couponatlas.

Гуру Грантх Сахиб (гурмукхи): Анг 1396

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਹਤਿਅਹ ਕਹਤੀ ਸੁਣੀ; ਰਹਤ. ਕੋ ਖੁਸੀ, ਨ ਆਯਉ ॥ ਹਰਿ ਨਾਮੁ ਛੋਡਿ. ਦੂਜੈ ਲਗੇ; ਤਿਨੑ ਕੇ ਗੁਣ. ਹਉ ਕਿਆ ਕਹਉ ॥ ਗੁਰੁ ਦਯਿ ਮਿਲਾਯਉ ਭਿਖਿਆ; ਜਿਵ ਤੂ ਰਖਹਿ. ਤਿਵ ਰਹਉ ॥੨॥੨੦॥ ਪਹਿਰਿ ਸਮਾਧਿ ਸਨਾਹੁ; ਗਿਆਨਿ ਹੈ ਆਸਣਿ ਚੜਿਅਉ ॥ ਧ੍ਰੰਮ ਧਨਖੁ ਕਰ ਗਹਿਓ; ਭਗਤ ਸੀਲਹ ਸਰਿ ਲੜਿਅਉ ॥ ਭੈ ਨਿਰਭਉ ਹਰਿ ਅਟਲੁ ਮਨਿ; ਸਬਦਿ ਗੁਰ. ਨੇਜਾ ਗਡਿਓ ॥ ਕਾਮ ਕ੍ਰੋਧ ਲੋਭ ਮੋਹ ਅਪਤੁ; ਪੰਚ ਦੂਤ. ਬਿਖੰਡਿਓ ॥ ਭਲਉ ਭੂਹਾਲੁ. ਤੇਜੋ ਤਨਾ; ਨ੍ਰਿਪਤਿ ਨਾਥੁ ਨਾਨਕ ਬਰਿ ॥ ਗੁਰ ਅਮਰਦਾਸ, ਸਚੁ ਸਲੵ ਭਣਿ; ਤੈ ਦਲੁ ਜਿਤਉ. ਇਵ ਜੁਧੁ ਕਰਿ ॥੧॥੨੧॥ ਘਨਹਰ ਬੂੰਦ. ਬਸੁਅ ਰੋਮਾਵਲਿ; ਕੁਸਮ ਬਸੰਤ. ਗਨੰਤ, ਨ ਆਵੈ ॥ ਰਵਿ ਸਸਿ ਕਿਰਣਿ. ਉਦਰੁ ਸਾਗਰ ਕੋ; ਗੰਗ ਤਰੰਗ. ਅੰਤੁ, ਕੋ ਪਾਵੈ ॥ ਰੁਦ੍ਰ ਧਿਆਨ, ਗਿਆਨ ਸਤਿਗੁਰ ਕੇ; ਕਬਿ ਜਨ ਭਲੵ. ਉਨਹ ਜੋੁ ਗਾਵੈ ॥ ਭਲੇ ਅਮਰਦਾਸ. ਗੁਣ ਤੇਰੇ; ਤੇਰੀ ਉਪਮਾ, ਤੋਹਿ ਬਨਿ ਆਵੈ ॥੧॥੨੨॥ ਸਵਈਏ ਮਹਲੇ ਚਉਥੇ ਕੇ ੪ ॥ ੴ ਸਤਿਗੁਰ ਪ੍ਰਸਾਦਿ ॥ ਇਕ ਮਨਿ; ਪੁਰਖੁ ਨਿਰੰਜਨੁ ਧਿਆਵਉ ॥ ਗੁਰ ਪ੍ਰਸਾਦਿ; ਹਰਿ ਗੁਣ ਸਦ ਗਾਵਉ ॥ ਗੁਨ ਗਾਵਤ; ਮਨਿ ਹੋਇ ਬਿਗਾਸਾ ॥ ਸਤਿਗੁਰ; ਪੂਰਿ. ਜਨਹ ਕੀ ਆਸਾ ॥ ਸਤਿਗੁਰੁ ਸੇਵਿ; ਪਰਮ ਪਦੁ ਪਾਯਉ ॥ ਅਬਿਨਾਸੀ ਅਬਿਗਤੁ; ਧਿਆਯਉ ॥ ਤਿਸੁ ਭੇਟੇ; ਦਾਰਿਦ੍ਰੁ. ਨ ਚੰਪੈ ॥ ਕਲੵ ਸਹਾਰੁ, ਤਾਸੁ ਗੁਣ ਜੰਪੈ ॥ ਜੰਪਉ ਗੁਣ ਬਿਮਲ. ਸੁਜਨ ਜਨ ਕੇਰੇ; ਅਮਿਅ ਨਾਮੁ, ਜਾ ਕਉ ਫੁਰਿਆ ॥ ਇਨਿ ਸਤਗੁਰੁ ਸੇਵਿ. ਸਬਦ ਰਸੁ ਪਾਯਾ; ਨਾਮੁ ਨਿਰੰਜਨ ਉਰਿ ਧਰਿਆ ॥ ਹਰਿ ਨਾਮ ਰਸਿਕੁ. ਗੋਬਿੰਦ ਗੁਣ ਗਾਹਕੁ; ਚਾਹਕੁ. ਤਤ ਸਮਤ ਸਰੇ ॥ ਕਵਿ ਕਲੵ ਠਕੁਰ ਹਰਦਾਸ ਤਨੇ; ਗੁਰ ਰਾਮਦਾਸ. ਸਰ ਅਭਰ ਭਰੇ ॥੧॥ ਛੁਟਤ ਪਰਵਾਹ ਅਮਿਅ ਅਮਰਾ ਪਦ; ਅੰਮ੍ਰਿਤ ਸਰੋਵਰ ਸਦ ਭਰਿਆ ॥ ਤੇ ਪੀਵਹਿ ਸੰਤ. ਕਰਹਿ ਮਨਿ ਮਜਨੁ; ਪੁਬ ਜਿਨਹੁ ਸੇਵਾ ਕਰੀਆ ॥ ਤਿਨ ਭਉ ਨਿਵਾਰਿ. ਅਨਭੈ ਪਦੁ ਦੀਨਾ; ਸਬਦ ਮਾਤ੍ਰ ਤੇ ਉਧਰ ਧਰੇ ॥ ਕਵਿ ਕਲੵ. ਠਕੁਰ ਹਰਦਾਸ ਤਨੇ; ਗੁਰ ਰਾਮਦਾਸ, ਸਰ ਅਭਰ ਭਰੇ ॥੨॥ ਸਤਗੁਰ ਮਤਿ ਗੂੜੑ. ਬਿਮਲ ਸਤਸੰਗਤਿ; ਆਤਮੁ ਰੰਗਿ ਚਲੂਲੁ ਭਯਾ ॥ ਜਾਗੵਾ ਮਨੁ ਕਵਲੁ, ਸਹਜਿ ਪਰਕਾਸੵਾ; ਅਭੈ ਨਿਰੰਜਨੁ. ਘਰਹਿ ਲਹਾ ॥
Источники и права