couponatlas.

Гуру Грантх Сахиб (гурмукхи): Анг 1381

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਈ ਜਾਇ ਸਮੑਾਲਿ; ਜਿਥੈ ਹੀ ਤਉ ਵੰਞਣਾ ॥੫੮॥ ਫਰੀਦਾ. ਜਿਨੑੀ ਕੰਮੀ ਨਾਹਿ ਗੁਣ; ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ; ਸਾਂਈ ਦੈ ਦਰਬਾਰਿ ॥੫੯॥ ਫਰੀਦਾ. ਸਾਹਿਬ ਦੀ ਕਰਿ ਚਾਕਰੀ; ਦਿਲ ਦੀ ਲਾਹਿ ਭਰਾਂਦਿ ॥ ਦਰਵੇਸਾਂ ਨੋ ਲੋੜੀਐ; ਰੁਖਾਂ ਦੀ ਜੀਰਾਂਦਿ ॥੬੦॥ ਫਰੀਦਾ. ਕਾਲੇ ਮੈਡੇ ਕਪੜੇ; ਕਾਲਾ ਮੈਡਾ ਵੇਸੁ ॥ ਗੁਨਹੀ ਭਰਿਆ, ਮੈ ਫਿਰਾ; ਲੋਕੁ ਕਹੈ ਦਰਵੇਸੁ ॥੬੧॥ ਤਤੀ ਤੋਇ. ਨ ਪਲਵੈ; ਜੇ ਜਲਿ ਟੁਬੀ ਦੇਇ ॥ ਫਰੀਦਾ. ਜੋ ਡੋਹਾਗਣਿ ਰਬ ਦੀ; ਝੂਰੇਦੀ ਝੂਰੇਇ ॥੬੨॥ ਜਾਂ ਕੁਆਰੀ ਤਾ ਚਾਉ; ਵੀਵਾਹੀ ਤਾਂ ਮਾਮਲੇ ॥ ਫਰੀਦਾ. ਏਹੋ ਪਛੋਤਾਉ; ਵਤਿ ਕੁਆਰੀ. ਨ ਥੀਐ ॥੬੩॥ ਕਲਰ ਕੇਰੀ ਛਪੜੀ; ਆਇ ਉਲਥੇ ਹੰਝ ॥ ਚਿੰਜੂ ਬੋੜਨੑਿ ਨਾ ਪੀਵਹਿ; ਉਡਣ ਸੰਦੀ ਡੰਝ ॥੬੪॥ ਹੰਸੁ ਉਡਰਿ ਕੋਧ੍ਰੈ ਪਇਆ; ਲੋਕੁ ਵਿਡਾਰਣਿ ਜਾਇ ॥ ਗਹਿਲਾ ਲੋਕੁ. ਨ ਜਾਣਦਾ; ਹੰਸੁ. ਨ ਕੋਧ੍ਰਾ ਖਾਇ ॥੬੫॥ ਚਲਿ ਚਲਿ ਗਈਆਂ ਪੰਖੀਆਂ; ਜਿਨੑੀ ਵਸਾਏ ਤਲ ॥ ਫਰੀਦਾ. ਸਰੁ ਭਰਿਆ, ਭੀ ਚਲਸੀ; ਥਕੇ ਕਵਲ ਇਕਲ ॥੬੬॥ ਫਰੀਦਾ. ਇਟ ਸਿਰਾਣੇ, ਭੁਇ ਸਵਣੁ; ਕੀੜਾ ਲੜਿਓ ਮਾਸਿ ॥ ਕੇਤੜਿਆ ਜੁਗ ਵਾਪਰੇ; ਇਕਤੁ ਪਇਆ ਪਾਸਿ ॥੬੭॥ ਫਰੀਦਾ. ਭੰਨੀ ਘੜੀ ਸਵੰਨਵੀ; ਟੁਟੀ ਨਾਗਰ ਲਜੁ ॥ ਅਜਰਾਈਲੁ ਫਰੇਸਤਾ; ਕੈ ਘਰਿ ਨਾਠੀ ਅਜੁ ॥੬੮॥ ਫਰੀਦਾ. ਭੰਨੀ ਘੜੀ ਸਵੰਨਵੀ; ਟੂਟੀ ਨਾਗਰ ਲਜੁ ॥ ਜੋ ਸਜਣ. ਭੁਇ ਭਾਰੁ ਥੇ; ਸੇ. ਕਿਉ ਆਵਹਿ ਅਜੁ ॥੬੯॥ ਫਰੀਦਾ. ਬੇ ਨਿਵਾਜਾ ਕੁਤਿਆ; ਏਹ. ਨ ਭਲੀ ਰੀਤਿ ॥ ਕਬਹੀ ਚਲਿ. ਨ ਆਇਆ; ਪੰਜੇ ਵਖਤ ਮਸੀਤਿ ॥੭੦॥ ਉਠੁ ਫਰੀਦਾ, ਉਜੂ ਸਾਜਿ; ਸੁਬਹ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ. ਨਾ ਨਿਵੈ; ਸੋ ਸਿਰੁ ਕਪਿ ਉਤਾਰਿ ॥੭੧॥ ਜੋ ਸਿਰੁ ਸਾਈ. ਨਾ ਨਿਵੈ; ਸੋ ਸਿਰੁ ਕੀਜੈ ਕਾਂਇ ॥ ਕੁੰਨੇ ਹੇਠਿ ਜਲਾਈਐ; ਬਾਲਣ ਸੰਦੈ ਥਾਇ ॥੭੨॥ ਫਰੀਦਾ. ਕਿਥੈ ਤੈਡੇ ਮਾਪਿਆ; ਜਿਨੑੀ ਤੂ ਜਣਿਓਹਿ ॥ ਤੈ ਪਾਸਹੁ ਓਇ ਲਦਿ ਗਏ; ਤੂੰ ਅਜੈ. ਨ ਪਤੀਣੋਹਿ ॥੭੩॥ ਫਰੀਦਾ. ਮਨੁ ਮੈਦਾਨੁ ਕਰਿ; ਟੋਏ ਟਿਬੇ ਲਾਹਿ ॥ ਅਗੈ ਮੂਲਿ. ਨ ਆਵਸੀ; ਦੋਜਕ ਸੰਦੀ ਭਾਹਿ ॥੭੪॥ ਮਹਲਾ ੫ ॥ ਫਰੀਦਾ. ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥ ਮੰਦਾ. ਕਿਸ ਨੋ ਆਖੀਐ; ਜਾਂ. ਤਿਸੁ ਬਿਨੁ ਕੋਈ ਨਾਹਿ ॥੭੫॥ ਫਰੀਦਾ. ਜਿ ਦਿਹਿ ਨਾਲਾ ਕਪਿਆ; ਜੇ ਗਲੁ ਕਪਹਿ ਚੁਖ ॥ ਪਵਨਿ. ਨ ਇਤੀ ਮਾਮਲੇ; ਸਹਾਂ ਨ. ਇਤੀ ਦੁਖ ॥੭੬॥ ਚਬਣ ਚਲਣ ਰਤੰਨ; ਸੇ ਸੁਣੀਅਰ ਬਹਿ ਗਏ ॥ ਹੇੜੇ ਮੁਤੀ ਧਾਹ; ਸੇ ਜਾਨੀ ਚਲਿ ਗਏ ॥੭੭॥ ਫਰੀਦਾ. ਬੁਰੇ ਦਾ ਭਲਾ ਕਰਿ; ਗੁਸਾ ਮਨਿ. ਨ ਹਢਾਇ ॥
Источники и права