couponatlas.

Гуру Грантх Сахиб (гурмукхи): Анг 1411

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕੀਚੜਿ ਹਾਥੁ. ਨ ਬੂਡਈ; ਏਕਾ ਨਦਰਿ ਨਿਹਾਲਿ ॥ ਨਾਨਕ. ਗੁਰਮੁਖਿ ਉਬਰੇ; ਗੁਰੁ ਸਰਵਰੁ ਸਚੀ ਪਾਲਿ ॥੮॥ ਅਗਨਿ ਮਰੈ. ਜਲੁ ਲੋੜਿ ਲਹੁ; ਵਿਣੁ ਗੁਰ. ਨਿਧਿ ਜਲੁ ਨਾਹਿ ॥ ਜਨਮਿ ਮਰੈ ਭਰਮਾਈਐ; ਜੇ ਲਖ ਕਰਮ ਕਮਾਹਿ ॥ ਜਮੁ ਜਾਗਾਤਿ. ਨ ਲਗਈ; ਜੇ ਚਲੈ ਸਤਿਗੁਰ ਭਾਇ ॥ ਨਾਨਕ. ਨਿਰਮਲੁ ਅਮਰ ਪਦੁ; ਗੁਰੁ ਹਰਿ ਮੇਲੈ ਮੇਲਾਇ ॥੯॥ ਕਲਰ ਕੇਰੀ ਛਪੜੀ; ਕਊਆ ਮਲਿ ਮਲਿ ਨਾਇ ॥ ਮਨੁ ਤਨੁ ਮੈਲਾ ਅਵਗੁਣੀ; ਚਿੰਜੁ ਭਰੀ. ਗੰਧੀ ਆਇ ॥ ਸਰਵਰੁ ਹੰਸਿ. ਨ ਜਾਣਿਆ; ਕਾਗ ਕੁਪੰਖੀ ਸੰਗਿ ॥ ਸਾਕਤ ਸਿਉ ਐਸੀ ਪ੍ਰੀਤਿ ਹੈ; ਬੂਝਹੁ ਗਿਆਨੀ ਰੰਗਿ ॥ ਸੰਤ ਸਭਾ ਜੈਕਾਰੁ ਕਰਿ; ਗੁਰਮੁਖਿ ਕਰਮ ਕਮਾਉ ॥ ਨਿਰਮਲੁ ਨੑਾਵਣੁ ਨਾਨਕਾ; ਗੁਰੁ ਤੀਰਥੁ ਦਰੀਆਉ ॥੧੦॥ ਜਨਮੇ ਕਾ ਫਲੁ ਕਿਆ ਗਣੀ; ਜਾਂ ਹਰਿ ਭਗਤਿ ਨ ਭਾਉ ॥ ਪੈਧਾ ਖਾਧਾ ਬਾਦਿ ਹੈ; ਜਾਂ ਮਨਿ ਦੂਜਾ ਭਾਉ ॥ ਵੇਖਣੁ ਸੁਨਣਾ ਝੂਠੁ ਹੈ; ਮੁਖਿ ਝੂਠਾ ਆਲਾਉ ॥ ਨਾਨਕ. ਨਾਮੁ ਸਲਾਹਿ ਤੂ; ਹੋਰੁ ਹਉਮੈ ਆਵਉ ਜਾਉ ॥੧੧॥ ਹੈਨਿ ਵਿਰਲੇ. ਨਾਹੀ ਘਣੇ; ਫੈਲ ਫਕੜੁ ਸੰਸਾਰੁ ॥੧੨॥ ਨਾਨਕ. ਲਗੀ ਤੁਰਿ ਮਰੈ; ਜੀਵਣ. ਨਾਹੀ ਤਾਣੁ ॥ ਚੋਟੈ ਸੇਤੀ ਜੋ ਮਰੈ; ਲਗੀ ਸਾ ਪਰਵਾਣੁ ॥ ਜਿਸ ਨੋ ਲਾਏ. ਤਿਸੁ ਲਗੈ; ਲਗੀ ਤਾ ਪਰਵਾਣੁ ॥ ਪਿਰਮ ਪੈਕਾਮੁ. ਨ ਨਿਕਲੈ; ਲਾਇਆ ਤਿਨਿ ਸੁਜਾਣਿ ॥੧੩॥ ਭਾਂਡਾ ਧੋਵੈ ਕਉਣੁ; ਜਿ ਕਚਾ ਸਾਜਿਆ ॥ ਧਾਤੂ ਪੰਜਿ ਰਲਾਇ; ਕੂੜਾ ਪਾਜਿਆ ॥ ਭਾਂਡਾ ਆਣਗੁ ਰਾਸਿ; ਜਾਂ ਤਿਸੁ ਭਾਵਸੀ ॥ ਪਰਮ ਜੋਤਿ ਜਾਗਾਇ; ਵਾਜਾ ਵਾਵਸੀ ॥੧੪॥ ਮਨਹੁ ਜਿ ਅੰਧੇ ਘੂਪ; ਕਹਿਆ ਬਿਰਦੁ. ਨ ਜਾਣਨੀ ॥ ਮਨਿ ਅੰਧੈ. ਊਂਧੈ ਕਵਲ; ਦਿਸਨਿ ਖਰੇ ਕਰੂਪ ॥ ਇਕਿ ਕਹਿ ਜਾਣਨਿ. ਕਹਿਆ ਬੁਝਨਿ; ਤੇ ਨਰ ਸੁਘੜ ਸਰੂਪ ॥ ਇਕਨਾ. ਨਾਦੁ ਨ ਬੇਦੁ, ਨ ਗੀਅ ਰਸੁ; ਰਸੁ ਕਸੁ. ਨ ਜਾਣੰਤਿ ॥ ਇਕਨਾ ਸਿਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ. ਨ ਲਹੰਤਿ ॥ ਨਾਨਕ. ਤੇ ਨਰ ਅਸਲਿ ਖਰ; ਜਿ ਬਿਨੁ ਗੁਣ ਗਰਬੁ ਕਰੰਤ ॥੧੫॥ ਸੋ ਬ੍ਰਹਮਣੁ; ਜੋ ਬਿੰਦੈ ਬ੍ਰਹਮੁ ॥ ਜਪੁ ਤਪੁ ਸੰਜਮੁ ਕਮਾਵੈ ਕਰਮੁ ॥ ਸੀਲ ਸੰਤੋਖ ਕਾ ਰਖੈ ਧਰਮੁ ॥ ਬੰਧਨ ਤੋੜੈ; ਹੋਵੈ ਮੁਕਤੁ ॥ ਸੋਈ ਬ੍ਰਹਮਣੁ; ਪੂਜਣ ਜੁਗਤੁ ॥੧੬॥ ਖਤ੍ਰੀ ਸੋ; ਜੁ ਕਰਮਾ ਕਾ ਸੂਰੁ ॥ ਪੁੰਨ ਦਾਨ ਕਾ. ਕਰੈ ਸਰੀਰੁ ॥ ਖੇਤੁ ਪਛਾਣੈ; ਬੀਜੈ ਦਾਨੁ ॥ ਸੋ ਖਤ੍ਰੀ; ਦਰਗਹ ਪਰਵਾਣੁ ॥ ਲਬੁ ਲੋਭੁ ਜੇ ਕੂੜੁ ਕਮਾਵੈ ॥ ਅਪਣਾ ਕੀਤਾ; ਆਪੇ ਪਾਵੈ ॥੧੭॥ ਤਨੁ. ਨ ਤਪਾਇ ਤਨੂਰ ਜਿਉ; ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਸਮੑਾਲਿ ॥੧੮॥
Источники и права