couponatlas.

Гуру Грантх Сахиб (гурмукхи): Анг 1297

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਤੁਮ. ਵਡ ਵਡੇ. ਵਡੇ ਵਡ ਊਚੇ. ਸੋ ਕਰਹਿ ਜਿ ਤੁਧੁ ਭਾਵੀਸ ॥ ਜਨ ਨਾਨਕ. ਅੰਮ੍ਰਿਤੁ ਪੀਆ ਗੁਰਮਤੀ; ਧਨੁ ਧੰਨੁ ਧਨੁ ਧੰਨੁ. ਧੰਨੁ ਗੁਰੂ ਸਾਬੀਸ ॥੨॥੨॥੮॥ ਕਾਨੜਾ ਮਹਲਾ ੪ ॥ ਭਜੁ ਰਾਮੋ; ਮਨਿ ਰਾਮ ॥ ਜਿਸੁ. ਰੂਪ ਨ ਰੇਖ, ਵਡਾਮ ॥ ਸਤਸੰਗਤਿ ਮਿਲੁ ਭਜੁ ਰਾਮ ॥ ਬਡ ਹੋ; ਹੋ ਭਾਗ ਮਥਾਮ ॥੧॥ ਰਹਾਉ ॥ ਜਿਤੁ ਗ੍ਰਿਹਿ ਮੰਦਰਿ, ਹਰਿ ਹੋਤੁ ਜਾਸੁ; ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥ ਰਾਮ ਨਾਮ ਗੁਨ ਗਾਵਹੁ, ਹਰਿ ਪ੍ਰੀਤਮ; ਉਪਦੇਸਿ ਗੁਰੂ ਗੁਰ ਸਤਿਗੁਰਾ; ਸੁਖੁ ਹੋਤੁ ਹਰਿ ਹਰੇ ਹਰਿ ਹਰੇ, ਹਰੇ ਭਜੁ; ਰਾਮ ਰਾਮ ਰਾਮ ॥੧॥ ਸਭ ਸਿਸਟਿ ਧਾਰ, ਹਰਿ ਤੁਮ ਕਿਰਪਾਲ; ਕਰਤਾ. ਸਭੁ ਤੂ ਤੂ ਤੂ; ਰਾਮ ਰਾਮ ਰਾਮ ॥ ਜਨ ਨਾਨਕੋ ਸਰਣਾਗਤੀ, ਦੇਹੁ ਗੁਰਮਤੀ; ਭਜੁ ਰਾਮ ਰਾਮ ਰਾਮ ॥੨॥੩॥੯॥ ਕਾਨੜਾ ਮਹਲਾ ੪ ॥ ਸਤਿਗੁਰ; ਚਾਟਉ ਪਗ. ਚਾਟ ॥ ਜਿਤੁ ਮਿਲਿ; ਹਰਿ ਪਾਧਰ ਬਾਟ ॥ ਭਜੁ ਹਰਿ ਰਸੁ; ਰਸ ਹਰਿ ਗਾਟ ॥ ਹਰਿ ਹੋ; ਹੋ ਲਿਖੇ ਲਿਲਾਟ ॥੧॥ ਰਹਾਉ ॥ ਖਟ ਕਰਮ ਕਿਰਿਆ ਕਰਿ, ਬਹੁ ਬਹੁ ਬਿਸਥਾਰ; ਸਿਧ ਸਾਧਿਕ ਜੋਗੀਆ, ਕਰਿ ਜਟ ਜਟਾ ਜਟ ਜਾਟ ॥ ਕਰਿ ਭੇਖ. ਨ ਪਾਈਐ, ਹਰਿ ਬ੍ਰਹਮ ਜੋਗੁ, ਹਰਿ ਪਾਈਐ, ਸਤਸੰਗਤੀ; ਉਪਦੇਸਿ ਗੁਰੂ ਗੁਰ. ਸੰਤ ਜਨਾ; ਖੋਲਿ ਖੋਲਿ ਕਪਾਟ ॥੧॥ ਤੂ ਅਪਰੰਪਰੁ ਸੁਆਮੀ, ਅਤਿ ਅਗਾਹੁ; ਤੂ ਭਰਪੁਰਿ ਰਹਿਆ ਜਲ ਥਲੇ; ਹਰਿ ਇਕੁ ਇਕੋ, ਇਕ ਏਕੈ ਹਰਿ ਥਾਟ ॥ ਤੂ ਜਾਣਹਿ ਸਭ ਬਿਧਿ, ਬੂਝਹਿ ਆਪੇ; ਜਨ ਨਾਨਕ ਕੇ ਪ੍ਰਭ, ਘਟਿ ਘਟੇ ਘਟਿ ਘਟੇ; ਘਟਿ ਹਰਿ ਘਾਟ ॥੨॥੪॥੧੦॥ ਕਾਨੜਾ ਮਹਲਾ ੪ ॥ ਜਪਿ ਮਨ; ਗੋਬਿਦ ਮਾਧੋ ॥ ਹਰਿ ਹਰਿ ਅਗਮ ਅਗਾਧੋ ॥ ਮਤਿ ਗੁਰਮਤਿ; ਹਰਿ ਪ੍ਰਭੁ ਲਾਧੋ ॥ ਧੁਰਿ ਹੋ ਹੋ; ਲਿਖੇ ਲਿਲਾਧੋ ॥੧॥ ਰਹਾਉ ॥ ਬਿਖੁ ਮਾਇਆ ਸੰਚਿ, ਬਹੁ ਚਿਤੈ ਬਿਕਾਰ; ਸੁਖੁ ਪਾਈਐ ਹਰਿ ਭਜੁ, ਸੰਤ ਸੰਤ ਸੰਗਤੀ ਮਿਲਿ ਸਤਿਗੁਰੂ, ਗੁਰੁ ਸਾਧੋ ॥ ਜਿਉ ਛੁਹਿ ਪਾਰਸ. ਮਨੂਰ, ਭਏ ਕੰਚਨ; ਤਿਉ ਪਤਿਤ ਜਨ, ਮਿਲਿ ਸੰਗਤੀ ਸੁਧ ਹੋਵਤ; ਗੁਰਮਤੀ, ਸੁਧ ਹਾਧੋ ॥੧॥ ਜਿਉ ਕਾਸਟ ਸੰਗਿ. ਲੋਹਾ ਬਹੁ ਤਰਤਾ; ਤਿਉ ਪਾਪੀ. ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ, ਗੁਰ ਸਾਧੋ ॥ ਚਾਰਿ ਬਰਨ. ਚਾਰਿ ਆਸ੍ਰਮ ਹੈ; ਕੋਈ ਮਿਲੈ, ਗੁਰੂ ਗੁਰ ਨਾਨਕ; ਸੋ ਆਪਿ ਤਰੈ, ਕੁਲ ਸਗਲ ਤਰਾਧੋ ॥੨॥੫॥੧੧॥ ਕਾਨੜਾ ਮਹਲਾ ੪ ॥ ਹਰਿ ਜਸੁ ਗਾਵਹੁ; ਭਗਵਾਨ ॥ ਜਸੁ ਗਾਵਤ; ਪਾਪ ਲਹਾਨ ॥ ਮਤਿ ਗੁਰਮਤਿ; ਸੁਨਿ ਜਸੁ ਕਾਨ ॥ ਹਰਿ ਹੋ; ਹੋ ਕਿਰਪਾਨ ॥੧॥ ਰਹਾਉ ॥
Источники и права