couponatlas.

Гуру Грантх Сахиб (гурмукхи): Анг 1276

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥ ੴ ਸਤਿਗੁਰ ਪ੍ਰਸਾਦਿ ॥ ਕਰਮੁ ਹੋਵੈ. ਤਾ ਸਤਿਗੁਰੁ ਪਾਈਐ; ਵਿਣੁ ਕਰਮੈ ਪਾਇਆ. ਨ ਜਾਇ ॥ ਸਤਿਗੁਰੁ ਮਿਲਿਐ. ਕੰਚਨੁ ਹੋਈਐ; ਜਾਂ ਹਰਿ ਕੀ ਹੋਇ ਰਜਾਇ ॥੧॥ ਮਨ ਮੇਰੇ; ਹਰਿ ਹਰਿ ਨਾਮਿ ਚਿਤੁ ਲਾਇ ॥ ਸਤਿਗੁਰ ਤੇ ਹਰਿ ਪਾਈਐ ਸਾਚਾ; ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥ ਸਤਿਗੁਰ ਤੇ. ਗਿਆਨੁ ਊਪਜੈ; ਤਾਂ ਇਹ ਸੰਸਾ ਜਾਇ ॥ ਸਤਿਗੁਰ ਤੇ. ਹਰਿ ਬੁਝੀਐ; ਗਰਭ ਜੋਨੀ. ਨਹ ਪਾਇ ॥੨॥ ਗੁਰ ਪਰਸਾਦੀ ਜੀਵਤ ਮਰੈ; ਮਰਿ ਜੀਵੈ. ਸਬਦੁ ਕਮਾਇ ॥ ਮੁਕਤਿ ਦੁਆਰਾ ਸੋਈ ਪਾਏ; ਜਿ ਵਿਚਹੁ ਆਪੁ ਗਵਾਇ ॥੩॥ ਗੁਰ ਪਰਸਾਦੀ. ਸਿਵ ਘਰਿ ਜੰਮੈ; ਵਿਚਹੁ ਸਕਤਿ ਗਵਾਇ ॥ ਅਚਰੁ ਚਰੈ. ਬਿਬੇਕ ਬੁਧਿ ਪਾਏ; ਪੁਰਖੈ ਪੁਰਖੁ ਮਿਲਾਇ ॥੪॥ ਧਾਤੁਰ ਬਾਜੀ ਸੰਸਾਰੁ ਅਚੇਤੁ ਹੈ; ਚਲੈ ਮੂਲੁ ਗਵਾਇ ॥ ਲਾਹਾ ਹਰਿ ਸਤਸੰਗਤਿ ਪਾਈਐ; ਕਰਮੀ ਪਲੈ ਪਾਇ ॥੫॥ ਸਤਿਗੁਰ ਵਿਣੁ ਕਿਨੈ. ਨ ਪਾਇਆ; ਮਨਿ ਵੇਖਹੁ ਰਿਦੈ ਬੀਚਾਰਿ ॥ ਵਡਭਾਗੀ ਗੁਰੁ ਪਾਇਆ; ਭਵਜਲੁ ਉਤਰੇ ਪਾਰਿ ॥੬॥ ਹਰਿ ਨਾਮਾਂ. ਹਰਿ ਟੇਕ ਹੈ; ਹਰਿ ਹਰਿ ਨਾਮੁ ਅਧਾਰੁ ॥ ਕ੍ਰਿਪਾ ਕਰਹੁ. ਗੁਰੁ ਮੇਲਹੁ ਹਰਿ ਜੀਉ; ਪਾਵਉ ਮੋਖ ਦੁਆਰੁ ॥੭॥ ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ; ਮੇਟਣਾ. ਨ ਜਾਇ ॥ ਨਾਨਕ. ਸੇ ਜਨ ਪੂਰਨ ਹੋਏ; ਜਿਨ ਹਰਿ ਭਾਣਾ ਭਾਇ ॥੮॥੧॥ ਮਲਾਰ ਮਹਲਾ ੩ ॥ ਬੇਦ ਬਾਣੀ ਜਗੁ ਵਰਤਦਾ; ਤ੍ਰੈ ਗੁਣ ਕਰੇ ਬੀਚਾਰੁ ॥ ਬਿਨੁ ਨਾਵੈ. ਜਮ ਡੰਡੁ ਸਹੈ; ਮਰਿ ਜਨਮੈ ਵਾਰੋ ਵਾਰ ॥ ਸਤਿਗੁਰ ਭੇਟੇ ਮੁਕਤਿ ਹੋਇ; ਪਾਏ ਮੋਖ ਦੁਆਰੁ ॥੧॥ ਮਨ ਰੇ; ਸਤਿਗੁਰੁ ਸੇਵਿ ਸਮਾਇ ॥ ਵਡੈ ਭਾਗਿ ਗੁਰੁ ਪੂਰਾ ਪਾਇਆ; ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥ ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ; ਹਰਿ ਆਪੇ ਦੇਇ ਅਧਾਰੁ ॥ ਹਰਿ ਆਪਣੈ ਭਾਣੈ. ਮਨੁ ਨਿਰਮਲੁ ਕੀਆ; ਹਰਿ ਸਿਉ ਲਾਗਾ ਪਿਆਰੁ ॥ ਹਰਿ ਕੈ ਭਾਣੈ. ਸਤਿਗੁਰੁ ਭੇਟਿਆ; ਸਭੁ ਜਨਮੁ ਸਵਾਰਣਹਾਰੁ ॥੨॥ ਵਾਹੁ ਵਾਹੁ ਬਾਣੀ ਸਤਿ ਹੈ; ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ; ਤਿਸੁ ਜੇਵਡੁ ਅਵਰੁ. ਨ ਕੋਇ ॥ ਆਪੇ ਬਖਸੇ ਮੇਲਿ ਲਏ; ਕਰਮਿ ਪਰਾਪਤਿ ਹੋਇ ॥੩॥ ਸਾਚਾ ਸਾਹਿਬੁ ਮਾਹਰੋ; ਸਤਿਗੁਰਿ ਦੀਆ ਦਿਖਾਇ ॥ ਅੰਮ੍ਰਿਤੁ ਵਰਸੈ. ਮਨੁ ਸੰਤੋਖੀਐ; ਸਚਿ ਰਹੈ ਲਿਵ ਲਾਇ ॥ ਹਰਿ ਕੈ ਨਾਇ ਸਦਾ ਹਰੀਆਵਲੀ; ਫਿਰਿ. ਸੁਕੈ ਨਾ ਕੁਮਲਾਇ ॥੪॥
Источники и права