couponatlas.

Гуру Грантх Сахиб (гурмукхи): Анг 1281

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰਮੁਖਿ ਪਤਿ ਸਿਉ ਲੇਖਾ ਨਿਬੜੈ; ਬਖਸੇ ਸਿਫਤਿ ਭੰਡਾਰ ॥ ਓਥੈ ਹਥੁ. ਨ ਅਪੜੈ; ਕੂਕ ਨ ਸੁਣੀਐ ਪੁਕਾਰ ॥ ਓਥੈ ਸਤਿਗੁਰੁ ਬੇਲੀ ਹੋਵੈ; ਕਢਿ ਲਏ ਅੰਤੀ ਵਾਰ ॥ ਏਨਾ ਜੰਤਾ ਨੋ. ਹੋਰ ਸੇਵਾ ਨਹੀ; ਸਤਿਗੁਰੁ ਸਿਰਿ ਕਰਤਾਰ ॥੬॥ ਸਲੋਕ ਮਃ ੩ ॥ ਬਾਬੀਹਾ ਜਿਸ ਨੋ ਤੂ ਪੂਕਾਰਦਾ; ਤਿਸ ਨੋ ਲੋਚੈ ਸਭੁ ਕੋਇ ॥ ਅਪਣੀ ਕਿਰਪਾ ਕਰਿ ਕੈ ਵਸਸੀ; ਵਣੁ ਤ੍ਰਿਣੁ ਹਰਿਆ ਹੋਇ ॥ ਗੁਰ ਪਰਸਾਦੀ ਪਾਈਐ; ਵਿਰਲਾ ਬੂਝੈ ਕੋਇ ॥ ਬਹਦਿਆ ਉਠਦਿਆ ਨਿਤ ਧਿਆਈਐ; ਸਦਾ ਸਦਾ ਸੁਖੁ ਹੋਇ ॥ ਨਾਨਕ ਅੰਮ੍ਰਿਤੁ ਸਦ ਹੀ ਵਰਸਦਾ; ਗੁਰਮੁਖਿ ਦੇਵੈ ਹਰਿ ਸੋਇ ॥੧॥ ਮਃ ੩ ॥ ਕਲਮਲਿ ਹੋਈ ਮੇਦਨੀ; ਅਰਦਾਸਿ ਕਰੇ ਲਿਵ ਲਾਇ ॥ ਸਚੈ ਸੁਣਿਆ ਕੰਨੁ ਦੇ; ਧੀਰਕ ਦੇਵੈ ਸਹਜਿ ਸੁਭਾਇ ॥ ਇੰਦ੍ਰੈ ਨੋ ਫੁਰਮਾਇਆ; ਵੁਠਾ ਛਹਬਰ ਲਾਇ ॥ ਅਨੁ ਧਨੁ ਉਪਜੈ ਬਹੁ ਘਣਾ; ਕੀਮਤਿ ਕਹਣੁ. ਨ ਜਾਇ ॥ ਨਾਨਕ. ਨਾਮੁ ਸਲਾਹਿ ਤੂ; ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥ ਜਿਤੁ ਖਾਧੈ. ਸੁਖੁ ਊਪਜੈ; ਫਿਰਿ ਦੂਖੁ. ਨ ਲਾਗੈ ਆਇ ॥੨॥ ਪਉੜੀ ॥ ਹਰਿ ਜੀਉ ਸਚਾ ਸਚੁ ਤੂ; ਸਚੇ ਲੈਹਿ ਮਿਲਾਇ ॥ ਦੂਜੈ ਦੂਜੀ ਤਰਫ ਹੈ; ਕੂੜਿ ਮਿਲੈ. ਨ ਮਿਲਿਆ ਜਾਇ ॥ ਆਪੇ ਜੋੜਿ ਵਿਛੋੜਿਐ; ਆਪੇ ਕੁਦਰਤਿ ਦੇਇ ਦਿਖਾਇ ॥ ਮੋਹੁ ਸੋਗੁ ਵਿਜੋਗੁ ਹੈ; ਪੂਰਬਿ ਲਿਖਿਆ ਕਮਾਇ ॥ ਹਉ ਬਲਿਹਾਰੀ ਤਿਨ ਕਉ; ਜੋ ਹਰਿ ਚਰਣੀ ਰਹੈ ਲਿਵ ਲਾਇ ॥ ਜਿਉ ਜਲ ਮਹਿ ਕਮਲੁ ਅਲਿਪਤੁ ਹੈ; ਐਸੀ ਬਣਤ ਬਣਾਇ ॥ ਸੇ ਸੁਖੀਏ ਸਦਾ ਸੋਹਣੇ; ਜਿਨੑ ਵਿਚਹੁ ਆਪੁ ਗਵਾਇ ॥ ਤਿਨੑ ਸੋਗੁ ਵਿਜੋਗੁ ਕਦੇ ਨਹੀ; ਜੋ ਹਰਿ ਕੈ ਅੰਕਿ ਸਮਾਇ ॥੭॥ ਸਲੋਕ ਮਃ ੩ ॥ ਨਾਨਕ. ਸੋ ਸਾਲਾਹੀਐ; ਜਿਸੁ ਵਸਿ ਸਭੁ ਕਿਛੁ ਹੋਇ ॥ ਤਿਸੈ ਸਰੇਵਿਹੁ ਪ੍ਰਾਣੀਹੋ; ਤਿਸੁ ਬਿਨੁ ਅਵਰੁ. ਨ ਕੋਇ ॥ ਗੁਰਮੁਖਿ ਹਰਿ ਪ੍ਰਭੁ ਮਨਿ ਵਸੈ; ਤਾਂ ਸਦਾ ਸਦਾ ਸੁਖੁ ਹੋਇ ॥ ਸਹਸਾ ਮੂਲਿ. ਨ ਹੋਵਈ; ਸਭ ਚਿੰਤਾ ਵਿਚਹੁ ਜਾਇ ॥ ਜੋ ਕਿਛੁ ਹੋਇ. ਸੁ ਸਹਜੇ ਹੋਇ; ਕਹਣਾ ਕਿਛੂ. ਨ ਜਾਇ ॥ ਸਚਾ ਸਾਹਿਬੁ ਮਨਿ ਵਸੈ; ਤਾਂ ਮਨਿ ਚਿੰਦਿਆ ਫਲੁ ਪਾਇ ॥ ਨਾਨਕ. ਤਿਨ ਕਾ ਆਖਿਆ ਆਪਿ ਸੁਣੇ; ਜਿ ਲਇਅਨੁ ਪੰਨੈ ਪਾਇ ॥੧॥ ਮਃ ੩ ॥ ਅੰਮ੍ਰਿਤੁ ਸਦਾ ਵਰਸਦਾ; ਬੂਝਨਿ ਬੂਝਣਹਾਰ ॥ ਗੁਰਮੁਖਿ ਜਿਨੑੀ ਬੁਝਿਆ; ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥ ਹਰਿ ਅੰਮ੍ਰਿਤੁ ਪੀਵਹਿ. ਸਦਾ ਰੰਗਿ ਰਾਤੇ; ਹਉਮੈ ਤ੍ਰਿਸਨਾ ਮਾਰਿ ॥ ਅੰਮ੍ਰਿਤੁ ਹਰਿ ਕਾ ਨਾਮੁ ਹੈ; ਵਰਸੈ ਕਿਰਪਾ ਧਾਰਿ ॥ ਨਾਨਕ. ਗੁਰਮੁਖਿ ਨਦਰੀ ਆਇਆ; ਹਰਿ ਆਤਮ ਰਾਮੁ ਮੁਰਾਰਿ ॥੨॥
Источники и права