couponatlas.

Гуру Грантх Сахиб (гурмукхи): Анг 1277

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਿਨੁ ਸਤਿਗੁਰ ਕਿਨੈ. ਨ ਪਾਇਓ; ਮਨਿ ਵੇਖਹੁ ਕੋ ਪਤੀਆਇ ॥ ਹਰਿ ਕਿਰਪਾ ਤੇ. ਸਤਿਗੁਰੁ ਪਾਈਐ; ਭੇਟੈ ਸਹਜਿ ਸੁਭਾਇ ॥ ਮਨਮੁਖ ਭਰਮਿ ਭੁਲਾਇਆ; ਬਿਨੁ ਭਾਗਾ ਹਰਿ ਧਨੁ. ਨ ਪਾਇ ॥੫॥ ਤ੍ਰੈ ਗੁਣ ਸਭਾ ਧਾਤੁ ਹੈ; ਪੜਿ ਪੜਿ ਕਰਹਿ ਵੀਚਾਰੁ ॥ ਮੁਕਤਿ ਕਦੇ. ਨ ਹੋਵਈ; ਨਹੁ ਪਾਇਨੑਿ ਮੋਖ ਦੁਆਰੁ ॥ ਬਿਨੁ ਸਤਿਗੁਰ. ਬੰਧਨ, ਨ ਤੁਟਹੀ; ਨਾਮਿ. ਨ ਲਗੈ ਪਿਆਰੁ ॥੬॥ ਪੜਿ ਪੜਿ ਪੰਡਿਤ ਮੋਨੀ ਥਕੇ; ਬੇਦਾਂ ਕਾ ਅਭਿਆਸੁ ॥ ਹਰਿ ਨਾਮੁ ਚਿਤਿ. ਨ ਆਵਈ; ਨਹ ਨਿਜ ਘਰਿ ਹੋਵੈ ਵਾਸੁ ॥ ਜਮਕਾਲੁ ਸਿਰਹੁ. ਨ ਉਤਰੈ; ਅੰਤਰਿ ਕਪਟ ਵਿਣਾਸੁ ॥੭॥ ਹਰਿ ਨਾਵੈ ਨੋ, ਸਭੁ ਕੋ ਪਰਤਾਪਦਾ; ਵਿਣੁ ਭਾਗਾਂ ਪਾਇਆ. ਨ ਜਾਇ ॥ ਨਦਰਿ ਕਰੇ. ਗੁਰੁ ਭੇਟੀਐ; ਹਰਿ ਨਾਮੁ ਵਸੈ ਮਨਿ ਆਇ ॥ ਨਾਨਕ ਨਾਮੇ ਹੀ ਪਤਿ ਊਪਜੈ; ਹਰਿ ਸਿਉ ਰਹਾਂ ਸਮਾਇ ॥੮॥੨॥ ਮਲਾਰ ਮਹਲਾ ੩ ਅਸਟਪਦੀ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਕ੍ਰਿਪਾ ਕਰੇ; ਗੁਰ ਕੀ ਕਾਰੈ ਲਾਏ ॥ ਦੁਖੁ ਪਲੑਰਿ; ਹਰਿ ਨਾਮੁ ਵਸਾਏ ॥ ਸਾਚੀ ਗਤਿ; ਸਾਚੈ ਚਿਤੁ ਲਾਏ ॥ ਗੁਰ ਕੀ ਬਾਣੀ ਸਬਦਿ ਸੁਣਾਏ ॥੧॥ ਮਨ ਮੇਰੇ; ਹਰਿ ਹਰਿ ਸੇਵਿ ਨਿਧਾਨੁ ॥ ਗੁਰ ਕਿਰਪਾ ਤੇ. ਹਰਿ ਧਨੁ ਪਾਈਐ; ਅਨਦਿਨੁ ਲਾਗੈ ਸਹਜਿ ਧਿਆਨੁ ॥੧॥ ਰਹਾਉ ॥ ਬਿਨੁ ਪਿਰ; ਕਾਮਣਿ ਕਰੇ ਸਂ‍ੀਗਾਰੁ ॥ ਦੁਹਚਾਰਣੀ ਕਹੀਐ; ਨਿਤ ਹੋਇ ਖੁਆਰੁ ॥ ਮਨਮੁਖ ਕਾ; ਇਹੁ ਬਾਦਿ ਆਚਾਰੁ ॥ ਬਹੁ ਕਰਮ ਦ੍ਰਿੜਾਵਹਿ; ਨਾਮੁ ਵਿਸਾਰਿ ॥੨॥ ਗੁਰਮੁਖਿ ਕਾਮਣਿ; ਬਣਿਆ ਸੀਗਾਰੁ ॥ ਸਬਦੇ. ਪਿਰੁ ਰਾਖਿਆ ਉਰ ਧਾਰਿ ॥ ਏਕੁ ਪਛਾਣੈ; ਹਉਮੈ ਮਾਰਿ ॥ ਸੋਭਾਵੰਤੀ ਕਹੀਐ ਨਾਰਿ ॥੩॥ ਬਿਨੁ ਗੁਰ ਦਾਤੇ; ਕਿਨੈ. ਨ ਪਾਇਆ ॥ ਮਨਮੁਖ ਲੋਭਿ; ਦੂਜੈ ਲੋਭਾਇਆ ॥ ਐਸੇ ਗਿਆਨੀ; ਬੂਝਹੁ ਕੋਇ ॥ ਬਿਨੁ ਗੁਰ ਭੇਟੇ; ਮੁਕਤਿ. ਨ ਹੋਇ ॥੪॥ ਕਹਿ ਕਹਿ ਕਹਣੁ; ਕਹੈ ਸਭੁ ਕੋਇ ॥ ਬਿਨੁ ਮਨ ਮੂਏ; ਭਗਤਿ. ਨ ਹੋਇ ॥ ਗਿਆਨ ਮਤੀ; ਕਮਲ ਪਰਗਾਸੁ ॥ ਤਿਤੁ ਘਟਿ; ਨਾਮੈ ਨਾਮਿ ਨਿਵਾਸੁ ॥੫॥ ਹਉਮੈ; ਭਗਤਿ ਕਰੇ ਸਭੁ ਕੋਇ ॥ ਨਾ ਮਨੁ ਭੀਜੈ; ਨਾ ਸੁਖੁ ਹੋਇ ॥ ਕਹਿ ਕਹਿ ਕਹਣੁ; ਆਪੁ ਜਾਣਾਏ ॥ ਬਿਰਥੀ ਭਗਤਿ; ਸਭੁ ਜਨਮੁ ਗਵਾਏ ॥੬॥ ਸੇ ਭਗਤ; ਸਤਿਗੁਰ ਮਨਿ ਭਾਏ ॥ ਅਨਦਿਨੁ; ਨਾਮਿ ਰਹੇ ਲਿਵ ਲਾਏ ॥ ਸਦ ਹੀ; ਨਾਮੁ ਵੇਖਹਿ ਹਜੂਰਿ ॥
Источники и права