couponatlas.

Гуру Грантх Сахиб (гурмукхи): Анг 1289

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਲੋਕ ਮਃ ੧ ॥ ਪਉਣੈ ਪਾਣੀ ਅਗਨੀ ਜੀਉ; ਤਿਨ. ਕਿਆ ਖੁਸੀਆ, ਕਿਆ ਪੀੜ ॥ ਧਰਤੀ ਪਾਤਾਲੀ ਆਕਾਸੀ; ਇਕਿ ਦਰਿ ਰਹਨਿ ਵਜੀਰ ॥ ਇਕਨਾ ਵਡੀ ਆਰਜਾ; ਇਕਿ ਮਰਿ ਹੋਹਿ ਜਹੀਰ ॥ ਇਕਿ ਦੇ ਖਾਹਿ, ਨਿਖੁਟੈ ਨਾਹੀ; ਇਕਿ. ਸਦਾ ਫਿਰਹਿ ਫਕੀਰ ॥ ਹੁਕਮੀ ਸਾਜੇ. ਹੁਕਮੀ ਢਾਹੇ; ਏਕ ਚਸੇ ਮਹਿ ਲਖ ॥ ਸਭੁ ਕੋ ਨਥੈ ਨਥਿਆ; ਬਖਸੇ. ਤੋੜੇ ਨਥ ॥ ਵਰਨਾ ਚਿਹਨਾ ਬਾਹਰਾ; ਲੇਖੇ ਬਾਝੁ. ਅਲਖੁ ॥ ਕਿਉ ਕਥੀਐ. ਕਿਉ ਆਖੀਐ; ਜਾਪੈ ਸਚੋ ਸਚੁ ॥ ਕਰਣਾ ਕਥਨਾ ਕਾਰ ਸਭ; ਨਾਨਕ ਆਪਿ ਅਕਥੁ ॥ ਅਕਥ ਕੀ ਕਥਾ; ਸੁਣੇਇ ॥ ਰਿਧਿ ਬੁਧਿ ਸਿਧਿ ਗਿਆਨੁ; ਸਦਾ ਸੁਖੁ ਹੋਇ ॥੧॥ ਮਃ ੧ ॥ ਅਜਰੁ ਜਰੈ; ਤ ਨਉ ਕੁਲ ਬੰਧੁ ॥ ਪੂਜੈ ਪ੍ਰਾਣ; ਹੋਵੈ ਥਿਰੁ ਕੰਧੁ ॥ ਕਹਾਂ ਤੇ ਆਇਆ; ਕਹਾਂ ਏਹੁ ਜਾਣੁ ॥ ਜੀਵਤ ਮਰਤ; ਰਹੈ ਪਰਵਾਣੁ ॥ ਹੁਕਮੈ ਬੂਝੈ. ਤਤੁ ਪਛਾਣੈ ॥ ਇਹੁ ਪਰਸਾਦੁ; ਗੁਰੂ ਤੇ ਜਾਣੈ ॥ ਹੋਂਦਾ ਫੜੀਅਗੁ; ਨਾਨਕ ਜਾਣੁ ॥ ਨਾ ਹਉ; ਨਾ ਮੈ ਜੂਨੀ ਪਾਣੁ ॥੨॥ ਪਉੜੀ ॥ ਪੜੑੀਐ ਨਾਮੁ ਸਾਲਾਹ; ਹੋਰਿ ਬੁਧਂ‍ੀ ਮਿਥਿਆ ॥ ਬਿਨੁ ਸਚੇ ਵਾਪਾਰ; ਜਨਮੁ ਬਿਰਥਿਆ ॥ ਅੰਤੁ ਨ ਪਾਰਾਵਾਰੁ; ਨ ਕਿਨ ਹੀ ਪਾਇਆ ॥ ਸਭੁ ਜਗੁ ਗਰਬਿ ਗੁਬਾਰੁ; ਤਿਨ ਸਚੁ. ਨ ਭਾਇਆ ॥ ਚਲੇ ਨਾਮੁ ਵਿਸਾਰਿ; ਤਾਵਣਿ ਤਤਿਆ ॥ ਬਲਦੀ ਅੰਦਰਿ ਤੇਲੁ; ਦੁਬਿਧਾ ਘਤਿਆ ॥ ਆਇਆ ਉਠੀ ਖੇਲੁ; ਫਿਰੈ ਉਵਤਿਆ ॥ ਨਾਨਕ ਸਚੈ ਮੇਲੁ; ਸਚੈ ਰਤਿਆ ॥੨੪॥ ਸਲੋਕ ਮਃ ੧ ॥ ਪਹਿਲਾਂ ਮਾਸਹੁ ਨਿੰਮਿਆ; ਮਾਸੈ ਅੰਦਰਿ ਵਾਸੁ ॥ ਜੀਉ ਪਾਇ. ਮਾਸੁ ਮੁਹਿ ਮਿਲਿਆ; ਹਡੁ ਚੰਮੁ ਤਨੁ ਮਾਸੁ ॥ ਮਾਸਹੁ ਬਾਹਰਿ ਕਢਿਆ; ਮੰਮਾ ਮਾਸੁ ਗਿਰਾਸੁ ॥ ਮੁਹੁ ਮਾਸੈ ਕਾ. ਜੀਭ ਮਾਸੈ ਕੀ; ਮਾਸੈ ਅੰਦਰਿ ਸਾਸੁ ॥ ਵਡਾ ਹੋਆ ਵੀਆਹਿਆ; ਘਰਿ ਲੈ ਆਇਆ ਮਾਸੁ ॥ ਮਾਸਹੁ ਹੀ ਮਾਸੁ ਊਪਜੈ; ਮਾਸਹੁ ਸਭੋ ਸਾਕੁ ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ; ਤਾਂ ਕੋ ਆਵੈ ਰਾਸਿ ॥ ਆਪਿ ਛੁਟੇ. ਨਹ ਛੂਟੀਐ; ਨਾਨਕ ਬਚਨਿ ਬਿਣਾਸੁ ॥੧॥ ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ; ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ. ਕਉਣੁ ਸਾਗੁ ਕਹਾਵੈ; ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ. ਹੋਮ ਜਗ ਕੀਏ; ਦੇਵਤਿਆ ਕੀ ਬਾਣੇ ॥ ਮਾਸੁ ਛੋਡਿ. ਬੈਸਿ ਨਕੁ ਪਕੜਹਿ; ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ; ਗਿਆਨੁ ਧਿਆਨੁ. ਨਹੀ ਸੂਝੈ ॥ ਨਾਨਕ. ਅੰਧੇ ਸਿਉ ਕਿਆ ਕਹੀਐ; ਕਹੈ. ਨ ਕਹਿਆ ਬੂਝੈ ॥ ਅੰਧਾ ਸੋਇ. ਜਿ ਅੰਧੁ ਕਮਾਵੈ; ਤਿਸੁ ਰਿਦੈ. ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ; ਮਛੀ ਮਾਸੁ. ਨ ਖਾਂਹੀ ॥
Источники и права