couponatlas.

Гуру Грантх Сахиб (гурмукхи): Анг 1288

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਲਿਖਿਆ ਪਲੈ ਪਾਇ; ਸੋ ਸਚੁ ਜਾਣੀਐ ॥ ਹੁਕਮੀ ਹੋਇ ਨਿਬੇੜੁ; ਗਇਆ ਜਾਣੀਐ ॥ ਭਉਜਲ ਤਾਰਣਹਾਰੁ; ਸਬਦਿ ਪਛਾਣੀਐ ॥ ਚੋਰ ਜਾਰ ਜੂਆਰ; ਪੀੜੇ ਘਾਣੀਐ ॥ ਨਿੰਦਕ ਲਾਇਤਬਾਰ; ਮਿਲੇ ਹੜੑਵਾਣੀਐ ॥ ਗੁਰਮੁਖਿ ਸਚਿ ਸਮਾਇ; ਸੁ ਦਰਗਹ ਜਾਣੀਐ ॥੨੧॥ ਸਲੋਕ ਮਃ ੨ ॥ ਨਾਉ ਫਕੀਰੈ ਪਾਤਿਸਾਹੁ; ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ; ਏਵੈ ਕਰੇ ਗੁਆਉ ॥ ਇਲਤਿ ਕਾ ਨਾਉ ਚਉਧਰੀ; ਕੂੜੀ ਪੂਰੇ ਥਾਉ ॥ ਨਾਨਕ. ਗੁਰਮੁਖਿ ਜਾਣੀਐ; ਕਲਿ ਕਾ ਏਹੁ ਨਿਆਉ ॥੧॥ ਮਃ ੧ ॥ ਹਰਣਾਂ ਬਾਜਾਂ ਤੈ ਸਿਕਦਾਰਾਂ; ਏਨੑਾ ਪੜੑਿਆ ਨਾਉ ॥ ਫਾਂਧੀ ਲਗੀ. ਜਾਤਿ ਫਹਾਇਨਿ; ਅਗੈ. ਨਾਹੀ ਥਾਉ ॥ ਸੋ ਪੜਿਆ. ਸੋ ਪੰਡਿਤੁ ਬੀਨਾ; ਜਿਨੑੀ ਕਮਾਣਾ ਨਾਉ ॥ ਪਹਿਲੋ ਦੇ. ਜੜ ਅੰਦਰਿ ਜੰਮੈ; ਤਾ ਉਪਰਿ ਹੋਵੈ ਛਾਂਉ ॥ ਰਾਜੇ ਸੀਹ; ਮੁਕਦਮ ਕੁਤੇ ॥ ਜਾਇ ਜਗਾਇਨੑਿ; ਬੈਠੇ ਸੁਤੇ ॥ ਚਾਕਰ ਨਹਦਾ; ਪਾਇਨੑਿ ਘਾਉ ॥ ਰਤੁ ਪਿਤੁ; ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕਂ‍ੀ ਵਢਂ‍ੀ ਲਾਇਤਬਾਰ ॥੨॥ ਪਉੜੀ ॥ ਆਪਿ ਉਪਾਏ ਮੇਦਨੀ; ਆਪੇ ਕਰਦਾ ਸਾਰ ॥ ਭੈ ਬਿਨੁ ਭਰਮੁ. ਨ ਕਟੀਐ; ਨਾਮਿ. ਨ ਲਗੈ ਪਿਆਰੁ ॥ ਸਤਿਗੁਰ ਤੇ. ਭਉ ਊਪਜੈ; ਪਾਈਐ ਮੋਖ ਦੁਆਰ ॥ ਭੈ ਤੇ. ਸਹਜੁ ਪਾਈਐ; ਮਿਲਿ ਜੋਤੀ ਜੋਤਿ ਅਪਾਰ ॥ ਭੈ ਤੇ. ਭੈਜਲੁ ਲੰਘੀਐ; ਗੁਰਮਤੀ ਵੀਚਾਰੁ ॥ ਭੈ ਤੇ. ਨਿਰਭਉ ਪਾਈਐ; ਜਿਸ ਦਾ. ਅੰਤੁ ਨ ਪਾਰਾਵਾਰੁ ॥ ਮਨਮੁਖ ਭੈ ਕੀ ਸਾਰ. ਨ ਜਾਣਨੀ; ਤ੍ਰਿਸਨਾ ਜਲਤੇ ਕਰਹਿ ਪੁਕਾਰ ॥ ਨਾਨਕ. ਨਾਵੈ ਹੀ ਤੇ ਸੁਖੁ ਪਾਇਆ; ਗੁਰਮਤੀ ਉਰਿ ਧਾਰ ॥੨੨॥ ਸਲੋਕ ਮਃ ੧ ॥ ਰੂਪੈ ਕਾਮੈ ਦੋਸਤੀ; ਭੁਖੈ ਸਾਦੈ ਗੰਢੁ ॥ ਲਬੈ ਮਾਲੈ, ਘੁਲਿ ਮਿਲਿ ਮਿਚਲਿ; ਊਂਘੈ ਸਉੜਿ, ਪਲੰਘੁ ॥ ਭੰਉਕੈ ਕੋਪੁ ਖੁਆਰੁ ਹੋਇ; ਫਕੜੁ ਪਿਟੇ ਅੰਧੁ ॥ ਚੁਪੈ ਚੰਗਾ ਨਾਨਕਾ; ਵਿਣੁ ਨਾਵੈ. ਮੁਹਿ ਗੰਧੁ ॥੧॥ ਮਃ ੧ ॥ ਰਾਜੁ ਮਾਲੁ ਰੂਪੁ ਜਾਤਿ ਜੋਬਨੁ; ਪੰਜੇ ਠਗ ॥ ਏਨੀ ਠਗੀਂ ਜਗੁ ਠਗਿਆ; ਕਿਨੈ. ਨ ਰਖੀ ਲਜ ॥ ਏਨਾ ਠਗਨੑਿ ਠਗ ਸੇ; ਜਿ ਗੁਰ ਕੀ ਪੈਰੀ ਪਾਹਿ ॥ ਨਾਨਕ ਕਰਮਾ ਬਾਹਰੇ; ਹੋਰਿ ਕੇਤੇ ਮੁਠੇ ਜਾਹਿ ॥੨॥ ਪਉੜੀ ॥ ਪੜਿਆ ਲੇਖੇਦਾਰੁ; ਲੇਖਾ ਮੰਗੀਐ ॥ ਵਿਣੁ ਨਾਵੈ. ਕੂੜਿਆਰੁ; ਅਉਖਾ ਤੰਗੀਐ ॥ ਅਉਘਟ ਰੁਧੇ ਰਾਹ; ਗਲੀਆਂ ਰੋਕੀਆਂ ॥ ਸਚਾ ਵੇਪਰਵਾਹੁ; ਸਬਦਿ ਸੰਤੋਖੀਆਂ ॥ ਗਹਿਰ ਗਭੀਰ ਅਥਾਹੁ; ਹਾਥ. ਨ ਲਭਈ ॥ ਮੁਹੇ ਮੁਹਿ ਚੋਟਾ ਖਾਹੁ; ਵਿਣੁ ਗੁਰ ਕੋਇ. ਨ ਛੁਟਸੀ ॥ ਪਤਿ ਸੇਤੀ ਘਰਿ ਜਾਹੁ; ਨਾਮੁ ਵਖਾਣੀਐ ॥ ਹੁਕਮੀ ਸਾਹ ਗਿਰਾਹ; ਦੇਂਦਾ ਜਾਣੀਐ ॥੨੩॥
Источники и права