couponatlas.

Гуру Грантх Сахиб (гурмукхи): Анг 1286

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰਮੁਖਿ ਸਬਦੁ ਸਮੑਾਲੀਐ; ਸਚੇ ਕੇ ਗੁਣ ਗਾਉ ॥ ਨਾਨਕ. ਨਾਮਿ ਰਤੇ ਜਨ ਨਿਰਮਲੇ; ਸਹਜੇ ਸਚਿ ਸਮਾਉ ॥੨॥ ਪਉੜੀ ॥ ਪੂਰਾ ਸਤਿਗੁਰੁ ਸੇਵਿ; ਪੂਰਾ ਪਾਇਆ ॥ ਪੂਰੈ ਕਰਮਿ ਧਿਆਇ; ਪੂਰਾ ਸਬਦੁ ਮੰਨਿ ਵਸਾਇਆ ॥ ਪੂਰੈ ਗਿਆਨਿ ਧਿਆਨਿ; ਮੈਲੁ ਚੁਕਾਇਆ ॥ ਹਰਿ ਸਰਿ ਤੀਰਥਿ ਜਾਣਿ; ਮਨੂਆ ਨਾਇਆ ॥ ਸਬਦਿ ਮਰੈ. ਮਨੁ ਮਾਰਿ; ਧੰਨੁ ਜਣੇਦੀ ਮਾਇਆ ॥ ਦਰਿ ਸਚੈ ਸਚਿਆਰੁ; ਸਚਾ ਆਇਆ ॥ ਪੁਛਿ. ਨ ਸਕੈ ਕੋਇ; ਜਾਂ ਖਸਮੈ ਭਾਇਆ ॥ ਨਾਨਕ. ਸਚੁ ਸਲਾਹਿ; ਲਿਖਿਆ ਪਾਇਆ ॥੧੮॥ ਸਲੋਕ ਮਃ ੧ ॥ ਕੁਲਹਾਂ ਦੇਂਦੇ ਬਾਵਲੇ; ਲੈਂਦੇ ਵਡੇ ਨਿਲਜ ॥ ਚੂਹਾ ਖਡ. ਨ ਮਾਵਈ; ਤਿਕਲਿ ਬੰਨੑੈ ਛਜ ॥ ਦੇਨੑਿ ਦੁਆਈ, ਸੇ ਮਰਹਿ; ਜਿਨ ਕਉ ਦੇਨਿ, ਸਿ ਜਾਹਿ ॥ ਨਾਨਕ. ਹੁਕਮੁ, ਨ ਜਾਪਈ; ਕਿਥੈ ਜਾਇ ਸਮਾਹਿ ॥ ਫਸਲਿ ਅਹਾੜੀ ਏਕੁ ਨਾਮੁ; ਸਾਵਣੀ ਸਚੁ ਨਾਉ ॥ ਮੈ. ਮਹਦੂਦੁ ਲਿਖਾਇਆ; ਖਸਮੈ ਕੈ ਦਰਿ ਜਾਇ ॥ ਦੁਨੀਆ ਕੇ ਦਰ ਕੇਤੜੇ; ਕੇਤੇ ਆਵਹਿ ਜਾਂਹਿ ॥ ਕੇਤੇ ਮੰਗਹਿ ਮੰਗਤੇ; ਕੇਤੇ ਮੰਗਿ ਮੰਗਿ ਜਾਹਿ ॥੧॥ ਮਃ ੧ ॥ ਸਉ ਮਣੁ. ਹਸਤੀ ਘਿਉ ਗੁੜੁ ਖਾਵੈ; ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ. ਖੇਹ ਉਡਾਵੈ; ਸਾਹਿ ਗਇਐ, ਪਛੁਤਾਇ ॥ ਅੰਧੀ; ਫੂਕਿ ਮੁਈ, ਦੇਵਾਨੀ ॥ ਖਸਮਿ; ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ. ਚਿੜੀ ਕਾ ਚੁਗਣੁ; ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ. ਓਹਾ ਚੰਗੀ; ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ. ਮਾਰੇ ਸੈ ਮਿਰਿਆ; ਸਭ ਪਿਛੈ ਪੈ. ਖਾਇ ॥ ਹੋਇ ਸਤਾਣਾ ਘੁਰੈ. ਨ ਮਾਵੈ; ਸਾਹਿ ਗਇਐ ਪਛੁਤਾਇ ॥ ਅੰਧਾ. ਕਿਸ ਨੋ ਬੁਕਿ ਸੁਣਾਵੈ ॥ ਖਸਮੈ; ਮੂਲਿ. ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ, ਅਕ ਤਿਡਾ; ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ. ਓਹੋ ਚੰਗਾ; ਜਿ ਕਰੇ ਖੁਦਾਇ ਖੁਦਾਇ ॥ ਨਾਨਕ. ਦੁਨੀਆ ਚਾਰਿ ਦਿਹਾੜੇ; ਸੁਖਿ ਕੀਤੈ. ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ; ਛਡਿ. ਨ ਸਕੈ ਕੋਈ ॥ ਮਖਂ‍ੀ; ਮਿਠੈ ਮਰਣਾ ॥ ਜਿਨ ਤੂ ਰਖਹਿ. ਤਿਨ ਨੇੜਿ, ਨ ਆਵੈ; ਤਿਨ ਭਉ ਸਾਗਰੁ ਤਰਣਾ ॥੨॥ ਪਉੜੀ ॥ ਅਗਮ ਅਗੋਚਰੁ ਤੂ ਧਣੀ; ਸਚਾ ਅਲਖ ਅਪਾਰੁ ॥ ਤੂ ਦਾਤਾ ਸਭਿ ਮੰਗਤੇ; ਇਕੋ ਦੇਵਣਹਾਰੁ ॥ ਜਿਨੀ ਸੇਵਿਆ. ਤਿਨੀ ਸੁਖੁ ਪਾਇਆ; ਗੁਰਮਤੀ ਵੀਚਾਰੁ ॥ ਇਕਨਾ ਨੋ ਤੁਧੁ ਏਵੈ ਭਾਵਦਾ; ਮਾਇਆ ਨਾਲਿ ਪਿਆਰੁ ॥ ਗੁਰ ਕੈ ਸਬਦਿ ਸਲਾਹੀਐ; ਅੰਤਰਿ ਪ੍ਰੇਮ ਪਿਆਰੁ ॥ ਵਿਣੁ ਪ੍ਰੀਤੀ. ਭਗਤਿ, ਨ ਹੋਵਈ; ਵਿਣੁ ਸਤਿਗੁਰ. ਨ ਲਗੈ ਪਿਆਰੁ ॥ ਤੂ ਪ੍ਰਭੁ. ਸਭਿ ਤੁਧੁ ਸੇਵਦੇ; ਇਕ ਢਾਢੀ ਕਰੇ ਪੁਕਾਰ ॥ ਦੇਹਿ ਦਾਨੁ ਸੰਤੋਖੀਆ; ਸਚਾ ਨਾਮੁ ਮਿਲੈ ਆਧਾਰੁ ॥੧੯॥
Источники и права