couponatlas.

Гуру Грантх Сахиб (гурмукхи): Анг 1382

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦੇਹੀ ਰੋਗੁ. ਨ ਲਗਈ; ਪਲੈ ਸਭੁ ਕਿਛੁ ਪਾਇ ॥੭੮॥ ਫਰੀਦਾ. ਪੰਖ ਪਰਾਹੁਣੀ; ਦੁਨੀ ਸੁਹਾਵਾ ਬਾਗੁ ॥ ਨਉਬਤਿ ਵਜੀ ਸੁਬਹ ਸਿਉ; ਚਲਣ ਕਾ ਕਰਿ ਸਾਜੁ ॥੭੯॥ ਫਰੀਦਾ. ਰਾਤਿ ਕਥੂਰੀ ਵੰਡੀਐ; ਸੁਤਿਆ ਮਿਲੈ. ਨ ਭਾਉ ॥ ਜਿੰਨੑਾ ਨੈਣ ਨਂ‍ੀਦ੍ਰਾਵਲੇ; ਤਿੰਨੑਾ ਮਿਲਣੁ ਕੁਆਉ ॥੮੦॥ ਫਰੀਦਾ. ਮੈ ਜਾਨਿਆ ਦੁਖੁ ਮੁਝ ਕੂ; ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥੮੧॥ ਮਹਲਾ ੫ ॥ ਫਰੀਦਾ. ਭੂਮਿ ਰੰਗਾਵਲੀ; ਮੰਝਿ ਵਿਸੂਲਾ ਬਾਗ ॥ ਜੋ ਜਨ. ਪੀਰਿ ਨਿਵਾਜਿਆ; ਤਿੰਨੑਾ ਅੰਚ. ਨ ਲਾਗ ॥੮੨॥ ਮਹਲਾ ੫ ॥ ਫਰੀਦਾ ਉਮਰ ਸੁਹਾਵੜੀ; ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਈ ਪਾਈਅਨਿ; ਜਿੰਨੑਾ ਪਿਆਰੇ ਨੇਹ ॥੮੩॥ ਕੰਧੀ ਵਹਣ. ਨ ਢਾਹਿ; ਤਉ ਭੀ ਲੇਖਾ ਦੇਵਣਾ ॥ ਜਿਧਰਿ ਰਬ ਰਜਾਇ; ਵਹਣੁ ਤਿਦਾਊ ਗੰਉ ਕਰੇ ॥੮੪॥ ਫਰੀਦਾ. ਡੁਖਾ ਸੇਤੀ. ਦਿਹੁ ਗਇਆ; ਸੂਲਾਂ ਸੇਤੀ ਰਾਤਿ ॥ ਖੜਾ ਪੁਕਾਰੇ ਪਾਤਣੀ; ਬੇੜਾ ਕਪਰ ਵਾਤਿ ॥੮੫॥ ਲੰਮੀ ਲੰਮੀ ਨਦੀ ਵਹੈ; ਕੰਧੀ ਕੇਰੈ ਹੇਤਿ ॥ ਬੇੜੇ ਨੋ ਕਪਰੁ ਕਿਆ ਕਰੇ; ਜੇ ਪਾਤਣ ਰਹੈ ਸੁਚੇਤਿ ॥੮੬॥ ਫਰੀਦਾ. ਗਲਂ‍ੀ ਸੁ ਸਜਣ ਵੀਹ; ਇਕੁ ਢੂੰਢੇਦੀ. ਨ ਲਹਾਂ ॥ ਧੁਖਾਂ. ਜਿਉ ਮਾਂਲੀਹ; ਕਾਰਣਿ ਤਿੰਨੑਾ ਮਾ ਪਿਰੀ ॥੮੭॥ ਫਰੀਦਾ. ਇਹੁ ਤਨੁ ਭਉਕਣਾ; ਨਿਤ ਨਿਤ ਦੁਖੀਐ ਕਉਣੁ ॥ ਕੰਨੀ ਬੁਜੇ ਦੇ ਰਹਾਂ; ਕਿਤੀ ਵਗੈ ਪਉਣੁ ॥੮੮॥ ਫਰੀਦਾ. ਰਬ ਖਜੂਰੀ ਪਕੀਆਂ; ਮਾਖਿਅ. ਨਈ ਵਹੰਨੑਿ ॥ ਜੋ ਜੋ ਵੰਞੈਂ ਡੀਹੜਾ; ਸੋ ਉਮਰ ਹਥ ਪਵੰਨਿ ॥੮੯॥ ਫਰੀਦਾ. ਤਨੁ ਸੁਕਾ ਪਿੰਜਰੁ ਥੀਆ; ਤਲੀਆਂ ਖੂੰਡਹਿ ਕਾਗ ॥ ਅਜੈ ਸੁ ਰਬੁ. ਨ ਬਾਹੁੜਿਓ; ਦੇਖੁ ਬੰਦੇ ਕੇ ਭਾਗ ॥੯੦॥ ਕਾਗਾ ਕਰੰਗ ਢੰਢੋਲਿਆ; ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ. ਮਤਿ ਛੁਹਉ; ਪਿਰ ਦੇਖਨ ਕੀ ਆਸ ॥੯੧॥ ਕਾਗਾ ਚੂੰਡਿ. ਨ ਪਿੰਜਰਾ; ਬਸੈ ਤ. ਉਡਰਿ ਜਾਹਿ ॥ ਜਿਤੁ ਪਿੰਜਰੈ ਮੇਰਾ ਸਹੁ ਵਸੈ; ਮਾਸੁ. ਨ ਤਿਦੂ ਖਾਹਿ ॥੯੨॥ ਫਰੀਦਾ. ਗੋਰ ਨਿਮਾਣੀ, ਸਡੁ ਕਰੇ; ਨਿਘਰਿਆ. ਘਰਿ ਆਉ ॥ ਸਰਪਰ ਮੈਥੈ ਆਵਣਾ; ਮਰਣਹੁ. ਨਾ ਡਰਿਆਹੁ ॥੯੩॥ ਏਨੀ ਲੋਇਣੀ ਦੇਖਦਿਆ; ਕੇਤੀ ਚਲਿ ਗਈ ॥ ਫਰੀਦਾ. ਲੋਕਾਂ ਆਪੋ ਆਪਣੀ; ਮੈ ਆਪਣੀ ਪਈ ॥੯੪॥ ਆਪੁ ਸਵਾਰਹਿ. ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥ ਫਰੀਦਾ. ਜੇ ਤੂ, ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥੯੫॥ ਕੰਧੀ ਉਤੈ ਰੁਖੜਾ; ਕਿਚਰਕੁ ਬੰਨੈ ਧੀਰੁ ॥ ਫਰੀਦਾ. ਕਚੈ ਭਾਂਡੈ ਰਖੀਐ; ਕਿਚਰੁ ਤਾਈ ਨੀਰੁ ॥੯੬॥ ਫਰੀਦਾ. ਮਹਲ ਨਿਸਖਣ ਰਹਿ ਗਏ; ਵਾਸਾ ਆਇਆ ਤਲਿ ॥
Источники и права