couponatlas.

Гуру Грантх Сахиб (гурмукхи): Анг 1384

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਿਸਲ ਫਕੀਰਾਂ ਗਾਖੜੀ; ਸੁ ਪਾਈਐ. ਪੂਰ ਕਰੰਮਿ ॥੧੧੧॥ ਪਹਿਲੈ ਪਹਰੈ ਫੁਲੜਾ; ਫਲੁ ਭੀ ਪਛਾ ਰਾਤਿ ॥ ਜੋ ਜਾਗੰਨੑਿ. ਲਹੰਨਿ ਸੇ; ਸਾਈ ਕੰਨੋ ਦਾਤਿ ॥੧੧੨॥ ਦਾਤੀ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ. ਨਾ ਲਹਨੑਿ; ਇਕਨੑਾ ਸੁਤਿਆ. ਦੇਇ ਉਠਾਲਿ ॥੧੧੩॥ ਢੂਢੇਦੀਏ ਸੁਹਾਗ ਕੂ; ਤਉ ਤਨਿ. ਕਾਈ ਕੋਰ ॥ ਜਿਨੑਾ ਨਾਉ ਸੁਹਾਗਣੀ; ਤਿਨੑਾ ਝਾਕ. ਨ ਹੋਰ ॥੧੧੪॥ ਸਬਰ ਮੰਝ ਕਮਾਣ; ਏ ਸਬਰੁ ਕਾ ਨੀਹਣੋ ॥ ਸਬਰ ਸੰਦਾ ਬਾਣੁ; ਖਾਲਕੁ. ਖਤਾ, ਨ ਕਰੀ ॥੧੧੫॥ ਸਬਰ ਅੰਦਰਿ ਸਾਬਰੀ; ਤਨੁ ਏਵੈ ਜਾਲੇਨੑਿ ॥ ਹੋਨਿ ਨਜੀਕਿ. ਖੁਦਾਇ ਦੈ; ਭੇਤੁ. ਨ ਕਿਸੈ ਦੇਨਿ ॥੧੧੬॥ ਸਬਰੁ ਏਹੁ ਸੁਆਉ; ਜੇ ਤੂੰ ਬੰਦਾ ਦਿੜੁ ਕਰਹਿ ॥ ਵਧਿ ਥੀਵਹਿ ਦਰੀਆਉ; ਟੁਟਿ. ਨ ਥੀਵਹਿ ਵਾਹੜਾ ॥੧੧੭॥ ਫਰੀਦਾ. ਦਰਵੇਸੀ ਗਾਖੜੀ; ਚੋਪੜੀ ਪਰੀਤਿ ॥ ਇਕਨਿ ਕਿਨੈ ਚਾਲੀਐ; ਦਰਵੇਸਾਵੀ ਰੀਤਿ ॥੧੧੮॥ ਤਨੁ ਤਪੈ ਤਨੂਰ ਜਿਉ; ਬਾਲਣੁ ਹਡ ਬਲੰਨੑਿ ॥ ਪੈਰੀ ਥਕਾਂ. ਸਿਰਿ ਜੁਲਾਂ; ਜੇ ਮੂੰ ਪਿਰੀ ਮਿਲੰਨੑਿ ॥੧੧੯॥ ਤਨੁ. ਨ ਤਪਾਇ ਤਨੂਰ ਜਿਉ; ਬਾਲਣੁ ਹਡ. ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਨਿਹਾਲਿ ॥੧੨੦॥ ਹਉ ਢੂਢੇਦੀ ਸਜਣਾ; ਸਜਣੁ ਮੈਡੇ ਨਾਲਿ ॥ ਨਾਨਕ. ਅਲਖੁ, ਨ ਲਖੀਐ; ਗੁਰਮੁਖਿ ਦੇਇ ਦਿਖਾਲਿ ॥੧੨੧॥ ਹੰਸਾ. ਦੇਖਿ ਤਰੰਦਿਆ; ਬਗਾ ਆਇਆ ਚਾਉ ॥ ਡੁਬਿ ਮੁਏ ਬਗ ਬਪੁੜੇ; ਸਿਰੁ ਤਲਿ ਉਪਰਿ ਪਾਉ ॥੧੨੨॥ ਮੈ ਜਾਣਿਆ ਵਡ ਹੰਸੁ ਹੈ; ਤਾਂ ਮੈ ਕੀਤਾ ਸੰਗੁ ॥ ਜੇ ਜਾਣਾ. ਬਗੁ ਬਪੁੜਾ; ਜਨਮਿ. ਨ ਭੇੜੀ ਅੰਗੁ ॥੧੨੩॥ ਕਿਆ ਹੰਸੁ ਕਿਆ ਬਗੁਲਾ; ਜਾ ਕਉ ਨਦਰਿ ਧਰੇ ॥ ਜੇ ਤਿਸੁ ਭਾਵੈ ਨਾਨਕਾ; ਕਾਗਹੁ ਹੰਸੁ ਕਰੇ ॥੧੨੪॥ ਸਰਵਰ ਪੰਖੀ ਹੇਕੜੋ; ਫਾਹੀਵਾਲ ਪਚਾਸ ॥ ਇਹੁ ਤਨੁ ਲਹਰੀ. ਗਡੁ ਥਿਆ; ਸਚੇ ਤੇਰੀ ਆਸ ॥੧੨੫॥ ਕਵਣੁ ਸੁ ਅਖਰੁ. ਕਵਣੁ ਗੁਣੁ; ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ, ਹਉ ਕਰੀ; ਜਿਤੁ ਵਸਿ ਆਵੈ ਕੰਤੁ ॥੧੨੬॥ ਨਿਵਣੁ ਸੁ ਅਖਰੁ. ਖਵਣੁ ਗੁਣੁ; ਜਿਹਬਾ ਮਣੀਆ ਮੰਤੁ ॥ ਏ ਤ੍ਰੈ. ਭੈਣੇ ਵੇਸ ਕਰਿ; ਤਾਂ ਵਸਿ ਆਵੀ ਕੰਤੁ ॥੧੨੭॥ ਮਤਿ ਹੋਦੀ; ਹੋਇ ਇਆਣਾ ॥ ਤਾਣ ਹੋਦੇ; ਹੋਇ ਨਿਤਾਣਾ ॥ ਅਣਹੋਦੇ; ਆਪੁ ਵੰਡਾਏ ॥ ਕੋ ਐਸਾ; ਭਗਤੁ ਸਦਾਏ ॥੧੨੮॥ ਇਕੁ ਫਿਕਾ. ਨ ਗਾਲਾਇ; ਸਭਨਾ ਮੈ ਸਚਾ ਧਣੀ ॥ ਹਿਆਉ. ਨ ਕੈਹੀ ਠਾਹਿ; ਮਾਣਕ ਸਭ ਅਮੋਲਵੇ ॥੧੨੯॥ ਸਭਨਾ ਮਨ ਮਾਣਿਕ; ਠਾਹਣੁ ਮੂਲਿ ਮਚਾਂਗਵਾ ॥ ਜੇ ਤਉ. ਪਿਰੀਆ ਦੀ ਸਿਕ; ਹਿਆਉ. ਨ ਠਾਹੇ ਕਹੀ ਦਾ ॥੧੩੦॥
Источники и права