couponatlas.

Гуру Грантх Сахиб (гурмукхи): Анг 1422

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਉ. ਜੀਉ ਕਰੀ ਤਿਸ ਵਿਟਉ, ਚਉ ਖੰਨੀਐ; ਜੋ ਮੈ. ਪਿਰੀ ਦਿਖਾਵਏ ॥ ਨਾਨਕ. ਹਰਿ ਹੋਇ ਦਇਆਲੁ; ਤਾਂ ਗੁਰੁ ਪੂਰਾ ਮੇਲਾਵਏ ॥੫॥ ਅੰਤਰਿ ਜੋਰੁ ਹਉਮੈ ਤਨਿ ਮਾਇਆ; ਕੂੜੀ ਆਵੈ ਜਾਇ ॥ ਸਤਿਗੁਰ ਕਾ ਫੁਰਮਾਇਆ ਮੰਨਿ. ਨ ਸਕੀ; ਦੁਤਰੁ ਤਰਿਆ. ਨ ਜਾਇ ॥ ਨਦਰਿ ਕਰੇ ਜਿਸੁ ਆਪਣੀ; ਸੋ ਚਲੈ ਸਤਿਗੁਰ ਭਾਇ ॥ ਸਤਿਗੁਰ ਕਾ ਦਰਸਨੁ ਸਫਲੁ ਹੈ; ਜੋ ਇਛੈ ਸੋ ਫਲੁ ਪਾਇ ॥ ਜਿਨੀ ਸਤਿਗੁਰੁ ਮੰਨਿਆਂ; ਹਉ. ਤਿਨ ਕੇ ਲਾਗਉ ਪਾਇ ॥ ਨਾਨਕੁ. ਤਾ ਕਾ ਦਾਸੁ ਹੈ; ਜਿ ਅਨਦਿਨੁ ਰਹੈ ਲਿਵ ਲਾਇ ॥੬॥ ਜਿਨਾ ਪਿਰੀ ਪਿਆਰੁ; ਬਿਨੁ ਦਰਸਨ ਕਿਉ ਤ੍ਰਿਪਤੀਐ ॥ ਨਾਨਕ. ਮਿਲੇ ਸੁਭਾਇ; ਗੁਰਮੁਖਿ ਇਹੁ ਮਨੁ ਰਹਸੀਐ ॥੭॥ ਜਿਨਾ ਪਿਰੀ ਪਿਆਰੁ; ਕਿਉ ਜੀਵਨਿ ਪਿਰ ਬਾਹਰੇ ॥ ਜਾਂ ਸਹੁ ਦੇਖਨਿ ਆਪਣਾ; ਨਾਨਕ. ਥੀਵਨਿ ਭੀ ਹਰੇ ॥੮॥ ਜਿਨਾ ਗੁਰਮੁਖਿ ਅੰਦਰਿ ਨੇਹੁ; ਤੈ ਪ੍ਰੀਤਮ ਸਚੈ ਲਾਇਆ ॥ ਰਾਤੀ ਅਤੈ ਡੇਹੁ; ਨਾਨਕ. ਪ੍ਰੇਮਿ ਸਮਾਇਆ ॥੯॥ ਗੁਰਮੁਖਿ ਸਚੀ ਆਸਕੀ; ਜਿਤੁ ਪ੍ਰੀਤਮੁ ਸਚਾ ਪਾਈਐ ॥ ਅਨਦਿਨੁ ਰਹਹਿ ਅਨੰਦਿ ਨਾਨਕ; ਸਹਜਿ ਸਮਾਈਐ ॥੧੦॥ ਸਚਾ ਪ੍ਰੇਮ ਪਿਆਰੁ; ਗੁਰ ਪੂਰੇ ਤੇ ਪਾਈਐ ॥ ਕਬਹੂ. ਨ ਹੋਵੈ ਭੰਗੁ; ਨਾਨਕ. ਹਰਿ ਗੁਣ ਗਾਈਐ ॥