couponatlas.

Гуру Грантх Сахиб (гурмукхи): Анг 1260

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰ ਸਬਦਿ ਰਤੇ ਸਦਾ ਬੈਰਾਗੀ; ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥ ਇਹੁ ਮਨੁ ਖੇਲੈ. ਹੁਕਮ ਕਾ ਬਾਧਾ; ਇਕ ਖਿਨ ਮਹਿ. ਦਹ ਦਿਸ ਫਿਰਿ ਆਵੈ ॥ ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ; ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥ ਇਸੁ ਮਨ ਕੀ ਬਿਧਿ. ਮਨ ਹੂ ਜਾਣੈ; ਬੂਝੈ ਸਬਦਿ ਵੀਚਾਰਿ ॥ ਨਾਨਕ. ਨਾਮੁ ਧਿਆਇ ਸਦਾ ਤੂ; ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥ ਮਲਾਰ ਮਹਲਾ ੩ ॥ ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ; ਘਟਿ ਘਟਿ ਰਹਿਆ ਸਮਾਈ ॥ ਏਕਸੁ ਬਿਨੁ ਮੈ ਅਵਰੁ. ਨ ਜਾਣਾ; ਸਤਿਗੁਰਿ ਦੀਆ ਬੁਝਾਈ ॥੧॥ ਮਨ ਮੇਰੇ; ਨਾਮਿ ਰਹਉ ਲਿਵ ਲਾਈ ॥ ਅਦਿਸਟੁ ਅਗੋਚਰੁ ਅਪਰੰਪਰੁ ਕਰਤਾ; ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥ ਮਨੁ ਤਨੁ ਭੀਜੈ. ਏਕ ਲਿਵ ਲਾਗੈ; ਸਹਜੇ ਰਹੇ ਸਮਾਈ ॥ ਗੁਰ ਪਰਸਾਦੀ. ਭ੍ਰਮੁ ਭਉ ਭਾਗੈ; ਏਕ ਨਾਮਿ ਲਿਵ ਲਾਈ ॥੨॥ ਗੁਰ ਬਚਨੀ ਸਚੁ ਕਾਰ ਕਮਾਵੈ; ਗਤਿ ਮਤਿ ਤਬ ਹੀ ਪਾਈ ॥ ਕੋਟਿ ਮਧੇ. ਕਿਸਹਿ ਬੁਝਾਏ; ਤਿਨਿ ਰਾਮ ਨਾਮਿ ਲਿਵ ਲਾਈ ॥੩॥ ਜਹ ਜਹ ਦੇਖਾ. ਤਹ ਏਕੋ ਸੋਈ; ਇਹ ਗੁਰਮਤਿ ਬੁਧਿ ਪਾਈ ॥ ਮਨੁ ਤਨੁ ਪ੍ਰਾਨ ਧਰਂ‍ੀ ਤਿਸੁ ਆਗੈ; ਨਾਨਕ. ਆਪੁ ਗਵਾਈ ॥੪॥੭॥ ਮਲਾਰ ਮਹਲਾ ੩ ॥ ਮੇਰਾ ਪ੍ਰਭੁ ਸਾਚਾ. ਦੂਖ ਨਿਵਾਰਣੁ; ਸਬਦੇ ਪਾਇਆ ਜਾਈ ॥ ਭਗਤੀ ਰਾਤੇ. ਸਦ ਬੈਰਾਗੀ; ਦਰਿ ਸਾਚੈ ਪਤਿ ਪਾਈ ॥੧॥ ਮਨ ਰੇ; ਮਨ ਸਿਉ ਰਹਉ ਸਮਾਈ ॥ ਗੁਰਮੁਖਿ ਰਾਮ ਨਾਮਿ ਮਨੁ ਭੀਜੈ; ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥ ਮੇਰਾ ਪ੍ਰਭੁ ਅਤਿ ਅਗਮ ਅਗੋਚਰੁ; ਗੁਰਮਤਿ ਦੇਇ ਬੁਝਾਈ ॥ ਸਚੁ ਸੰਜਮੁ ਕਰਣੀ, ਹਰਿ ਕੀਰਤਿ; ਹਰਿ ਸੇਤੀ ਲਿਵ ਲਾਈ ॥੨॥ ਆਪੇ ਸਬਦੁ ਸਚੁ ਸਾਖੀ ਆਪੇ; ਜਿਨੑ ਜੋਤੀ ਜੋਤਿ ਮਿਲਾਈ ॥ ਦੇਹੀ ਕਾਚੀ. ਪਉਣੁ ਵਜਾਏ; ਗੁਰਮੁਖਿ ਅੰਮ੍ਰਿਤੁ ਪਾਈ ॥੩॥ ਆਪੇ ਸਾਜੇ ਸਭ ਕਾਰੈ ਲਾਏ; ਸੋ ਸਚੁ ਰਹਿਆ ਸਮਾਈ ॥ ਨਾਨਕ ਨਾਮ ਬਿਨਾ. ਕੋਈ ਕਿਛੁ ਨਾਹੀ; ਨਾਮੇ ਦੇਇ ਵਡਾਈ ॥੪॥੮॥ ਮਲਾਰ ਮਹਲਾ ੩ ॥ ਹਉਮੈ ਬਿਖੁ ਮਨੁ ਮੋਹਿਆ; ਲਦਿਆ ਅਜਗਰ ਭਾਰੀ ॥ ਗਰੁੜੁ ਸਬਦੁ ਮੁਖਿ ਪਾਇਆ; ਹਉਮੈ ਬਿਖੁ ਹਰਿ ਮਾਰੀ ॥੧॥ ਮਨ ਰੇ; ਹਉਮੈ ਮੋਹੁ ਦੁਖੁ ਭਾਰੀ ॥ ਇਹੁ ਭਵਜਲੁ ਜਗਤੁ. ਨ ਜਾਈ ਤਰਣਾ; ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥ ਤ੍ਰੈ ਗੁਣ ਮਾਇਆ ਮੋਹੁ ਪਸਾਰਾ; ਸਭ ਵਰਤੈ ਆਕਾਰੀ ॥ ਤੁਰੀਆ ਗੁਣੁ ਸਤਸੰਗਤਿ ਪਾਈਐ; ਨਦਰੀ ਪਾਰਿ ਉਤਾਰੀ ॥੨॥ ਚੰਦਨ ਗੰਧ ਸੁਗੰਧ ਹੈ; ਬਹੁ ਬਾਸਨਾ ਬਹਕਾਰਿ ॥
Источники и права