couponatlas.

Гуру Грантх Сахиб (гурмукхи): Анг 1257

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਿਤ ਨਿਤ ਲੇਹੁ; ਨ ਛੀਜੈ ਦੇਹ ॥ ਅੰਤ ਕਾਲਿ; ਜਮੁ ਮਾਰੈ ਠੇਹ ॥੧॥ ਐਸਾ ਦਾਰੂ; ਖਾਹਿ ਗਵਾਰ ॥ ਜਿਤੁ ਖਾਧੈ; ਤੇਰੇ ਜਾਹਿ ਵਿਕਾਰ ॥੧॥ ਰਹਾਉ ॥ ਰਾਜੁ ਮਾਲੁ ਜੋਬਨੁ; ਸਭੁ ਛਾਂਵ ॥ ਰਥਿ ਫਿਰੰਦੈ; ਦੀਸਹਿ ਥਾਵ ॥ ਦੇਹ ਨ ਨਾਉ; ਨ ਹੋਵੈ ਜਾਤਿ ॥ ਓਥੈ ਦਿਹੁ; ਐਥੈ ਸਭ ਰਾਤਿ ॥੨॥ ਸਾਦ ਕਰਿ ਸਮਧਾਂ; ਤ੍ਰਿਸਨਾ ਘਿਉ ਤੇਲੁ ॥ ਕਾਮੁ ਕ੍ਰੋਧੁ; ਅਗਨੀ ਸਿਉ ਮੇਲੁ ॥ ਹੋਮ ਜਗ; ਅਰੁ ਪਾਠ ਪੁਰਾਣ ॥ ਜੋ ਤਿਸੁ ਭਾਵੈ; ਸੋ ਪਰਵਾਣ ॥੩॥ ਤਪੁ ਕਾਗਦੁ; ਤੇਰਾ ਨਾਮੁ ਨੀਸਾਨੁ ॥ ਜਿਨ ਕਉ ਲਿਖਿਆ; ਏਹੁ ਨਿਧਾਨੁ ॥ ਸੇ ਧਨਵੰਤ; ਦਿਸਹਿ ਘਰਿ ਜਾਇ ॥ ਨਾਨਕ; ਜਨਨੀ ਧੰਨੀ ਮਾਇ ॥੪॥੩॥੮॥ ਮਲਾਰ ਮਹਲਾ ੧ ॥ ਬਾਗੇ ਕਾਪੜ; ਬੋਲੈ ਬੈਣ ॥ ਲੰਮਾ ਨਕੁ; ਕਾਲੇ ਤੇਰੇ ਨੈਣ ॥ ਕਬਹੂੰ; ਸਾਹਿਬੁ ਦੇਖਿਆ. ਭੈਣ ॥੧॥ ਊਡਾਂ; ਊਡਿ ਚੜਾਂ ਅਸਮਾਨਿ ॥ ਸਾਹਿਬ ਸੰਮ੍ਰਿਥ; ਤੇਰੈ ਤਾਣਿ ॥ ਜਲਿ ਥਲਿ ਡੂੰਗਰਿ; ਦੇਖਾਂ ਤੀਰ ॥ ਥਾਨ ਥਨੰਤਰਿ; ਸਾਹਿਬੁ ਬੀਰ ॥੨॥ ਜਿਨਿ ਤਨੁ ਸਾਜਿ; ਦੀਏ ਨਾਲਿ ਖੰਭ ॥ ਅਤਿ ਤ੍ਰਿਸਨਾ; ਉਡਣੈ ਕੀ ਡੰਝ ॥ ਨਦਰਿ ਕਰੇ; ਤਾਂ ਬੰਧਾਂ ਧੀਰ ॥ ਜਿਉ ਵੇਖਾਲੇ; ਤਿਉ ਵੇਖਾਂ ਬੀਰ ॥੩॥ ਨ ਇਹੁ ਤਨੁ ਜਾਇਗਾ; ਨ ਜਾਹਿਗੇ ਖੰਭ ॥ ਪਉਣੈ ਪਾਣੀ; ਅਗਨੀ ਕਾ ਸਨਬੰਧ ॥ ਨਾਨਕ. ਕਰਮੁ ਹੋਵੈ; ਜਪੀਐ ਕਰਿ ਗੁਰੁ ਪੀਰੁ ॥ ਸਚਿ ਸਮਾਵੈ; ਏਹੁ ਸਰੀਰੁ ॥੪॥੪॥੯॥ ਮਲਾਰ ਮਹਲਾ ੩ ਚਉਪਦੇ ਘਰੁ ੧ ॥ ੴ ਸਤਿਗੁਰ ਪ੍ਰਸਾਦਿ ॥ ਨਿਰੰਕਾਰੁ ਆਕਾਰੁ ਹੈ ਆਪੇ; ਆਪੇ ਭਰਮਿ ਭੁਲਾਏ ॥ ਕਰਿ ਕਰਿ ਕਰਤਾ ਆਪੇ ਵੇਖੈ; ਜਿਤੁ ਭਾਵੈ ਤਿਤੁ ਲਾਏ ॥ ਸੇਵਕ ਕਉ ਏਹਾ ਵਡਿਆਈ; ਜਾ ਕਉ ਹੁਕਮੁ ਮਨਾਏ ॥੧॥ ਆਪਣਾ ਭਾਣਾ ਆਪੇ ਜਾਣੈ; ਗੁਰ ਕਿਰਪਾ ਤੇ ਲਹੀਐ ॥ ਏਹਾ ਸਕਤਿ. ਸਿਵੈ ਘਰਿ ਆਵੈ; ਜੀਵਦਿਆ ਮਰਿ ਰਹੀਐ ॥੧॥ ਰਹਾਉ ॥ ਵੇਦ ਪੜੈ ਪੜਿ ਵਾਦੁ ਵਖਾਣੈ; ਬ੍ਰਹਮਾ ਬਿਸਨੁ ਮਹੇਸਾ ॥ ਏਹ ਤ੍ਰਿਗੁਣ ਮਾਇਆ. ਜਿਨਿ ਜਗਤੁ ਭੁਲਾਇਆ; ਜਨਮ ਮਰਣ ਕਾ ਸਹਸਾ ॥ ਗੁਰ ਪਰਸਾਦੀ ਏਕੋ ਜਾਣੈ; ਚੂਕੈ ਮਨਹੁ ਅੰਦੇਸਾ ॥੨॥ ਹਮ ਦੀਨ ਮੂਰਖ ਅਵੀਚਾਰੀ; ਤੁਮ ਚਿੰਤਾ ਕਰਹੁ ਹਮਾਰੀ ॥ ਹੋਹੁ ਦਇਆਲ ਕਰਿ ਦਾਸੁ ਦਾਸਾ ਕਾ; ਸੇਵਾ ਕਰੀ ਤੁਮਾਰੀ ॥ ਏਕੁ ਨਿਧਾਨੁ ਦੇਹਿ ਤੂ ਅਪਣਾ; ਅਹਿਨਿਸਿ ਨਾਮੁ ਵਖਾਣੀ ॥੩॥ ਕਹਤ ਨਾਨਕੁ. ਗੁਰ ਪਰਸਾਦੀ ਬੂਝਹੁ; ਕੋਈ ਐਸਾ ਕਰੇ ਵੀਚਾਰਾ ॥ ਜਿਉ ਜਲ ਊਪਰਿ ਫੇਨੁ ਬੁਦਬੁਦਾ; ਤੈਸਾ ਇਹੁ ਸੰਸਾਰਾ ॥
Источники и права