couponatlas.

Гуру Грантх Сахиб (гурмукхи): Анг 1423

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਿਨੁ ਨਾਵੈ. ਸਭੁ ਦੁਖੁ ਹੈ; ਦੁਖਦਾਈ ਮੋਹ ਮਾਇ ॥ ਨਾਨਕ. ਗੁਰਮੁਖਿ ਨਦਰੀ ਆਇਆ; ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥ ਗੁਰਮੁਖਿ. ਹੁਕਮੁ ਮੰਨੇ ਸਹ ਕੇਰਾ; ਹੁਕਮੇ ਹੀ ਸੁਖੁ ਪਾਏ ॥ ਹੁਕਮੋ ਸੇਵੇ ਹੁਕਮੁ ਅਰਾਧੇ; ਹੁਕਮੇ ਸਮੈ ਸਮਾਏ ॥ ਹੁਕਮੁ ਵਰਤੁ ਨੇਮੁ ਸੁਚ ਸੰਜਮੁ; ਮਨ ਚਿੰਦਿਆ ਫਲੁ ਪਾਏ ॥ ਸਦਾ ਸੁਹਾਗਣਿ. ਜਿ ਹੁਕਮੈ ਬੁਝੈ; ਸਤਿਗੁਰੁ ਸੇਵੈ ਲਿਵ ਲਾਏ ॥ ਨਾਨਕ. ਕ੍ਰਿਪਾ ਕਰੇ ਜਿਨ ਊਪਰਿ; ਤਿਨਾ ਹੁਕਮੇ ਲਏ ਮਿਲਾਏ ॥੧੮॥ ਮਨਮੁਖਿ ਹੁਕਮੁ, ਨ ਬੁਝੇ ਬਪੁੜੀ; ਨਿਤ ਹਉਮੈ ਕਰਮ ਕਮਾਇ ॥ ਵਰਤ ਨੇਮੁ ਸੁਚ ਸੰਜਮੁ ਪੂਜਾ; ਪਾਖੰਡਿ ਭਰਮੁ. ਨ ਜਾਇ ॥ ਅੰਤਰਹੁ ਕੁਸੁਧੁ. ਮਾਇਆ ਮੋਹਿ ਬੇਧੇ; ਜਿਉ ਹਸਤੀ ਛਾਰੁ ਉਡਾਏ ॥ ਜਿਨਿ ਉਪਾਏ ਤਿਸੈ. ਨ ਚੇਤਹਿ; ਬਿਨੁ ਚੇਤੇ. ਕਿਉ ਸੁਖੁ ਪਾਏ ॥ ਨਾਨਕ. ਪਰਪੰਚੁ ਕੀਆ ਧੁਰਿ ਕਰਤੈ; ਪੂਰਬਿ ਲਿਖਿਆ ਕਮਾਏ ॥੧੯॥ ਗੁਰਮੁਖਿ ਪਰਤੀਤਿ ਭਈ. ਮਨੁ ਮਾਨਿਆ; ਅਨਦਿਨੁ ਸੇਵਾ ਕਰਤ ਸਮਾਇ ॥ ਅੰਤਰਿ ਸਤਿਗੁਰੁ. ਗੁਰੂ ਸਭ ਪੂਜੇ; ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥ ਮੰਨੀਐ ਸਤਿਗੁਰ ਪਰਮ ਬੀਚਾਰੀ; ਜਿਤੁ ਮਿਲਿਐ. ਤਿਸਨਾ ਭੁਖ ਸਭ ਜਾਇ ॥ ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ; ਜੋ ਪ੍ਰਭੁ ਸਚਾ ਦੇਇ ਮਿਲਾਇ ॥ ਨਾਨਕ. ਕਰਮੁ ਪਾਇਆ ਤਿਨ ਸਚਾ; ਜੋ ਗੁਰ ਚਰਣੀ ਲਗੇ ਆਇ ॥੨੦॥ ਜਿਨ ਪਿਰੀਆ ਸਉ ਨੇਹੁ; ਸੇ ਸਜਣ ਮੈ ਨਾਲਿ ॥ ਅੰਤਰਿ ਬਾਹਰਿ ਹਉ ਫਿਰਾਂ; ਭੀ ਹਿਰਦੈ ਰਖਾ ਸਮਾਲਿ ॥੨੧॥ ਜਿਨਾ. ਇਕ ਮਨਿ ਇਕ ਚਿਤਿ ਧਿਆਇਆ; ਸਤਿਗੁਰ ਸਉ ਚਿਤੁ ਲਾਇ ॥ ਤਿਨ ਕੀ ਦੁਖ ਭੁਖ. ਹਉਮੈ ਵਡਾ ਰੋਗੁ ਗਇਆ; ਨਿਰਦੋਖ ਭਏ ਲਿਵ ਲਾਇ ॥ ਗੁਣ ਗਾਵਹਿ ਗੁਣ ਉਚਰਹਿ; ਗੁਣ ਮਹਿ ਸਵੈ ਸਮਾਇ ॥ ਨਾਨਕ. ਗੁਰ ਪੂਰੇ ਤੇ ਪਾਇਆ; ਸਹਜਿ ਮਿਲਿਆ ਪ੍ਰਭੁ ਆਇ ॥੨੨॥ ਮਨਮੁਖਿ ਮਾਇਆ ਮੋਹੁ ਹੈ; ਨਾਮਿ. ਨ ਲਗੈ ਪਿਆਰੁ ॥ ਕੂੜੁ ਕਮਾਵੈ. ਕੂੜੁ ਸੰਘਰੈ; ਕੂੜਿ ਕਰੈ ਆਹਾਰੁ ॥ ਬਿਖੁ ਮਾਇਆ ਧਨੁ ਸੰਚਿ ਮਰਹਿ; ਅੰਤਿ ਹੋਇ ਸਭੁ ਛਾਰੁ ॥ ਕਰਮ ਧਰਮ ਸੁਚਿ ਸੰਜਮੁ ਕਰਹਿ; ਅੰਤਰਿ ਲੋਭੁ ਵਿਕਾਰ ॥ ਨਾਨਕ. ਮਨਮੁਖਿ ਜਿ ਕਮਾਵੈ. ਸੁ ਥਾਇ, ਨ ਪਵੈ; ਦਰਗਹ ਹੋਇ ਖੁਆਰੁ ॥੨੩॥ ਸਭਨਾ ਰਾਗਾਂ ਵਿਚਿ ਸੋ ਭਲਾ ਭਾਈ; ਜਿਤੁ ਵਸਿਆ ਮਨਿ ਆਇ ॥ ਰਾਗੁ ਨਾਦੁ ਸਭੁ ਸਚੁ ਹੈ; ਕੀਮਤਿ ਕਹੀ. ਨ ਜਾਇ ॥ ਰਾਗੈ ਨਾਦੈ ਬਾਹਰਾ; ਇਨੀ ਹੁਕਮੁ. ਨ ਬੂਝਿਆ ਜਾਇ ॥ ਨਾਨਕ. ਹੁਕਮੈ ਬੂਝੈ, ਤਿਨਾ ਰਾਸਿ ਹੋਇ; ਸਤਿਗੁਰ ਤੇ ਸੋਝੀ ਪਾਇ ॥ ਸਭੁ ਕਿਛੁ ਤਿਸ ਤੇ ਹੋਇਆ; ਜਿਉ ਤਿਸੈ ਦੀ ਰਜਾਇ ॥੨੪॥
Источники и права