couponatlas.

Гуру Грантх Сахиб (гурмукхи): Анг 1420

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਚਾਰੇ ਕੁੰਡਾ ਝੋਕਿ ਵਰਸਦਾ; ਬੂੰਦ ਪਵੈ ਸਹਜਿ ਸੁਭਾਇ ॥ ਜਲ ਹੀ ਤੇ ਸਭ ਊਪਜੈ; ਬਿਨੁ ਜਲ ਪਿਆਸ. ਨ ਜਾਇ ॥ ਨਾਨਕ. ਹਰਿ ਜਲੁ ਜਿਨਿ ਪੀਆ; ਤਿਸੁ ਭੂਖ. ਨ ਲਾਗੈ ਆਇ ॥੫੫॥ ਬਾਬੀਹਾ. ਤੂੰ ਸਹਜਿ ਬੋਲਿ; ਸਚੈ ਸਬਦਿ ਸੁਭਾਇ ॥ ਸਭੁ ਕਿਛੁ ਤੇਰੈ ਨਾਲਿ ਹੈ; ਸਤਿਗੁਰਿ ਦੀਆ ਦਿਖਾਇ ॥ ਆਪੁ ਪਛਾਣਹਿ ਪ੍ਰੀਤਮੁ ਮਿਲੈ; ਵੁਠਾ ਛਹਬਰ ਲਾਇ ॥ ਝਿਮਿ ਝਿਮਿ ਅੰਮ੍ਰਿਤੁ ਵਰਸਦਾ; ਤਿਸਨਾ ਭੁਖ ਸਭ ਜਾਇ ॥ ਕੂਕ ਪੁਕਾਰ. ਨ ਹੋਵਈ; ਜੋਤੀ ਜੋਤਿ ਮਿਲਾਇ ॥ ਨਾਨਕ. ਸੁਖਿ ਸਵਨੑਿ ਸੋਹਾਗਣੀ; ਸਚੈ ਨਾਮਿ ਸਮਾਇ ॥੫੬॥ ਧੁਰਹੁ ਖਸਮਿ ਭੇਜਿਆ; ਸਚੈ ਹੁਕਮਿ ਪਠਾਇ ॥ ਇੰਦੁ ਵਰਸੈ ਦਇਆ ਕਰਿ; ਗੂੜੑੀ ਛਹਬਰ ਲਾਇ ॥ ਬਾਬੀਹੇ ਤਨਿ ਮਨਿ ਸੁਖੁ ਹੋਇ; ਜਾਂ ਤਤੁ ਬੂੰਦ ਮੁਹਿ ਪਾਇ ॥ ਅਨੁ ਧਨੁ ਬਹੁਤਾ ਉਪਜੈ; ਧਰਤੀ ਸੋਭਾ ਪਾਇ ॥ ਅਨਦਿਨੁ ਲੋਕੁ ਭਗਤਿ ਕਰੇ; ਗੁਰ ਕੈ ਸਬਦਿ ਸਮਾਇ ॥ ਆਪੇ ਸਚਾ ਬਖਸਿ ਲਏ; ਕਰਿ ਕਿਰਪਾ ਕਰੈ ਰਜਾਇ ॥ ਹਰਿ ਗੁਣ ਗਾਵਹੁ ਕਾਮਣੀ; ਸਚੈ ਸਬਦਿ ਸਮਾਇ ॥ ਭੈ ਕਾ ਸਹਜੁ ਸੀਗਾਰੁ ਕਰਿਹੁ; ਸਚਿ ਰਹਹੁ ਲਿਵ ਲਾਇ ॥ ਨਾਨਕ. ਨਾਮੋ ਮਨਿ ਵਸੈ; ਹਰਿ ਦਰਗਹ ਲਏ ਛਡਾਇ ॥੫੭॥ ਬਾਬੀਹਾ. ਸਗਲੀ ਧਰਤੀ ਜੇ ਫਿਰਹਿ; ਊਡਿ ਚੜਹਿ ਆਕਾਸਿ ॥ ਸਤਿਗੁਰਿ ਮਿਲਿਐ. ਜਲੁ ਪਾਈਐ; ਚੂਕੈ ਭੂਖ ਪਿਆਸ ॥ ਜੀਉ ਪਿੰਡੁ ਸਭੁ ਤਿਸ ਕਾ; ਸਭੁ ਕਿਛੁ ਤਿਸ ਕੈ ਪਾਸਿ ॥ ਵਿਣੁ ਬੋਲਿਆ. ਸਭੁ ਕਿਛੁ ਜਾਣਦਾ; ਕਿਸੁ ਆਗੈ ਕੀਚੈ ਅਰਦਾਸਿ ॥ ਨਾਨਕ. ਘਟਿ ਘਟਿ ਏਕੋ ਵਰਤਦਾ; ਸਬਦਿ ਕਰੇ ਪਰਗਾਸ ॥੫੮॥ ਨਾਨਕ. ਤਿਸੈ ਬਸੰਤੁ ਹੈ; ਜਿ ਸਤਿਗੁਰੁ ਸੇਵਿ ਸਮਾਇ ॥ ਹਰਿ ਵੁਠਾ. ਮਨੁ ਤਨੁ ਸਭੁ ਪਰਫੜੈ; ਸਭੁ ਜਗੁ ਹਰੀਆਵਲੁ ਹੋਇ ॥੫੯॥ ਸਬਦੇ ਸਦਾ ਬਸੰਤੁ ਹੈ; ਜਿਤੁ ਤਨੁ ਮਨੁ ਹਰਿਆ ਹੋਇ ॥ ਨਾਨਕ. ਨਾਮੁ, ਨ ਵੀਸਰੈ; ਜਿਨਿ ਸਿਰਿਆ ਸਭੁ ਕੋਇ ॥੬੦॥ ਨਾਨਕ. ਤਿਨਾ ਬਸੰਤੁ ਹੈ; ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥ ਹਰਿ ਵੁਠੈ ਮਨੁ ਤਨੁ ਪਰਫੜੈ; ਸਭੁ ਜਗੁ ਹਰਿਆ ਹੋਇ ॥੬੧॥ ਵਡੜੈ ਝਾਲਿ ਝਲੁੰਭਲੈ; ਨਾਵੜਾ ਲਈਐ ਕਿਸੁ ॥ ਨਾਉ ਲਈਐ ਪਰਮੇਸਰੈ; ਭੰਨਣ ਘੜਣ ਸਮਰਥੁ ॥੬੨॥ ਹਰਹਟ ਭੀ ਤੂੰ ਤੂੰ ਕਰਹਿ; ਬੋਲਹਿ ਭਲੀ ਬਾਣਿ ॥ ਸਾਹਿਬੁ ਸਦਾ ਹਦੂਰਿ ਹੈ; ਕਿਆ ਉਚੀ ਕਰਹਿ ਪੁਕਾਰ ॥ ਜਿਨਿ ਜਗਤੁ ਉਪਾਇ. ਹਰਿ ਰੰਗੁ ਕੀਆ; ਤਿਸੈ ਵਿਟਹੁ ਕੁਰਬਾਣੁ ॥ ਆਪੁ ਛੋਡਹਿ. ਤਾਂ ਸਹੁ ਮਿਲੈ; ਸਚਾ ਏਹੁ ਵੀਚਾਰੁ ॥ ਹਉਮੈ ਫਿਕਾ ਬੋਲਣਾ; ਬੁਝਿ. ਨ ਸਕਾ ਕਾਰ ॥ ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ; ਅਨਦਿਨੁ ਸਦਾ ਵਿਹਾਣ ॥ ਬਿਨੁ ਸਤਿਗੁਰ ਕਿਨੈ. ਨ ਪਾਇਆ; ਕਰਿ ਕਰਿ ਥਕੇ ਵੀਚਾਰ ॥
Источники и права