couponatlas.

Гуру Грантх Сахиб (гурмукхи): Анг 1378

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਿਝੁ. ਨ ਬੁਝੈ, ਕਿਝੁ. ਨ ਸੁਝੈ; ਦੁਨੀਆ ਗੁਝੀ ਭਾਹਿ ॥ ਸਾਂਈਂ ਮੇਰੈ ਚੰਗਾ ਕੀਤਾ; ਨਾਹੀ ਤ, ਹੰ ਭੀ ਦਝਾਂ ਆਹਿ ॥੩॥ ਫਰੀਦਾ. ਜੇ ਜਾਣਾ ਤਿਲ ਥੋੜੜੇ; ਸੰਮਲਿ ਬੁਕੁ ਭਰੀ ॥ ਜੇ ਜਾਣਾ ਸਹੁ ਨੰਢੜਾ; ਤਾਂ. ਥੋੜਾ ਮਾਣੁ ਕਰੀ ॥੪॥ ਜੇ ਜਾਣਾ ਲੜੁ ਛਿਜਣਾ; ਪੀਡੀ ਪਾਈਂ ਗੰਢਿ ॥ ਤੈ ਜੇਵਡੁ. ਮੈ ਨਾਹਿ ਕੋ; ਸਭੁ ਜਗੁ ਡਿਠਾ ਹੰਢਿ ॥੫॥ ਫਰੀਦਾ. ਜੇ ਤੂ ਅਕਲਿ ਲਤੀਫੁ; ਕਾਲੇ ਲਿਖੁ. ਨ ਲੇਖ ॥ ਆਪਨੜੇ ਗਿਰੀਵਾਨ ਮਹਿ; ਸਿਰੁ ਨਂ‍ੀਵਾਂ ਕਰਿ ਦੇਖੁ ॥੬॥ ਫਰੀਦਾ. ਜੋ ਤੈ ਮਾਰਨਿ ਮੁਕੀਆਂ; ਤਿਨੑਾ. ਨ ਮਾਰੇ ਘੁੰਮਿ ॥ ਆਪਨੜੈ ਘਰਿ ਜਾਈਐ; ਪੈਰ ਤਿਨੑਾ ਦੇ ਚੁੰਮਿ ॥੭॥ ਫਰੀਦਾ. ਜਾਂ ਤਉ ਖਟਣ ਵੇਲ; ਤਾਂ ਤੂ ਰਤਾ ਦੁਨੀ ਸਿਉ ॥ ਮਰਗ ਸਵਾਈ ਨੀਹਿ; ਜਾਂ ਭਰਿਆ ਤਾਂ ਲਦਿਆ ॥੮॥ ਦੇਖੁ ਫਰੀਦਾ. ਜੁ ਥੀਆ; ਦਾੜੀ ਹੋਈ ਭੂਰ ॥ ਅਗਹੁ. ਨੇੜਾ ਆਇਆ; ਪਿਛਾ ਰਹਿਆ ਦੂਰਿ ॥੯॥ ਦੇਖੁ ਫਰੀਦਾ. ਜਿ ਥੀਆ; ਸਕਰ ਹੋਈ ਵਿਸੁ ॥ ਸਾਂਈ ਬਾਝਹੁ ਆਪਣੇ; ਵੇਦਣ ਕਹੀਐ ਕਿਸੁ ॥੧੦॥ ਫਰੀਦਾ. ਅਖੀ ਦੇਖਿ ਪਤੀਣੀਆਂ; ਸੁਣਿ ਸੁਣਿ ਰੀਣੇ ਕੰਨ ॥ ਸਾਖ ਪਕੰਦੀ ਆਈਆ; ਹੋਰ ਕਰੇਂਦੀ ਵੰਨ ॥੧੧॥ ਫਰੀਦਾ. ਕਾਲਂ‍ੀ ਜਿਨੀ, ਨ ਰਾਵਿਆ; ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ; ਰੰਗੁ ਨਵੇਲਾ ਹੋਇ ॥੧੨॥ ਮਃ ੩ ॥ ਫਰੀਦਾ. ਕਾਲੀ ਧਉਲੀ ਸਾਹਿਬੁ ਸਦਾ ਹੈ; ਜੇ ਕੋ ਚਿਤਿ ਕਰੇ ॥ ਆਪਣਾ ਲਾਇਆ ਪਿਰਮੁ. ਨ ਲਗਈ; ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ; ਜੈ ਭਾਵੈ ਤੈ ਦੇਇ ॥੧੩॥ ਫਰੀਦਾ. ਜਿਨੑ ਲੋਇਣ, ਜਗੁ ਮੋਹਿਆ; ਸੇ ਲੋਇਣ ਮੈ ਡਿਠੁ ॥ ਕਜਲ ਰੇਖ. ਨ ਸਹਦਿਆ; ਸੇ ਪੰਖੀ ਸੂਇ, ਬਹਿਠੁ ॥੧੪॥ ਫਰੀਦਾ. ਕੂਕੇਦਿਆ ਚਾਂਗੇਦਿਆ; ਮਤੀ ਦੇਦਿਆ ਨਿਤ ॥ ਜੋ ਸੈਤਾਨਿ ਵੰਞਾਇਆ ਸੇ; ਕਿਤ ਫੇਰਹਿ ਚਿਤ ॥੧੫॥ ਫਰੀਦਾ; ਥੀਉ ਪਵਾਹੀ ਦਭੁ ॥ ਜੇ; ਸਾਂਈ ਲੋੜਹਿ ਸਭੁ ॥ ਇਕੁ ਛਿਜਹਿ; ਬਿਆ ਲਤਾੜੀਅਹਿ ॥ ਤਾਂ ਸਾਈ ਦੈ ਦਰਿ; ਵਾੜੀਅਹਿ ॥੧੬॥ ਫਰੀਦਾ. ਖਾਕੁ, ਨ ਨਿੰਦੀਐ; ਖਾਕੂ ਜੇਡੁ. ਨ ਕੋਇ ॥ ਜੀਵਦਿਆ ਪੈਰਾ ਤਲੈ; ਮੁਇਆ ਉਪਰਿ ਹੋਇ ॥੧੭॥ ਫਰੀਦਾ. ਜਾ ਲਬੁ, ਤਾ ਨੇਹੁ ਕਿਆ; ਲਬੁ. ਤ ਕੂੜਾ ਨੇਹੁ ॥ ਕਿਚਰੁ. ਝਤਿ ਲਘਾਈਐ; ਛਪਰਿ ਤੁਟੈ ਮੇਹੁ ॥੧੮॥ ਫਰੀਦਾ. ਜੰਗਲੁ ਜੰਗਲੁ ਕਿਆ ਭਵਹਿ; ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ ॥੧੯॥ ਫਰੀਦਾ. ਇਨੀ ਨਿਕੀ ਜੰਘੀਐ; ਥਲ ਡੂੰਗਰ ਭਵਿਓਮੑਿ ॥ ਅਜੁ ਫਰੀਦੈ. ਕੂਜੜਾ; ਸੈ ਕੋਹਾਂ, ਥੀਓਮਿ ॥੨੦॥ ਫਰੀਦਾ. ਰਾਤੀ ਵਡੀਆਂ; ਧੁਖਿ ਧੁਖਿ ਉਠਨਿ ਪਾਸ ॥
Источники и права