couponatlas.

Гуру Грантх Сахиб (гурмукхи): Анг 1275

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਤਿਗੁਰਸਬਦੀ; ਪਾਧਰੁ ਜਾਣਿ ॥ ਗੁਰ ਕੈ ਤਕੀਐ; ਸਾਚੈ ਤਾਣਿ ॥ ਨਾਮੁ ਸਮੑਾਲਸਿ; ਰੂੜੑੀ ਬਾਣਿ ॥ ਥੈਂ ਭਾਵੈ; ਦਰੁ ਲਹਸਿ ਪਿਰਾਣਿ ॥੨॥ ਊਡਾਂ ਬੈਸਾ; ਏਕ ਲਿਵ ਤਾਰ ॥ ਗੁਰ ਕੈ ਸਬਦਿ; ਨਾਮ ਆਧਾਰ ॥ ਨਾ ਜਲੁ ਡੂੰਗਰੁ; ਨ ਊਚੀ ਧਾਰ ॥ ਨਿਜ ਘਰਿ ਵਾਸਾ; ਤਹ ਮਗੁ. ਨ ਚਾਲਣਹਾਰ ॥੩॥ ਜਿਤੁ ਘਰਿ ਵਸਹਿ. ਤੂਹੈ ਬਿਧਿ ਜਾਣਹਿ; ਬੀਜਉ ਮਹਲੁ. ਨ ਜਾਪੈ ॥ ਸਤਿਗੁਰ ਬਾਝਹੁ ਸਮਝ. ਨ ਹੋਵੀ; ਸਭੁ ਜਗੁ ਦਬਿਆ ਛਾਪੈ ॥ ਕਰਣ ਪਲਾਵ ਕਰੈ. ਬਿਲਲਾਤਉ; ਬਿਨੁ ਗੁਰ ਨਾਮੁ. ਨ ਜਾਪੈ ॥ ਪਲ ਪੰਕਜ ਮਹਿ. ਨਾਮੁ ਛਡਾਏ; ਜੇ ਗੁਰਸਬਦੁ ਸਿਞਾਪੈ ॥੪॥ ਇਕਿ ਮੂਰਖ ਅੰਧੇ ਮੁਗਧ ਗਵਾਰ ॥ ਇਕਿ ਸਤਿਗੁਰ ਕੈ ਭੈ; ਨਾਮ ਅਧਾਰ ॥ ਸਾਚੀ ਬਾਣੀ ਮੀਠੀ; ਅੰਮ੍ਰਿਤ ਧਾਰ ॥ ਜਿਨਿ ਪੀਤੀ; ਤਿਸੁ ਮੋਖ ਦੁਆਰ ॥੫॥ ਨਾਮੁ ਭੈ ਭਾਇ. ਰਿਦੈ ਵਸਾਹੀ; ਗੁਰ ਕਰਣੀ ਸਚੁ ਬਾਣੀ ॥ ਇੰਦੁ ਵਰਸੈ ਧਰਤਿ ਸੁਹਾਵੀ; ਘਟਿ ਘਟਿ ਜੋਤਿ ਸਮਾਣੀ ॥ ਕਾਲਰਿ ਬੀਜਸਿ. ਦੁਰਮਤਿ ਐਸੀ; ਨਿਗੁਰੇ ਕੀ ਨੀਸਾਣੀ ॥ ਸਤਿਗੁਰ ਬਾਝਹੁ. ਘੋਰ ਅੰਧਾਰਾ; ਡੂਬਿ ਮੁਏ. ਬਿਨੁ ਪਾਣੀ ॥੬॥ ਜੋ ਕਿਛੁ ਕੀਨੋ; ਸੁ ਪ੍ਰਭੂ ਰਜਾਇ ॥ ਜੋ ਧੁਰਿ ਲਿਖਿਆ; ਸੁ ਮੇਟਣਾ. ਨ ਜਾਇ ॥ ਹੁਕਮੇ ਬਾਧਾ; ਕਾਰ ਕਮਾਇ ॥ ਏਕ ਸਬਦਿ ਰਾਚੈ; ਸਚਿ ਸਮਾਇ ॥੭॥ ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ; ਚਹੁ ਦਿਸਿ ਨਾਮ ਪਤਾਲੰ ॥ ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ; ਕਰਮਿ ਮਿਲੈ ਬੈਆਲੰ ॥ ਜਾਂਮਣੁ ਮਰਣਾ ਦੀਸੈ ਸਿਰਿ ਊਭੌ; ਖੁਧਿਆ ਨਿਦ੍ਰਾ ਕਾਲੰ ॥ ਨਾਨਕ. ਨਾਮੁ ਮਿਲੈ ਮਨਿ ਭਾਵੈ; ਸਾਚੀ ਨਦਰਿ ਰਸਾਲੰ ॥੮॥੧॥੪॥ ਮਲਾਰ ਮਹਲਾ ੧ ॥ ਮਰਣ ਮੁਕਤਿ ਗਤਿ ਸਾਰ; ਨ ਜਾਨੈ ॥ ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥ ਤੂ. ਕੈਸੇ ਆੜਿ ਫਾਥੀ ਜਾਲਿ ॥ ਅਲਖੁ. ਨ ਜਾਚਹਿ; ਰਿਦੈ ਸਮੑਾਲਿ ॥੧॥ ਰਹਾਉ ॥ ਏਕ ਜੀਅ; ਕੈ ਜੀਆ ਖਾਹੀ ॥ ਜਲਿ ਤਰਤੀ; ਬੂਡੀ ਜਲ ਮਾਹੀ ॥੨॥ ਸਰਬ ਜੀਅ; ਕੀਏ ਪ੍ਰਤਪਾਨੀ ॥ ਜਬ ਪਕੜੀ; ਤਬ ਹੀ ਪਛੁਤਾਨੀ ॥੩॥ ਜਬ ਗਲਿ ਫਾਸ ਪੜੀ; ਅਤਿ ਭਾਰੀ ॥ ਊਡਿ. ਨ ਸਾਕੈ; ਪੰਖ ਪਸਾਰੀ ॥੪॥ ਰਸਿ ਚੂਗਹਿ; ਮਨਮੁਖਿ ਗਾਵਾਰਿ ॥ ਫਾਥੀ ਛੂਟਹਿ; ਗੁਣ ਗਿਆਨ ਬੀਚਾਰਿ ॥੫॥ ਸਤਿਗੁਰੁ ਸੇਵਿ; ਤੂਟੈ ਜਮਕਾਲੁ ॥ ਹਿਰਦੈ ਸਾਚਾ; ਸਬਦੁ ਸਮੑਾਲੁ ॥੬॥ ਗੁਰਮਤਿ ਸਾਚੀ; ਸਬਦੁ ਹੈ ਸਾਰੁ ॥ ਹਰਿ ਕਾ ਨਾਮੁ; ਰਖੈ ਉਰਿ ਧਾਰਿ ॥੭॥ ਸੇ ਦੁਖ ਆਗੈ; ਜਿ ਭੋਗ ਬਿਲਾਸੇ ॥ ਨਾਨਕ ਮੁਕਤਿ ਨਹੀ; ਬਿਨੁ ਨਾਵੈ ਸਾਚੇ ॥੮॥੨॥੫॥
Источники и права