couponatlas.

Гуру Грантх Сахиб (гурмукхи): Анг 1397

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜੑਾਯਾ; ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥ ਕਵਿ ਕਲੵ ਠਕੁਰ ਹਰਦਾਸ ਤਨੇ; ਗੁਰ ਰਾਮਦਾਸ ਸਰ ਅਭਰ ਭਰੇ ॥੩॥ ਅਨਭਉ ਉਨਮਾਨਿ. ਅਕਲ ਲਿਵ ਲਾਗੀ; ਪਾਰਸੁ ਭੇਟਿਆ ਸਹਜ ਘਰੇ ॥ ਸਤਗੁਰ ਪਰਸਾਦਿ ਪਰਮ ਪਦੁ ਪਾਯਾ; ਭਗਤਿ ਭਾਇ ਭੰਡਾਰ ਭਰੇ ॥ ਮੇਟਿਆ ਜਨਮਾਂਤੁ, ਮਰਣ ਭਉ ਭਾਗਾ; ਚਿਤੁ ਲਾਗਾ ਸੰਤੋਖ ਸਰੇ ॥ ਕਵਿ ਕਲੵ. ਠਕੁਰ ਹਰਦਾਸ ਤਨੇ; ਗੁਰ ਰਾਮਦਾਸ ਸਰ ਅਭਰ ਭਰੇ ॥੪॥ ਅਭਰ ਭਰੇ, ਪਾਯਉ ਅਪਾਰੁ; ਰਿਦ ਅੰਤਰਿ ਧਾਰਿਓ ॥ ਦੁਖ ਭੰਜਨੁ ਆਤਮ ਪ੍ਰਬੋਧੁ; ਮਨਿ ਤਤੁ ਬੀਚਾਰਿਓ ॥ ਸਦਾ ਚਾਇ ਹਰਿ ਭਾਇ; ਪ੍ਰੇਮ ਰਸੁ. ਆਪੇ ਜਾਣਇ ॥ ਸਤਗੁਰ ਕੈ ਪਰਸਾਦਿ; ਸਹਜ ਸੇਤੀ ਰੰਗੁ ਮਾਣਇ ॥ ਨਾਨਕ ਪ੍ਰਸਾਦਿ. ਅੰਗਦ ਸੁਮਤਿ; ਗੁਰਿ ਅਮਰਿ. ਅਮਰੁ ਵਰਤਾਇਓ ॥ ਗੁਰ ਰਾਮਦਾਸ ਕਲੵੁਚਰੈ; ਤੈਂ ਅਟਲ ਅਮਰ ਪਦੁ ਪਾਇਓ ॥੫॥ ਸੰਤੋਖ ਸਰੋਵਰਿ ਬਸੈ; ਅਮਿਅ ਰਸੁ ਰਸਨ ਪ੍ਰਕਾਸੈ ॥ ਮਿਲਤ ਸਾਂਤਿ ਉਪਜੈ; ਦੁਰਤੁ ਦੂਰੰਤਰਿ ਨਾਸੈ ॥ ਸੁਖ ਸਾਗਰੁ ਪਾਇਅਉ ਦਿੰਤੁ; ਹਰਿ ਮਗਿ. ਨ ਹੁਟੈ ॥ ਸੰਜਮੁ ਸਤੁ ਸੰਤੋਖੁ; ਸੀਲ ਸੰਨਾਹੁ ਮਫੁਟੈ ॥ ਸਤਿਗੁਰੁ ਪ੍ਰਮਾਣੁ, ਬਿਧ ਨੈ ਸਿਰਿਉ; ਜਗਿ. ਜਸ ਤੂਰੁ ਬਜਾਇਅਉ ॥ ਗੁਰ ਰਾਮਦਾਸ ਕਲੵੁਚਰੈ; ਤੈ. ਅਭੈ ਅਮਰ ਪਦੁ ਪਾਇਅਉ ॥੬॥ ਜਗੁ ਜਿਤਉ. ਸਤਿਗੁਰ ਪ੍ਰਮਾਣਿ; ਮਨਿ ਏਕੁ ਧਿਆਯਉ ॥ ਧਨਿ ਧਨਿ ਸਤਿਗੁਰ ਅਮਰਦਾਸੁ; ਜਿਨਿ ਨਾਮੁ ਦ੍ਰਿੜਾਯਉ ॥ ਨਵ ਨਿਧਿ ਨਾਮੁ ਨਿਧਾਨੁ; ਰਿਧਿ ਸਿਧਿ ਤਾ ਕੀ ਦਾਸੀ ॥ ਸਹਜ ਸਰੋਵਰੁ ਮਿਲਿਓ; ਪੁਰਖੁ ਭੇਟਿਓ ਅਬਿਨਾਸੀ ॥ ਆਦਿ ਲੇ ਭਗਤ. ਜਿਤੁ ਲਗਿ ਤਰੇ; ਸੋ ਗੁਰਿ ਨਾਮੁ ਦ੍ਰਿੜਾਇਅਉ ॥ ਗੁਰ ਰਾਮਦਾਸ ਕਲੵੁਚਰੈ; ਤੈ. ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥ ਪ੍ਰੇਮ ਭਗਤਿ ਪਰਵਾਹ; ਪ੍ਰੀਤਿ ਪੁਬਲੀ. ਨ ਹੁਟਇ ॥ ਸਤਿਗੁਰ ਸਬਦੁ ਅਥਾਹੁ; ਅਮਿਅ ਧਾਰਾ ਰਸੁ ਗੁਟਇ ॥ ਮਤਿ ਮਾਤਾ, ਸੰਤੋਖੁ ਪਿਤਾ; ਸਰਿ ਸਹਜ ਸਮਾਯਉ ॥ ਆਜੋਨੀ ਸੰਭਵਿਅਉ; ਜਗਤੁ. ਗੁਰ ਬਚਨਿ ਤਰਾਯਉ ॥ ਅਬਿਗਤ ਅਗੋਚਰੁ ਅਪਰਪਰੁ; ਮਨਿ. ਗੁਰਸਬਦੁ ਵਸਾਇਅਉ ॥ ਗੁਰ ਰਾਮਦਾਸ ਕਲੵੁਚਰੈ; ਤੈ ਜਗਤ ਉਧਾਰਣੁ ਪਾਇਅਉ ॥੮॥ ਜਗਤ ਉਧਾਰਣੁ ਨਵ ਨਿਧਾਨੁ; ਭਗਤਹ ਭਵ ਤਾਰਣੁ ॥ ਅੰਮ੍ਰਿਤ ਬੂੰਦ. ਹਰਿ ਨਾਮੁ; ਬਿਸੁ ਕੀ ਬਿਖੈ ਨਿਵਾਰਣੁ ॥ ਸਹਜ ਤਰੋਵਰ ਫਲਿਓ; ਗਿਆਨ ਅੰਮ੍ਰਿਤ ਫਲ ਲਾਗੇ ॥ ਗੁਰ ਪ੍ਰਸਾਦਿ ਪਾਈਅਹਿ; ਧੰਨਿ ਤੇ ਜਨ ਬਡਭਾਗੇ ॥ ਤੇ ਮੁਕਤੇ ਭਏ, ਸਤਿਗੁਰ ਸਬਦਿ; ਮਨਿ. ਗੁਰ ਪਰਚਾ ਪਾਇਅਉ ॥ ਗੁਰ ਰਾਮਦਾਸ ਕਲੵੁਚਰੈ; ਤੈ ਸਬਦ ਨੀਸਾਨੁ ਬਜਾਇਅਉ ॥੯॥
Источники и права