couponatlas.

Гуру Грантх Сахиб (гурмукхи): Анг 1377

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮੁਕਤਿ ਪਦਾਰਥੁ ਪਾਈਐ; ਠਾਕ ਨ. ਅਵਘਟ ਘਾਟ ॥੨੩੧॥ ਕਬੀਰ. ਏਕ ਘੜੀ, ਆਧੀ ਘਰੀ; ਆਧੀ ਹੂੰ ਤੇ ਆਧ ॥ ਭਗਤਨ ਸੇਤੀ ਗੋਸਟੇ; ਜੋ ਕੀਨੇ ਸੋ ਲਾਭ ॥੨੩੨॥ ਕਬੀਰ. ਭਾਂਗ ਮਾਛੁਲੀ, ਸੁਰਾ ਪਾਨਿ; ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ; ਤੇ ਸਭੈ ਰਸਾਤਲਿ ਜਾਂਹਿ ॥੨੩੩॥ ਨੀਚੇ ਲੋਇਨ ਕਰਿ ਰਹਉ; ਲੇ ਸਾਜਨ ਘਟ ਮਾਹਿ ॥ ਸਭ ਰਸ ਖੇਲਉ ਪੀਅ ਸਉ; ਕਿਸੀ ਲਖਾਵਉ ਨਾਹਿ ॥੨੩੪॥ ਆਠ ਜਾਮ, ਚਉਸਠਿ ਘਰੀ; ਤੁਅ ਨਿਰਖਤ ਰਹੈ ਜੀਉ ॥ ਨੀਚੇ ਲੋਇਨ ਕਿਉ ਕਰਉ; ਸਭ ਘਟ ਦੇਖਉ ਪੀਉ ॥੨੩੫॥ ਸੁਨੁ ਸਖੀ. ਪੀਅ ਮਹਿ ਜੀਉ ਬਸੈ; ਜੀਅ ਮਹਿ ਬਸੈ ਕਿ ਪੀਉ ॥ ਜੀਉ ਪੀਉ. ਬੂਝਉ ਨਹੀ; ਘਟ ਮਹਿ ਜੀਉ ਕਿ ਪੀਉ ॥੨੩੬॥ ਕਬੀਰ. ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੈ ਪਚਿ ਮੂਆ; ਚਾਰਉ ਬੇਦਹੁ ਮਾਹਿ ॥੨੩੭॥ ਹਰਿ ਹੈ ਖਾਂਡੁ. ਰੇਤੁ ਮਹਿ ਬਿਖਰੀ; ਹਾਥੀ ਚੁਨੀ. ਨ ਜਾਇ ॥ ਕਹਿ ਕਬੀਰ. ਗੁਰਿ, ਭਲੀ ਬੁਝਾਈ; ਕੀਟੀ ਹੋਇ ਕੈ ਖਾਇ ॥੨੩੮॥ ਕਬੀਰ. ਜਉ ਤੁਹਿ ਸਾਧ, ਪਿਰੰਮ ਕੀ; ਸੀਸੁ ਕਾਟਿ ਕਰਿ ਗੋਇ ॥ ਖੇਲਤ ਖੇਲਤ ਹਾਲ ਕਰਿ; ਜੋ ਕਿਛੁ ਹੋਇ ਤ ਹੋਇ ॥੨੩੯॥ ਕਬੀਰ. ਜਉ ਤੁਹਿ ਸਾਧ, ਪਿਰੰਮ ਕੀ; ਪਾਕੇ ਸੇਤੀ ਖੇਲੁ ॥ ਕਾਚੀ ਸਰਸਉਂ ਪੇਲਿ ਕੈ; ਨਾ ਖਲਿ ਭਈ, ਨ ਤੇਲੁ ॥੨੪੦॥ ਢੂੰਢਤ ਡੋਲਹਿ. ਅੰਧ ਗਤਿ; ਅਰੁ ਚੀਨਤ ਨਾਹੀ, ਸੰਤ ॥ ਕਹਿ ਨਾਮਾ. ਕਿਉ ਪਾਈਐ; ਬਿਨੁ ਭਗਤਹੁ ਭਗਵੰਤੁ ॥੨੪੧॥ ਹਰਿ ਸੋ ਹੀਰਾ ਛਾਡਿ ਕੈ; ਕਰਹਿ. ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥੨੪੨॥ ਕਬੀਰ. ਜਉ ਗ੍ਰਿਹੁ ਕਰਹਿ. ਤ ਧਰਮੁ ਕਰੁ; ਨਾਹੀ ਤ. ਕਰੁ ਬੈਰਾਗੁ ॥ ਬੈਰਾਗੀ. ਬੰਧਨੁ ਕਰੈ; ਤਾ ਕੋ ਬਡੋ ਅਭਾਗੁ ॥੨੪੩॥ ਸਲੋਕ ਸੇਖ ਫਰੀਦ ਕੇ ॥ ੴ ਸਤਿਗੁਰ ਪ੍ਰਸਾਦਿ ॥ ਜਿਤੁ ਦਿਹਾੜੈ. ਧਨ ਵਰੀ; ਸਾਹੇ ਲਏ ਲਿਖਾਇ ॥ ਮਲਕੁ. ਜਿ ਕੰਨੀ ਸੁਣੀਦਾ; ਮੁਹੁ ਦੇਖਾਲੇ ਆਇ ॥ ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥ ਸਾਹੇ ਲਿਖੇ. ਨ ਚਲਨੀ; ਜਿੰਦੂ ਕੂੰ ਸਮਝਾਇ ॥ ਜਿੰਦੁ ਵਹੁਟੀ. ਮਰਣੁ ਵਰੁ; ਲੈ ਜਾਸੀ ਪਰਣਾਇ ॥ ਆਪਣ ਹਥੀ. ਜੋਲਿ ਕੈ; ਕੈ ਗਲਿ ਲਗੈ ਧਾਇ ॥ ਵਾਲਹੁ ਨਿਕੀ ਪੁਰਸਲਾਤ; ਕੰਨੀ. ਨ ਸੁਣੀ ਆਇ ॥ ਫਰੀਦਾ. ਕਿੜੀ ਪਵੰਦੀਈ; ਖੜਾ. ਨ ਆਪੁ ਮੁਹਾਇ ॥੧॥ ਫਰੀਦਾ. ਦਰ ਦਰਵੇਸੀ ਗਾਖੜੀ; ਚਲਾਂ ਦੁਨੀਆਂ ਭਤਿ ॥ ਬੰਨੑਿ ਉਠਾਈ ਪੋਟਲੀ; ਕਿਥੈ ਵੰਞਾ ਘਤਿ ॥੨॥
Источники и права