couponatlas.

Гуру Грантх Сахиб (гурмукхи): Анг 1261

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਜਨ ਕਰਣੀ ਊਤਮ ਹੈ; ਹਰਿ ਕੀਰਤਿ ਜਗਿ ਬਿਸਥਾਰਿ ॥੩॥ ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ; ਹਰਿ ਹਰਿ ਹਰਿ ਉਰ ਧਾਰਿ ॥ ਨਾਨਕ ਸਤਿਗੁਰੁ ਪੂਰਾ ਪਾਇਆ; ਮਨਿ ਜਪਿਆ ਨਾਮੁ ਮੁਰਾਰਿ ॥੪॥੯॥ ਮਲਾਰ ਮਹਲਾ ੩ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਇਹੁ ਮਨੁ ਗਿਰਹੀ; ਕਿ. ਇਹੁ ਮਨੁ ਉਦਾਸੀ ॥ ਕਿ. ਇਹੁ ਮਨੁ ਅਵਰਨੁ; ਸਦਾ ਅਵਿਨਾਸੀ ॥ ਕਿ. ਇਹੁ ਮਨੁ ਚੰਚਲੁ; ਕਿ. ਇਹੁ ਮਨੁ ਬੈਰਾਗੀ ॥ ਇਸੁ ਮਨ ਕਉ; ਮਮਤਾ ਕਿਥਹੁ ਲਾਗੀ ॥੧॥ ਪੰਡਿਤ; ਇਸੁ ਮਨ ਕਾ ਕਰਹੁ ਬੀਚਾਰੁ ॥ ਅਵਰੁ ਕਿ ਬਹੁਤਾ ਪੜਹਿ; ਉਠਾਵਹਿ ਭਾਰੁ ॥੧॥ ਰਹਾਉ ॥ ਮਾਇਆ ਮਮਤਾ; ਕਰਤੈ ਲਾਈ ॥ ਏਹੁ ਹੁਕਮੁ ਕਰਿ; ਸ੍ਰਿਸਟਿ ਉਪਾਈ ॥ ਗੁਰ ਪਰਸਾਦੀ; ਬੂਝਹੁ ਭਾਈ ॥ ਸਦਾ ਰਹਹੁ; ਹਰਿ ਕੀ ਸਰਣਾਈ ॥੨॥ ਸੋ ਪੰਡਿਤੁ; ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥ ਅਨਦਿਨੁ; ਏਕੋ ਨਾਮੁ ਵਖਾਣੈ ॥ ਸਤਿਗੁਰ ਕੀ; ਓਹੁ ਦੀਖਿਆ ਲੇਇ ॥ ਸਤਿਗੁਰ ਆਗੈ; ਸੀਸੁ ਧਰੇਇ ॥ ਸਦਾ ਅਲਗੁ; ਰਹੈ ਨਿਰਬਾਣੁ ॥ ਸੋ ਪੰਡਿਤੁ; ਦਰਗਹ ਪਰਵਾਣੁ ॥੩॥ ਸਭਨਾਂ ਮਹਿ; ਏਕੋ ਏਕੁ ਵਖਾਣੈ ॥ ਜਾਂ ਏਕੋ ਵੇਖੈ; ਤਾਂ ਏਕੋ ਜਾਣੈ ॥ ਜਾ ਕਉ ਬਖਸੇ; ਮੇਲੇ ਸੋਇ ॥ ਐਥੈ ਓਥੈ; ਸਦਾ ਸੁਖੁ ਹੋਇ ॥੪॥ ਕਹਤ ਨਾਨਕੁ; ਕਵਨ ਬਿਧਿ ਕਰੇ ਕਿਆ ਕੋਇ ॥ ਸੋਈ ਮੁਕਤਿ; ਜਾ ਕਉ ਕਿਰਪਾ ਹੋਇ ॥ ਅਨਦਿਨੁ; ਹਰਿ ਗੁਣ ਗਾਵੈ ਸੋਇ ॥ ਸਾਸਤ੍ਰ ਬੇਦ ਕੀ; ਫਿਰਿ ਕੂਕ. ਨ ਹੋਇ ॥੫॥੧॥੧੦॥ ਮਲਾਰ ਮਹਲਾ ੩ ॥ ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥ ਜਮਕਾਲੁ ਮਾਰੇ; ਨਿਤ ਪਤਿ ਗਵਾਈ ॥ ਸਤਿਗੁਰ ਸੇਵਾ; ਜਮ ਕੀ ਕਾਣਿ ਚੁਕਾਈ ॥ ਹਰਿ ਪ੍ਰਭੁ ਮਿਲਿਆ; ਮਹਲੁ ਘਰੁ ਪਾਈ ॥੧॥ ਪ੍ਰਾਣੀ; ਗੁਰਮੁਖਿ ਨਾਮੁ ਧਿਆਇ ॥ ਜਨਮੁ ਪਦਾਰਥੁ ਦੁਬਿਧਾ ਖੋਇਆ; ਕਉਡੀ ਬਦਲੈ ਜਾਇ ॥੧॥ ਰਹਾਉ ॥ ਕਰਿ ਕਿਰਪਾ; ਗੁਰਮੁਖਿ ਲਗੈ ਪਿਆਰੁ ॥ ਅੰਤਰਿ ਭਗਤਿ; ਹਰਿ ਹਰਿ ਉਰਿ ਧਾਰੁ ॥ ਭਵਜਲੁ; ਸਬਦਿ ਲੰਘਾਵਣਹਾਰੁ ॥ ਦਰਿ ਸਾਚੈ; ਦਿਸੈ ਸਚਿਆਰੁ ॥੨॥ ਬਹੁ ਕਰਮ ਕਰੇ; ਸਤਿਗੁਰੁ. ਨਹੀ ਪਾਇਆ ॥ ਬਿਨੁ ਗੁਰ; ਭਰਮਿ ਭੂਲੇ ਬਹੁ ਮਾਇਆ ॥ ਹਉਮੈ ਮਮਤਾ; ਬਹੁ ਮੋਹੁ ਵਧਾਇਆ ॥ ਦੂਜੈ ਭਾਇ; ਮਨਮੁਖਿ ਦੁਖੁ ਪਾਇਆ ॥੩॥ ਆਪੇ ਕਰਤਾ; ਅਗਮ ਅਥਾਹਾ ॥ ਗੁਰਸਬਦੀ ਜਪੀਐ; ਸਚੁ ਲਾਹਾ ॥ ਹਾਜਰੁ ਹਜੂਰਿ; ਹਰਿ ਵੇਪਰਵਾਹਾ ॥
Источники и права