couponatlas.

Гуру Грантх Сахиб (гурмукхи): Анг 1421

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਦਰਿ ਕਰਹਿ ਜੇ ਆਪਣੀ; ਤਾਂ ਆਪੇ ਲੈਹਿ ਸਵਾਰਿ ॥ ਨਾਨਕ. ਗੁਰਮੁਖਿ ਜਿਨੑੀ ਧਿਆਇਆ; ਆਏ ਸੇ ਪਰਵਾਣੁ ॥੬੩॥ ਜੋਗੁ ਨ. ਭਗਵੀ ਕਪੜੀ; ਜੋਗੁ ਨ. ਮੈਲੇ ਵੇਸਿ ॥ ਨਾਨਕ. ਘਰਿ ਬੈਠਿਆ ਜੋਗੁ ਪਾਈਐ; ਸਤਿਗੁਰ ਕੈ ਉਪਦੇਸਿ ॥੬੪॥ ਚਾਰੇ ਕੁੰਡਾ ਜੇ ਭਵਹਿ; ਬੇਦ ਪੜਹਿ ਜੁਗ ਚਾਰਿ ॥ ਨਾਨਕ. ਸਾਚਾ ਭੇਟੈ ਹਰਿ ਮਨਿ ਵਸੈ; ਪਾਵਹਿ ਮੋਖ ਦੁਆਰ ॥੬੫॥ ਨਾਨਕ. ਹੁਕਮੁ ਵਰਤੈ ਖਸਮ ਕਾ; ਮਤਿ ਭਵੀ. ਫਿਰਹਿ ਚਲ ਚਿਤ ॥ ਮਨਮੁਖ ਸਉ ਕਰਿ ਦੋਸਤੀ; ਸੁਖ ਕਿ ਪੁਛਹਿ ਮਿਤ ॥ ਗੁਰਮੁਖ ਸਉ ਕਰਿ ਦੋਸਤੀ; ਸਤਿਗੁਰ ਸਉ ਲਾਇ ਚਿਤੁ ॥ ਜੰਮਣ ਮਰਣ ਕਾ ਮੂਲੁ ਕਟੀਐ; ਤਾਂ ਸੁਖੁ ਹੋਵੀ ਮਿਤ ॥੬੬॥ ਭੁਲਿਆਂ ਆਪਿ ਸਮਝਾਇਸੀ; ਜਾ ਕਉ ਨਦਰਿ ਕਰੇ ॥ ਨਾਨਕ. ਨਦਰੀ ਬਾਹਰੀ; ਕਰਣ ਪਲਾਹ ਕਰੇ ॥੬੭॥ ਸਲੋਕ ਮਹਲਾ ੪ ॥ ੴ ਸਤਿਗੁਰ ਪ੍ਰਸਾਦਿ ॥ ਵਡਭਾਗੀਆ ਸੋਹਾਗਣੀ; ਜਿਨੑਾ ਗੁਰਮੁਖਿ ਮਿਲਿਆ ਹਰਿ ਰਾਇ ॥ ਅੰਤਰਿ ਜੋਤਿ ਪਰਗਾਸੀਆ; ਨਾਨਕ. ਨਾਮਿ ਸਮਾਇ ॥੧॥ ਵਾਹੁ ਵਾਹੁ ਸਤਿਗੁਰੁ ਪੁਰਖੁ ਹੈ; ਜਿਨਿ ਸਚੁ ਜਾਤਾ ਸੋਇ ॥ ਜਿਤੁ ਮਿਲਿਐ ਤਿਖ ਉਤਰੈ; ਤਨੁ ਮਨੁ ਸੀਤਲੁ ਹੋਇ ॥ ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ; ਜਿਸ ਨੋ ਸਮਤੁ ਸਭ ਕੋਇ ॥ ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ; ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥ ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ; ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥ ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ; ਜਿਸੁ. ਅੰਤੁ ਨ ਪਾਰਾਵਾਰੁ ॥ ਵਾਹੁ ਵਾਹੁ ਸਤਿਗੁਰੂ ਹੈ; ਜਿ ਸਚੁ ਦ੍ਰਿੜਾਏ ਸੋਇ ॥ ਨਾਨਕ. ਸਤਿਗੁਰ ਵਾਹੁ ਵਾਹੁ; ਜਿਸ ਤੇ ਨਾਮੁ ਪਰਾਪਤਿ ਹੋਇ ॥੨॥ ਹਰਿ ਪ੍ਰਭ ਸਚਾ ਸੋਹਿਲਾ; ਗੁਰਮੁਖਿ ਨਾਮੁ ਗੋਵਿੰਦੁ ॥ ਅਨਦਿਨੁ ਨਾਮੁ ਸਲਾਹਣਾ; ਹਰਿ ਜਪਿਆ ਮਨਿ ਆਨੰਦੁ ॥ ਵਡਭਾਗੀ ਹਰਿ ਪਾਇਆ; ਪੂਰਨ ਪਰਮਾਨੰਦੁ ॥ ਜਨ ਨਾਨਕ. ਨਾਮੁ ਸਲਾਹਿਆ; ਬਹੁੜਿ. ਨ ਮਨਿ ਤਨਿ ਭੰਗੁ ॥੩॥ ਮੂੰ ਪਿਰੀਆ ਸਉ ਨੇਹੁ; ਕਿਉ ਸਜਣ ਮਿਲਹਿ ਪਿਆਰਿਆ ॥ ਹਉ ਢੂਢੇਦੀ ਤਿਨ; ਸਜਣ ਸਚਿ ਸਵਾਰਿਆ ॥ ਸਤਿਗੁਰੁ ਮੈਡਾ ਮਿਤੁ ਹੈ; ਜੇ ਮਿਲੈ. ਤ ਇਹੁ ਮਨੁ ਵਾਰਿਆ ॥ ਦੇਂਦਾ. ਮੂੰ ਪਿਰੁ ਦਸਿ; ਹਰਿ ਸਜਣੁ ਸਿਰਜਣਹਾਰਿਆ ॥ ਨਾਨਕ. ਹਉ ਪਿਰੁ ਭਾਲੀ ਆਪਣਾ; ਸਤਿਗੁਰ ਨਾਲਿ ਦਿਖਾਲਿਆ ॥੪॥ ਹਉ ਖੜੀ ਨਿਹਾਲੀ ਪੰਧੁ; ਮਤੁ. ਮੂੰ ਸਜਣੁ ਆਵਏ ॥ ਕੋ ਆਣਿ ਮਿਲਾਵੈ ਅਜੁ; ਮੈ. ਪਿਰੁ ਮੇਲਿ ਮਿਲਾਵਏ ॥
Источники и права