couponatlas.

Гуру Грантх Сахиб (гурмукхи): Анг 1383

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੋਰਾਂ ਸੇ ਨਿਮਾਣੀਆ; ਬਹਸਨਿ ਰੂਹਾਂ ਮਲਿ ॥ ਆਖੀਂ ਸੇਖਾ ਬੰਦਗੀ; ਚਲਣੁ ਅਜੁ ਕਿ ਕਲਿ ॥੯੭॥ ਫਰੀਦਾ. ਮਉਤੈ ਦਾ ਬੰਨਾ, ਏਵੈ ਦਿਸੈ; ਜਿਉ ਦਰੀਆਵੈ ਢਾਹਾ ॥ ਅਗੈ. ਦੋਜਕੁ ਤਪਿਆ ਸੁਣੀਐ; ਹੂਲ ਪਵੈ ਕਾਹਾਹਾ ॥ ਇਕਨਾ ਨੋ ਸਭ ਸੋਝੀ ਆਈ; ਇਕਿ ਫਿਰਦੇ ਵੇਪਰਵਾਹਾ ॥ ਅਮਲ ਜਿ ਕੀਤਿਆ. ਦੁਨੀ ਵਿਚਿ; ਸੇ ਦਰਗਹ ਓਗਾਹਾ ॥੯੮॥ ਫਰੀਦਾ. ਦਰੀਆਵੈ ਕੰਨੑੈ ਬਗੁਲਾ; ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ; ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ; ਕੇਲਾਂ ਵਿਸਰੀਆਂ ॥ ਜੋ. ਮਨਿ ਚਿਤਿ ਨ ਚੇਤੇ ਸਨਿ; ਸੋ ਗਾਲੀ. ਰਬ ਕੀਆਂ ॥੯੯॥ ਸਾਢੇ ਤ੍ਰੈ ਮਣ ਦੇਹੁਰੀ; ਚਲੈ ਪਾਣੀ ਅੰਨਿ ॥ ਆਇਓ ਬੰਦਾ ਦੁਨੀ ਵਿਚਿ; ਵਤਿ, ਆਸੂਣੀ ਬੰਨੑਿ ॥ ਮਲਕਲ ਮਉਤ ਜਾਂ ਆਵਸੀ; ਸਭ ਦਰਵਾਜੇ ਭੰਨਿ ॥ ਤਿਨੑਾ ਪਿਆਰਿਆ ਭਾਈਆਂ; ਅਗੈ ਦਿਤਾ ਬੰਨੑਿ ॥ ਵੇਖਹੁ ਬੰਦਾ ਚਲਿਆ; ਚਹੁ ਜਣਿਆ ਦੈ ਕੰਨੑਿ ॥ ਫਰੀਦਾ. ਅਮਲ ਜਿ ਕੀਤੇ ਦੁਨੀ ਵਿਚਿ; ਦਰਗਹ ਆਏ ਕੰਮਿ ॥੧੦੦॥ ਫਰੀਦਾ. ਹਉ ਬਲਿਹਾਰੀ ਤਿਨੑ ਪੰਖੀਆ; ਜੰਗਲਿ ਜਿੰਨੑਾ ਵਾਸੁ ॥ ਕਕਰੁ ਚੁਗਨਿ. ਥਲਿ ਵਸਨਿ; ਰਬ. ਨ ਛੋਡਨਿ, ਪਾਸੁ ॥੧੦੧॥ ਫਰੀਦਾ. ਰੁਤਿ ਫਿਰੀ ਵਣੁ ਕੰਬਿਆ; ਪਤ ਝੜੇ ਝੜਿ ਪਾਹਿ ॥ ਚਾਰੇ ਕੁੰਡਾ ਢੂੰਢੀਆਂ; ਰਹਣੁ ਕਿਥਾਊ ਨਾਹਿ ॥੧੦੨॥ ਫਰੀਦਾ. ਪਾੜਿ ਪਟੋਲਾ ਧਜ ਕਰੀ; ਕੰਬਲੜੀ ਪਹਿਰੇਉ ॥ ਜਿਨੑੀ ਵੇਸੀ. ਸਹੁ ਮਿਲੈ; ਸੇਈ ਵੇਸ ਕਰੇਉ ॥੧੦੩॥ ਮਃ ੩ ॥ ਕਾਇ ਪਟੋਲਾ ਪਾੜਤੀ; ਕੰਬਲੜੀ ਪਹਿਰੇਇ ॥ ਨਾਨਕ. ਘਰ ਹੀ ਬੈਠਿਆ ਸਹੁ ਮਿਲੈ; ਜੇ ਨੀਅਤਿ ਰਾਸਿ ਕਰੇਇ ॥੧੦੪॥ ਮਃ ੫ ॥ ਫਰੀਦਾ. ਗਰਬੁ ਜਿਨੑਾ ਵਡਿਆਈਆ; ਧਨਿ ਜੋਬਨਿ ਆਗਾਹ ॥ ਖਾਲੀ ਚਲੇ ਧਣੀ ਸਿਉ; ਟਿਬੇ ਜਿਉ ਮੀਹਾਹੁ ॥੧੦੫॥ ਫਰੀਦਾ. ਤਿਨਾ ਮੁਖ ਡਰਾਵਣੇ; ਜਿਨਾ ਵਿਸਾਰਿਓਨੁ ਨਾਉ ॥ ਐਥੈ ਦੁਖ ਘਣੇਰਿਆ; ਅਗੈ. ਠਉਰ ਨ ਠਾਉ ॥੧੦੬॥ ਫਰੀਦਾ. ਪਿਛਲ ਰਾਤਿ, ਨ ਜਾਗਿਓਹਿ; ਜੀਵਦੜੋ ਮੁਇਓਹਿ ॥ ਜੇ ਤੈ. ਰਬੁ ਵਿਸਾਰਿਆ; ਤ ਰਬਿ. ਨ ਵਿਸਰਿਓਹਿ ॥੧੦੭॥ ਮਃ ੫ ॥ ਫਰੀਦਾ. ਕੰਤੁ ਰੰਗਾਵਲਾ; ਵਡਾ ਵੇਮੁਹਤਾਜੁ ॥ ਅਲਹ ਸੇਤੀ ਰਤਿਆ; ਏਹੁ ਸਚਾਵਾਂ ਸਾਜੁ ॥੧੦੮॥ ਮਃ ੫ ॥ ਫਰੀਦਾ. ਦੁਖੁ ਸੁਖੁ ਇਕੁ ਕਰਿ; ਦਿਲ ਤੇ ਲਾਹਿ ਵਿਕਾਰੁ ॥ ਅਲਹ ਭਾਵੈ ਸੋ ਭਲਾ; ਤਾਂ ਲਭੀ ਦਰਬਾਰੁ ॥੧੦੯॥ ਮਃ ੫ ॥ ਫਰੀਦਾ. ਦੁਨੀ ਵਜਾਈ ਵਜਦੀ; ਤੂੰ ਭੀ ਵਜਹਿ ਨਾਲਿ ॥ ਸੋਈ ਜੀਉ. ਨ ਵਜਦਾ; ਜਿਸੁ ਅਲਹੁ ਕਰਦਾ ਸਾਰ ॥੧੧੦॥ ਮਃ ੫ ॥ ਫਰੀਦਾ. ਦਿਲੁ ਰਤਾ ਇਸੁ ਦੁਨੀ ਸਿਉ; ਦੁਨੀ. ਨ ਕਿਤੈ ਕੰਮਿ ॥
Источники и права