couponatlas.

Гуру Грантх Сахиб (гурмукхи): Анг 1410

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥ ਉਤੰਗੀ. ਪੈਓਹਰੀ; ਗਹਿਰੀ ਗੰਭੀਰੀ ॥ ਸਸੁੜਿ. ਸੁਹੀਆ ਕਿਵ ਕਰੀ; ਨਿਵਣੁ ਨ ਜਾਇ ਥਣੀ ॥ ਗਚੁ ਜਿ ਲਗਾ. ਗਿੜਵੜੀ; ਸਖੀਏ ਧਉਲਹਰੀ ॥ ਸੇ ਭੀ ਢਹਦੇ ਡਿਠੁ ਮੈ; ਮੁੰਧ. ਨ ਗਰਬੁ ਥਣੀ ॥੧॥ ਸੁਣਿ ਮੁੰਧੇ ਹਰਣਾਖੀਏ; ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ॥ ਦੋਹੀ ਦਿਚੈ ਦੁਰਜਨਾ; ਮਿਤ੍ਰਾਂ ਕੂੰ ਜੈਕਾਰੁ ॥ ਜਿਤੁ ਦੋਹੀ. ਸਜਣ ਮਿਲਨਿ; ਲਹੁ ਮੁੰਧੇ ਵੀਚਾਰੁ ॥ ਤਨੁ ਮਨੁ ਦੀਜੈ ਸਜਣਾ; ਐਸਾ ਹਸਣੁ ਸਾਰੁ ॥ ਤਿਸ ਸਉ ਨੇਹੁ. ਨ ਕੀਚਈ; ਜਿ ਦਿਸੈ ਚਲਣਹਾਰੁ ॥ ਨਾਨਕ. ਜਿਨੑੀ ਇਵ ਕਰਿ ਬੁਝਿਆ; ਤਿਨੑਾ ਵਿਟਹੁ ਕੁਰਬਾਣੁ ॥੨॥ ਜੇ ਤੂੰ ਤਾਰੂ ਪਾਣਿ; ਤਾਹੂ ਪੁਛੁ, ਤਿੜੰਨੑ ਕਲ ॥ ਤਾਹੂ ਖਰੇ ਸੁਜਾਣ; ਵੰਞਾ ਏਨੑੀ ਕਪਰੀ ॥੩॥ ਝੜ ਝਖੜ ਓਹਾੜ; ਲਹਰੀ ਵਹਨਿ ਲਖੇਸਰੀ ॥ ਸਤਿਗੁਰ ਸਿਉ ਆਲਾਇ; ਬੇੜੇ ਡੁਬਣਿ. ਨਾਹਿ ਭਉ ॥੪॥ ਨਾਨਕ; ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ; ਨ ਰਹਿਓ ਕੋਈ ॥ ਭਾਈ ਬੰਧੀ. ਹੇਤੁ ਚੁਕਾਇਆ ॥ ਦੁਨੀਆ ਕਾਰਣਿ; ਦੀਨੁ ਗਵਾਇਆ ॥੫॥ ਹੈ ਹੈ ਕਰਿ ਕੈ; ਓਹਿ ਕਰੇਨਿ ॥ ਗਲੑਾ ਪਿਟਨਿ; ਸਿਰੁ ਖੋਹੇਨਿ ॥ ਨਾਉ ਲੈਨਿ ਅਰੁ ਕਰਨਿ ਸਮਾਇ ॥ ਨਾਨਕ; ਤਿਨ ਬਲਿਹਾਰੈ ਜਾਇ ॥੬॥ ਰੇ ਮਨ ਡੀਗਿ. ਨ ਡੋਲੀਐ; ਸੀਧੈ ਮਾਰਗਿ ਧਾਉ ॥ ਪਾਛੈ ਬਾਘੁ ਡਰਾਵਣੋ; ਆਗੈ ਅਗਨਿ ਤਲਾਉ ॥ ਸਹਸੈ ਜੀਅਰਾ, ਪਰਿ ਰਹਿਓ; ਮਾ ਕਉ ਅਵਰੁ. ਨ ਢੰਗੁ ॥ ਨਾਨਕ. ਗੁਰਮੁਖਿ ਛੁਟੀਐ; ਹਰਿ ਪ੍ਰੀਤਮ ਸਿਉ ਸੰਗੁ ॥੭॥ ਬਾਘੁ ਮਰੈ. ਮਨੁ ਮਾਰੀਐ; ਜਿਸੁ ਸਤਿਗੁਰ ਦੀਖਿਆ ਹੋਇ ॥ ਆਪੁ ਪਛਾਣੈ. ਹਰਿ ਮਿਲੈ; ਬਹੁੜਿ. ਨ ਮਰਣਾ ਹੋਇ ॥
Источники и права