couponatlas.

Гуру Грантх Сахиб (гурмукхи): Анг 1296

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਕੇ ਸੰਤ. ਸੰਤ ਜਨ ਨੀਕੇ; ਜਿਨ ਮਿਲਿਆਂ. ਮਨੁ ਰੰਗਿ ਰੰਗੀਤਿ ॥ ਹਰਿ ਰੰਗੁ. ਲਹੈ ਨ ਉਤਰੈ ਕਬਹੂ; ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥ ਹਮ ਬਹੁ ਪਾਪ ਕੀਏ ਅਪਰਾਧੀ; ਗੁਰਿ. ਕਾਟੇ ਕਟਿਤ ਕਟੀਤਿ ॥ ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ; ਜਨ ਨਾਨਕ. ਪਤਿਤ, ਪੁਨੀਤਿ ॥੪॥੫॥ ਕਾਨੜਾ ਮਹਲਾ ੪ ॥ ਜਪਿ ਮਨ; ਰਾਮ ਨਾਮ ਜਗੰਨਾਥ ॥ ਘੂਮਨ ਘੇਰ ਪਰੇ, ਬਿਖੁ ਬਿਖਿਆ; ਸਤਿਗੁਰ ਕਾਢਿ ਲੀਏ, ਦੇ ਹਾਥ ॥੧॥ ਰਹਾਉ ॥ ਸੁਆਮੀ ਅਭੈ ਨਿਰੰਜਨ ਨਰਹਰਿ; ਤੁਮੑ ਰਾਖਿ ਲੇਹੁ. ਹਮ ਪਾਪੀ ਪਾਥ ॥ ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ; ਕਾਸਟ ਲੋਹ ਤਰੇ ਸੰਗਿ ਸਾਥ ॥੧॥ ਤੁਮੑ ਵਡ ਪੁਰਖ ਬਡ ਅਗਮ ਅਗੋਚਰ; ਹਮ ਢੂਢਿ ਰਹੇ ਪਾਈ. ਨਹੀ ਹਾਥ ॥ ਤੂ ਪਰੈ ਪਰੈ. ਅਪਰੰਪਰੁ ਸੁਆਮੀ; ਤੂ ਆਪਨ ਜਾਨਹਿ. ਆਪਿ ਜਗੰਨਾਥ ॥੨॥ ਅਦ੍ਰਿਸਟੁ ਅਗੋਚਰ ਨਾਮੁ ਧਿਆਏ; ਸਤਸੰਗਤਿ ਮਿਲਿ ਸਾਧੂ ਪਾਥ ॥ ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ; ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥ ਹਮਰੇ ਪ੍ਰਭ ਜਗਦੀਸ ਗੁਸਾਈ; ਹਮ ਰਾਖਿ ਲੇਹੁ ਜਗੰਨਾਥ ॥ ਜਨ ਨਾਨਕੁ. ਦਾਸੁ ਦਾਸ ਦਾਸਨ ਕੋ, ਪ੍ਰਭ ਕਰਹੁ ਕ੍ਰਿਪਾ; ਰਾਖਹੁ ਜਨ ਸਾਥ ॥੪॥੬॥ ਕਾਨੜਾ ਮਹਲਾ ੪ ਪੜਤਾਲ ਘਰੁ ੫ ॥ ੴ ਸਤਿਗੁਰ ਪ੍ਰਸਾਦਿ ॥ ਮਨ; ਜਾਪਹੁ ਰਾਮ ਗੁਪਾਲ ॥ ਹਰਿ; ਰਤਨ ਜਵੇਹਰ ਲਾਲ ॥ ਹਰਿ ਗੁਰਮੁਖਿ; ਘੜਿ ਟਕਸਾਲ ॥ ਹਰਿ ਹੋ; ਹੋ ਕਿਰਪਾਲ ॥੧॥ ਰਹਾਉ ॥ ਤੁਮਰੇ ਗੁਨ ਅਗਮ ਅਗੋਚਰ; ਏਕ ਜੀਹ. ਕਿਆ ਕਥੈ ਬਿਚਾਰੀ; ਰਾਮ ਰਾਮ. ਰਾਮ ਰਾਮ ਲਾਲ ॥ ਤੁਮਰੀ ਜੀ ਅਕਥ ਕਥਾ. ਤੂ ਤੂ ਤੂ ਹੀ ਜਾਨਹਿ; ਹਉ. ਹਰਿ ਜਪਿ, ਭਈ ਨਿਹਾਲ ਨਿਹਾਲ ਨਿਹਾਲ ॥੧॥ ਹਮਰੇ ਹਰਿ ਪ੍ਰਾਨ ਸਖਾ, ਸੁਆਮੀ ਹਰਿ ਮੀਤਾ; ਮੇਰੇ ਮਨਿ ਤਨਿ ਜੀਹ, ਹਰਿ ਹਰੇ ਹਰੇ; ਰਾਮ ਨਾਮ ਧਨੁ ਮਾਲ ॥ ਜਾ ਕੋ ਭਾਗੁ, ਤਿਨਿ ਲੀਓ ਰੀ ਸੁਹਾਗੁ; ਹਰਿ ਹਰਿ ਹਰੇ ਹਰੇ, ਗੁਨ ਗਾਵੈ ਗੁਰਮਤਿ; ਹਉ ਬਲਿ ਬਲੇ, ਹਉ ਬਲਿ ਬਲੇ; ਜਨ ਨਾਨਕ. ਹਰਿ ਜਪਿ; ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥ ਕਾਨੜਾ ਮਹਲਾ ੪ ॥ ਹਰਿ ਗੁਨ ਗਾਵਹੁ ਜਗਦੀਸ ॥ ਏਕਾ ਜੀਹ; ਕੀਚੈ ਲਖ ਬੀਸ ॥ ਜਪਿ ਹਰਿ ਹਰਿ; ਸਬਦਿ ਜਪੀਸ ॥ ਹਰਿ ਹੋ; ਹੋ ਕਿਰਪੀਸ ॥੧॥ ਰਹਾਉ ॥ ਹਰਿ ਕਿਰਪਾ ਕਰਿ ਸੁਆਮੀ, ਹਮ ਲਾਇ ਹਰਿ ਸੇਵਾ; ਹਰਿ ਜਪਿ ਜਪੇ, ਹਰਿ ਜਪਿ ਜਪੇ; ਜਪੁ ਜਾਪਉ ਜਗਦੀਸ ॥ ਤੁਮਰੇ ਜਨ ਰਾਮੁ ਜਪਹਿ, ਤੇ ਊਤਮ; ਤਿਨ ਕਉ ਹਉ ਘੁਮਿ ਘੁਮੇ, ਘੁਮਿ ਘੁਮਿ ਜੀਸ ॥੧॥
Источники и права