couponatlas.

Гуру Грантх Сахиб (гурмукхи): Анг 1285

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਇਕਿ ਨਗਨ ਫਿਰਹਿ. ਦਿਨੁ ਰਾਤਿ; ਨਂ‍ੀਦ ਨ ਸੋਵਹੀ ॥ ਇਕਿ ਅਗਨਿ ਜਲਾਵਹਿ ਅੰਗੁ; ਆਪੁ ਵਿਗੋਵਹੀ ॥ ਵਿਣੁ ਨਾਵੈ. ਤਨੁ ਛਾਰੁ; ਕਿਆ ਕਹਿ ਰੋਵਹੀ ॥ ਸੋਹਨਿ ਖਸਮ ਦੁਆਰਿ; ਜਿ ਸਤਿਗੁਰੁ ਸੇਵਹੀ ॥੧੫॥ ਸਲੋਕ ਮਃ ੩ ॥ ਬਾਬੀਹਾ ਅੰਮ੍ਰਿਤ ਵੇਲੈ ਬੋਲਿਆ; ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ; ਵਰਸਹੁ ਕਿਰਪਾ ਧਾਰਿ ॥ ਹਉ. ਤਿਨ ਕੈ ਬਲਿਹਾਰਣੈ; ਜਿਨੀ ਸਚੁ ਰਖਿਆ ਉਰਿ ਧਾਰਿ ॥ ਨਾਨਕ ਨਾਮੇ ਸਭ ਹਰੀਆਵਲੀ; ਗੁਰ ਕੈ ਸਬਦਿ ਵੀਚਾਰਿ ॥੧॥ ਮਃ ੩ ॥ ਬਾਬੀਹਾ. ਇਵ ਤੇਰੀ ਤਿਖਾ, ਨ ਉਤਰੈ; ਜੇ ਸਉ ਕਰਹਿ ਪੁਕਾਰ ॥ ਨਦਰੀ ਸਤਿਗੁਰੁ ਪਾਈਐ; ਨਦਰੀ ਉਪਜੈ ਪਿਆਰੁ ॥ ਨਾਨਕ. ਸਾਹਿਬੁ ਮਨਿ ਵਸੈ; ਵਿਚਹੁ ਜਾਹਿ ਵਿਕਾਰ ॥੨॥ ਪਉੜੀ ॥ ਇਕਿ ਜੈਨੀ. ਉਝੜ ਪਾਇ; ਧੁਰਹੁ ਖੁਆਇਆ ॥ ਤਿਨ ਮੁਖਿ. ਨਾਹੀ ਨਾਮੁ; ਨ ਤੀਰਥਿ ਨੑਾਇਆ ॥ ਹਥੀ. ਸਿਰ ਖੋਹਾਇ ਨ; ਭਦੁ ਕਰਾਇਆ ॥ ਕੁਚਿਲ ਰਹਹਿ ਦਿਨ ਰਾਤਿ; ਸਬਦੁ. ਨ ਭਾਇਆ ॥ ਤਿਨ ਜਾਤਿ ਨ ਪਤਿ. ਨ ਕਰਮੁ; ਜਨਮੁ ਗਵਾਇਆ ॥ ਮਨਿ ਜੂਠੈ ਵੇਜਾਤਿ; ਜੂਠਾ ਖਾਇਆ ॥ ਬਿਨੁ ਸਬਦੈ ਆਚਾਰੁ; ਨ ਕਿਨ ਹੀ ਪਾਇਆ ॥ ਗੁਰਮੁਖਿ ਓਅੰਕਾਰਿ; ਸਚਿ ਸਮਾਇਆ ॥੧੬॥ ਸਲੋਕ ਮਃ ੩ ॥ ਸਾਵਣਿ ਸਰਸੀ ਕਾਮਣੀ; ਗੁਰਸਬਦੀ ਵੀਚਾਰਿ ॥ ਨਾਨਕ. ਸਦਾ ਸੁਹਾਗਣੀ; ਗੁਰ ਕੈ ਹੇਤਿ ਅਪਾਰਿ ॥੧॥ ਮਃ ੩ ॥ ਸਾਵਣਿ. ਦਝੈ ਗੁਣ ਬਾਹਰੀ; ਜਿਸੁ ਦੂਜੈ ਭਾਇ ਪਿਆਰੁ ॥ ਨਾਨਕ. ਪਿਰ ਕੀ ਸਾਰ, ਨ ਜਾਣਈ; ਸਭੁ ਸੀਗਾਰੁ ਖੁਆਰੁ ॥੨॥ ਪਉੜੀ ॥ ਸਚਾ ਅਲਖ ਅਭੇਉ; ਹਠਿ. ਨ ਪਤੀਜਈ ॥ ਇਕਿ ਗਾਵਹਿ ਰਾਗ ਪਰੀਆ; ਰਾਗਿ. ਨ ਭੀਜਈ ॥ ਇਕਿ ਨਚਿ ਨਚਿ ਪੂਰਹਿ ਤਾਲ; ਭਗਤਿ. ਨ ਕੀਜਈ ॥ ਇਕਿ ਅੰਨੁ. ਨ ਖਾਹਿ ਮੂਰਖ; ਤਿਨਾ ਕਿਆ ਕੀਜਈ ॥ ਤ੍ਰਿਸਨਾ ਹੋਈ ਬਹੁਤੁ; ਕਿਵੈ. ਨ ਧੀਜਈ ॥ ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥ ਲਾਹਾ ਨਾਮੁ ਸੰਸਾਰਿ; ਅੰਮ੍ਰਿਤੁ ਪੀਜਈ ॥ ਹਰਿ ਭਗਤੀ ਅਸਨੇਹਿ; ਗੁਰਮੁਖਿ ਘੀਜਈ ॥੧੭॥ ਸਲੋਕ ਮਃ ੩ ॥ ਗੁਰਮੁਖਿ. ਮਲਾਰ ਰਾਗੁ ਜੋ ਕਰਹਿ; ਤਿਨ ਮਨੁ ਤਨੁ ਸੀਤਲੁ ਹੋਇ ॥ ਗੁਰਸਬਦੀ ਏਕੁ ਪਛਾਣਿਆ; ਏਕੋ ਸਚਾ ਸੋਇ ॥ ਮਨੁ ਤਨੁ ਸਚਾ, ਸਚੁ ਮਨਿ; ਸਚੇ ਸਚੀ ਸੋਇ ॥ ਅੰਦਰਿ ਸਚੀ ਭਗਤਿ ਹੈ; ਸਹਜੇ ਹੀ ਪਤਿ ਹੋਇ ॥ ਕਲਿਜੁਗ ਮਹਿ. ਘੋਰ ਅੰਧਾਰੁ ਹੈ; ਮਨਮੁਖ ਰਾਹੁ. ਨ ਕੋਇ ॥ ਸੇ ਵਡਭਾਗੀ ਨਾਨਕਾ; ਜਿਨ ਗੁਰਮੁਖਿ ਪਰਗਟੁ ਹੋਇ ॥੧॥ ਮਃ ੩ ॥ ਇੰਦੁ ਵਰਸੈ ਕਰਿ ਦਇਆ; ਲੋਕਾਂ ਮਨਿ ਉਪਜੈ ਚਾਉ ॥ ਜਿਸ ਕੈ ਹੁਕਮਿ ਇੰਦੁ ਵਰਸਦਾ; ਤਿਸ ਕੈ ਸਦ ਬਲਿਹਾਰੈ ਜਾਂਉ ॥
Источники и права