈ ਹਿਆਇ ॥ ਕੋਈ ਜਾਣੈ; ਕੈਸਾ ਨਾਉ ॥੨॥ ਕਥਨੀ ਬਦਨੀ; ਰਹੈ ਨਿਭਰਾਂਤਿ ॥ ਸੋ ਬੂਝੈ; ਹੋਵੈ ਜਿਸੁ ਦਾਤਿ ॥ ਅਹਿਨਿਸਿ ਅੰਤਰਿ; ਰਹੈ ਲਿਵ ਲਾਇ ॥ ਸੋਈ ਪੁਰਖੁ; ਜਿ ਸਚਿ ਸਮਾਇ ॥੩॥ ਜਾਤਿ ਕੁਲੀਨੁ; ਸੇਵਕੁ ਜੇ ਹੋਇ ॥ ਤਾ ਕਾ ਕਹਣਾ; ਕਹਹੁ ਨ ਕੋਇ ॥ ਵਿਚਿ ਸਨਾਤਂ‍ੀ; ਸੇਵਕੁ ਹੋਇ ॥ ਨਾਨਕ; ਪਣ੍ਹੀਆ ਪਹਿਰੈ ਸੋਇ ॥੪॥੧॥੬॥ ਮਲਾਰ ਮਹਲਾ ੧ ॥ ਦੁਖੁ ਵੇਛੋੜਾ; ਇਕੁ ਦੁਖੁ ਭੂਖ ॥ ਇਕੁ ਦੁਖੁ; ਸਕਤਵਾਰ ਜਮਦੂਤ ॥ ਇਕੁ ਦੁਖੁ; ਰੋਗੁ ਲਗੈ ਤਨਿ ਧਾਇ ॥ ਵੈਦ ਨ ਭੋਲੇ ਦਾਰੂ ਲਾਇ ॥੧॥ ਵੈਦ ਨ ਭੋਲੇ ਦਾਰੂ ਲਾਇ ॥ ਦਰਦੁ ਹੋਵੈ; ਦੁਖੁ ਰਹੈ ਸਰੀਰ ॥ ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥ ਖਸਮੁ ਵਿਸਾਰਿ; ਕੀਏ ਰਸ ਭੋਗ ॥ ਤਾਂ ਤਨਿ; ਉਠਿ ਖਲੋਏ ਰੋਗ ॥ ਮਨ ਅੰਧੇ ਕਉ; ਮਿਲੈ ਸਜਾਇ ॥ ਵੈਦ ਨ ਭੋਲੇ ਦਾਰੂ ਲਾਇ ॥੨॥ ਚੰਦਨ ਕਾ ਫਲੁ ਚੰਦਨ ਵਾਸੁ ॥ ਮਾਣਸ ਕਾ ਫਲੁ; ਘਟ ਮਹਿ ਸਾਸੁ ॥ ਸਾਸਿ ਗਇਐ; ਕਾਇਆ ਢਲਿ ਪਾਇ ॥ ਤਾ ਕੈ ਪਾਛੈ; ਕੋਇ. ਨ ਖਾਇ ॥੩॥ ਕੰਚਨ ਕਾਇਆ; ਨਿਰਮਲ ਹੰਸੁ ॥ ਜਿਸੁ ਮਹਿ; ਨਾਮੁ ਨਿਰੰਜਨ ਅੰਸੁ ॥ ਦੂਖ ਰੋਗ; ਸਭਿ ਗਇਆ ਗਵਾਇ ॥ ਨਾਨਕ; ਛੂਟਸਿ ਸਾਚੈ ਨਾਇ ॥੪॥੨॥੭॥ ਮਲਾਰ ਮਹਲਾ ੧ ॥ ਦੁਖ ਮਹੁਰਾ; ਮਾਰਣ ਹਰਿ ਨਾਮੁ ॥ ਸਿਲਾ ਸੰਤੋਖ; ਪੀਸਣੁ ਹਥਿ ਦਾਨੁ ॥
Источники и права