੧੧॥ ਜਿਨੑਾ ਅੰਦਰਿ ਸਚਾ ਨੇਹੁ; ਕਿਉ ਜੀਵਨੑਿ ਪਿਰੀ ਵਿਹੂਣਿਆ ॥ ਗੁਰਮੁਖਿ ਮੇਲੇ ਆਪਿ; ਨਾਨਕ. ਚਿਰੀ ਵਿਛੁੰਨਿਆ ॥੧੨॥ ਜਿਨ ਕਉ ਪ੍ਰੇਮ ਪਿਆਰੁ; ਤਉ ਆਪੇ ਲਾਇਆ ਕਰਮੁ ਕਰਿ ॥ ਨਾਨਕ. ਲੇਹੁ ਮਿਲਾਇ; ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥ ਗੁਰਮੁਖਿ ਹਸੈ. ਗੁਰਮੁਖਿ ਰੋਵੈ ॥ ਜਿ ਗੁਰਮੁਖਿ ਕਰੇ; ਸਾਈ ਭਗਤਿ ਹੋਵੈ ॥ ਗੁਰਮੁਖਿ ਹੋਵੈ. ਸੁ ਕਰੇ ਵੀਚਾਰੁ ॥ ਗੁਰਮੁਖਿ ਨਾਨਕ. ਪਾਵੈ ਪਾਰੁ ॥੧੪॥ ਜਿਨਾ ਅੰਦਰਿ ਨਾਮੁ ਨਿਧਾਨੁ ਹੈ; ਗੁਰਬਾਣੀ ਵੀਚਾਰਿ ॥ ਤਿਨ ਕੇ ਮੁਖ ਸਦ ਉਜਲੇ; ਤਿਤੁ ਸਚੈ ਦਰਬਾਰਿ ॥ ਤਿਨ ਬਹਦਿਆ ਉਠਦਿਆ ਕਦੇ. ਨ ਵਿਸਰੈ; ਜਿ ਆਪਿ ਬਖਸੇ ਕਰਤਾਰਿ ॥ ਨਾਨਕ. ਗੁਰਮੁਖਿ ਮਿਲੇ. ਨ ਵਿਛੁੜਹਿ; ਜਿ ਮੇਲੇ ਸਿਰਜਣਹਾਰਿ ॥੧੫॥ ਗੁਰ ਪੀਰਾਂ ਕੀ ਚਾਕਰੀ; ਮਹਾਂ ਕਰੜੀ ਸੁਖ ਸਾਰੁ ॥ ਨਦਰਿ ਕਰੇ ਜਿਸੁ ਆਪਣੀ; ਤਿਸੁ ਲਾਏ ਹੇਤ ਪਿਆਰੁ ॥ ਸਤਿਗੁਰ ਕੀ ਸੇਵੈ ਲਗਿਆ; ਭਉਜਲੁ ਤਰੈ ਸੰਸਾਰੁ ॥ ਮਨ ਚਿੰਦਿਆ ਫਲੁ ਪਾਇਸੀ; ਅੰਤਰਿ ਬਿਬੇਕ ਬੀਚਾਰੁ ॥ ਨਾਨਕ. ਸਤਿਗੁਰਿ ਮਿਲਿਐ ਪ੍ਰਭੁ ਪਾਈਐ; ਸਭੁ ਦੂਖ ਨਿਵਾਰਣਹਾਰੁ ॥੧੬॥ ਮਨਮੁਖ ਸੇਵਾ ਜੋ ਕਰੇ; ਦੂਜੈ ਭਾਇ ਚਿਤੁ ਲਾਇ ॥ ਪੁਤੁ ਕਲਤੁ ਕੁਟੰਬੁ ਹੈ; ਮਾਇਆ ਮੋਹੁ ਵਧਾਇ ॥ ਦਰਗਹਿ. ਲੇਖਾ ਮੰਗੀਐ; ਕੋਈ ਅੰਤਿ. ਨ ਸਕੀ ਛਡਾਇ ॥
Источники и права