couponatlas.

Гуру Грантх Сахиб (гурмукхи): Анг 1280

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਧਰਮੁ ਕਰਾਏ ਕਰਮ; ਧੁਰਹੁ ਫੁਰਮਾਇਆ ॥੩॥ ਸਲੋਕ ਮਃ ੨ ॥ ਸਾਵਣੁ ਆਇਆ ਹੇ ਸਖੀ; ਕੰਤੈ ਚਿਤਿ ਕਰੇਹੁ ॥ ਨਾਨਕ. ਝੂਰਿ ਮਰਹਿ ਦੋਹਾਗਣੀ; ਜਿਨੑ ਅਵਰੀ ਲਾਗਾ ਨੇਹੁ ॥੧॥ ਮਃ ੨ ॥ ਸਾਵਣੁ ਆਇਆ ਹੇ ਸਖੀ; ਜਲਹਰੁ ਬਰਸਨਹਾਰੁ ॥ ਨਾਨਕ ਸੁਖਿ ਸਵਨੁ ਸੋਹਾਗਣੀ; ਜਿਨੑ ਸਹ ਨਾਲਿ ਪਿਆਰੁ ॥੨॥ ਪਉੜੀ ॥ ਆਪੇ ਛਿੰਝ ਪਵਾਇ; ਮਲਾਖਾੜਾ ਰਚਿਆ ॥ ਲਥੇ ਭੜਥੂ ਪਾਇ; ਗੁਰਮੁਖਿ ਮਚਿਆ ॥ ਮਨਮੁਖ ਮਾਰੇ ਪਛਾੜਿ; ਮੂਰਖ ਕਚਿਆ ॥ ਆਪਿ ਭਿੜੈ. ਮਾਰੇ ਆਪਿ; ਆਪਿ ਕਾਰਜੁ ਰਚਿਆ ॥ ਸਭਨਾ ਖਸਮੁ ਏਕੁ ਹੈ; ਗੁਰਮੁਖਿ ਜਾਣੀਐ ॥ ਹੁਕਮੀ ਲਿਖੈ ਸਿਰਿ ਲੇਖੁ; ਵਿਣੁ ਕਲਮ ਮਸਵਾਣੀਐ ॥ ਸਤਸੰਗਤਿ ਮੇਲਾਪੁ; ਜਿਥੈ ਹਰਿ ਗੁਣ ਸਦਾ ਵਖਾਣੀਐ ॥ ਨਾਨਕ ਸਚਾ ਸਬਦੁ ਸਲਾਹਿ; ਸਚੁ ਪਛਾਣੀਐ ॥੪॥ ਸਲੋਕ ਮਃ ੩ ॥ ਊਂਨਵਿ ਊਂਨਵਿ ਆਇਆ; ਅਵਰਿ ਕਰੇਂਦਾ ਵੰਨ ॥ ਕਿਆ ਜਾਣਾ. ਤਿਸੁ ਸਾਹ ਸਿਉ; ਕੇਵ ਰਹਸੀ ਰੰਗੁ ॥ ਰੰਗੁ ਰਹਿਆ ਤਿਨੑ ਕਾਮਣੀ; ਜਿਨੑ ਮਨਿ. ਭਉ ਭਾਉ ਹੋਇ ॥ ਨਾਨਕ. ਭੈ ਭਾਇ ਬਾਹਰੀ; ਤਿਨ ਤਨਿ ਸੁਖੁ. ਨ ਹੋਇ ॥੧॥ ਮਃ ੩ ॥ ਊਂਨਵਿ ਊਂਨਵਿ ਆਇਆ; ਵਰਸੈ ਨੀਰੁ ਨਿਪੰਗੁ ॥ ਨਾਨਕ. ਦੁਖੁ ਲਾਗਾ ਤਿਨੑ ਕਾਮਣੀ; ਜਿਨੑ ਕੰਤੈ ਸਿਉ ਮਨਿ ਭੰਗੁ ॥੨॥ ਪਉੜੀ ॥ ਦੋਵੈ ਤਰਫਾ ਉਪਾਇ; ਇਕੁ ਵਰਤਿਆ ॥ ਬੇਦ ਬਾਣੀ ਵਰਤਾਇ; ਅੰਦਰਿ ਵਾਦੁ ਘਤਿਆ ॥ ਪਰਵਿਰਤਿ ਨਿਰਵਿਰਤਿ ਹਾਠਾ ਦੋਵੈ; ਵਿਚਿ ਧਰਮੁ ਫਿਰੈ ਰੈਬਾਰਿਆ ॥ ਮਨਮੁਖ ਕਚੇ ਕੂੜਿਆਰ; ਤਿਨੑੀ ਨਿਹਚਉ ਦਰਗਹ ਹਾਰਿਆ ॥ ਗੁਰਮਤੀ ਸਬਦਿ ਸੂਰ ਹੈ; ਕਾਮੁ ਕ੍ਰੋਧੁ ਜਿਨੑੀ ਮਾਰਿਆ ॥ ਸਚੈ ਅੰਦਰਿ ਮਹਲਿ; ਸਬਦਿ ਸਵਾਰਿਆ ॥ ਸੇ ਭਗਤ ਤੁਧੁ ਭਾਵਦੇ; ਸਚੈ ਨਾਇ ਪਿਆਰਿਆ ॥ ਸਤਿਗੁਰੁ ਸੇਵਨਿ ਆਪਣਾ; ਤਿਨੑਾ ਵਿਟਹੁ ਹਉ ਵਾਰਿਆ ॥੫॥ ਸਲੋਕ ਮਃ ੩ ॥ ਊਂਨਵਿ ਊਂਨਵਿ ਆਇਆ; ਵਰਸੈ ਲਾਇ ਝੜੀ ॥ ਨਾਨਕ. ਭਾਣੈ ਚਲੈ ਕੰਤ ਕੈ; ਸੁ ਮਾਣੇ ਸਦਾ ਰਲੀ ॥੧॥ ਮਃ ੩ ॥ ਕਿਆ ਉਠਿ ਉਠਿ ਦੇਖਹੁ ਬਪੁੜੇਂ; ਇਸੁ ਮੇਘੈ ਹਥਿ ਕਿਛੁ ਨਾਹਿ ॥ ਜਿਨਿ ਏਹੁ ਮੇਘੁ ਪਠਾਇਆ; ਤਿਸੁ ਰਾਖਹੁ ਮਨ ਮਾਂਹਿ ॥ ਤਿਸ ਨੋ ਮੰਨਿ ਵਸਾਇਸੀ; ਜਾ ਕਉ ਨਦਰਿ ਕਰੇਇ ॥ ਨਾਨਕ. ਨਦਰੀ ਬਾਹਰੀ; ਸਭ ਕਰਣ ਪਲਾਹ ਕਰੇਇ ॥੨॥ ਪਉੜੀ ॥ ਸੋ ਹਰਿ ਸਦਾ ਸਰੇਵੀਐ; ਜਿਸੁ ਕਰਤ. ਨ ਲਾਗੈ ਵਾਰ ॥ ਆਡਾਣੇ ਆਕਾਸ ਕਰਿ; ਖਿਨ ਮਹਿ ਢਾਹਿ ਉਸਾਰਣਹਾਰ ॥ ਆਪੇ ਜਗਤੁ ਉਪਾਇ ਕੈ; ਕੁਦਰਤਿ ਕਰੇ ਵੀਚਾਰ ॥ ਮਨਮੁਖ ਅਗੈ ਲੇਖਾ ਮੰਗੀਐ; ਬਹੁਤੀ ਹੋਵੈ ਮਾਰ ॥
Источники и права