couponatlas.

Гуру Грантх Сахиб (гурмукхи): Анг 1425

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਲੋਕ ਮਹਲਾ ੫ ॥ ੴ ਸਤਿਗੁਰ ਪ੍ਰਸਾਦਿ ॥ ਰਤੇ ਸੇਈ. ਜਿ ਮੁਖੁ. ਨ ਮੋੜੰਨੑਿ; ਜਿਨੑੀ ਸਿਞਾਤਾ ਸਾਈ ॥ ਝੜਿ ਝੜਿ ਪਵਦੇ ਕਚੇ ਬਿਰਹੀ; ਜਿਨੑਾ ਕਾਰਿ. ਨ ਆਈ ॥੧॥ ਧਣੀ ਵਿਹੂਣਾ. ਪਾਟ ਪਟੰਬਰ; ਭਾਹੀ ਸੇਤੀ ਜਾਲੇ ॥ ਧੂੜੀ ਵਿਚਿ ਲੁਡੰਦੜੀ ਸੋਹਾਂ; ਨਾਨਕ. ਤੈ ਸਹ ਨਾਲੇ ॥੨॥ ਗੁਰ ਕੈ ਸਬਦਿ ਅਰਾਧੀਐ; ਨਾਮਿ ਰੰਗਿ ਬੈਰਾਗੁ ॥ ਜੀਤੇ ਪੰਚ ਬੈਰਾਈਆ; ਨਾਨਕ. ਸਫਲ ਮਾਰੂ ਇਹੁ ਰਾਗੁ ॥੩॥ ਜਾਂ ਮੂੰ ਇਕੁ, ਤ ਲਖ ਤਉ ਜਿਤੀ; ਪਿਨਣੇ ਦਰਿ ਕਿਤੜੇ ॥ ਬਾਮਣੁ. ਬਿਰਥਾ ਗਇਓ ਜਨੰਮੁ; ਜਿਨਿ ਕੀਤੋ. ਸੋ ਵਿਸਰੇ ॥੪॥ ਸੋਰਠਿ. ਸੋ ਰਸੁ ਪੀਜੀਐ; ਕਬਹੂ. ਨ ਫੀਕਾ ਹੋਇ ॥ ਨਾਨਕ. ਰਾਮ ਨਾਮ ਗੁਨ ਗਾਈਅਹਿ; ਦਰਗਹ ਨਿਰਮਲ ਸੋਇ ॥੫॥ ਜੋ. ਪ੍ਰਭਿ ਰਖੇ ਆਪਿ; ਤਿਨ ਕੋਇ. ਨ ਮਾਰਈ ॥ ਅੰਦਰਿ ਨਾਮੁ ਨਿਧਾਨੁ; ਸਦਾ ਗੁਣ ਸਾਰਈ ॥ ਏਕਾ ਟੇਕ ਅਗੰਮ; ਮਨਿ ਤਨਿ ਪ੍ਰਭੁ ਧਾਰਈ ॥ ਲਗਾ ਰੰਗੁ ਅਪਾਰੁ; ਕੋ. ਨ ਉਤਾਰਈ ॥ ਗੁਰਮੁਖਿ ਹਰਿ ਗੁਣ ਗਾਇ; ਸਹਜਿ ਸੁਖੁ ਸਾਰਈ ॥ ਨਾਨਕ. ਨਾਮੁ ਨਿਧਾਨੁ; ਰਿਦੈ ਉਰਿ ਹਾਰਈ ॥੬॥ ਕਰੇ ਸੁ ਚੰਗਾ ਮਾਨਿ; ਦੁਯੀ ਗਣਤ ਲਾਹਿ ॥ ਅਪਣੀ ਨਦਰਿ ਨਿਹਾਲਿ; ਆਪੇ ਲੈਹੁ ਲਾਇ ॥ ਜਨ ਦੇਹੁ ਮਤੀ ਉਪਦੇਸੁ; ਵਿਚਹੁ ਭਰਮੁ ਜਾਇ ॥ ਜੋ ਧੁਰਿ ਲਿਖਿਆ ਲੇਖੁ; ਸੋਈ ਸਭ ਕਮਾਇ ॥ ਸਭੁ ਕਛੁ ਤਿਸ ਦੈ ਵਸਿ; ਦੂਜੀ. ਨਾਹਿ ਜਾਇ ॥ ਨਾਨਕ. ਸੁਖ ਅਨਦ ਭਏ; ਪ੍ਰਭ ਕੀ ਮੰਨਿ ਰਜਾਇ ॥੭॥ ਗੁਰੁ ਪੂਰਾ. ਜਿਨ ਸਿਮਰਿਆ; ਸੇਈ ਭਏ ਨਿਹਾਲ ॥ ਨਾਨਕ. ਨਾਮੁ ਅਰਾਧਣਾ; ਕਾਰਜੁ ਆਵੈ ਰਾਸਿ ॥੮॥ ਪਾਪੀ ਕਰਮ ਕਮਾਵਦੇ; ਕਰਦੇ ਹਾਏ ਹਾਇ ॥ ਨਾਨਕ. ਜਿਉ ਮਥਨਿ ਮਾਧਾਣੀਆ; ਤਿਉ ਮਥੇ ਧ੍ਰਮ ਰਾਇ ॥੯॥ ਨਾਮੁ ਧਿਆਇਨਿ ਸਾਜਨਾ; ਜਨਮ ਪਦਾਰਥੁ ਜੀਤਿ ॥ ਨਾਨਕ. ਧਰਮ ਐਸੇ ਚਵਹਿ; ਕੀਤੋ ਭਵਨੁ ਪੁਨੀਤ ॥੧੦॥ ਖੁਭੜੀ ਕੁਥਾਇ; ਮਿਠੀ ਗਲਣਿ, ਕੁਮੰਤ੍ਰੀਆ ॥ ਨਾਨਕ. ਸੇਈ ਉਬਰੇ; ਜਿਨਾ ਭਾਗੁ ਮਥਾਹਿ ॥੧੧॥ ਸੁਤੜੇ ਸੁਖੀ ਸਵੰਨੑਿ; ਜੋ ਰਤੇ ਸਹ ਆਪਣੈ ॥ ਪ੍ਰੇਮ ਵਿਛੋਹਾ ਧਣੀ ਸਉ; ਅਠੇ ਪਹਰ ਲਵੰਨੑਿ ॥੧੨॥ ਸੁਤੜੇ ਅਸੰਖ; ਮਾਇਆ ਝੂਠੀ ਕਾਰਣੇ ॥ ਨਾਨਕ. ਸੇ ਜਾਗੰਨੑਿ; ਜਿ ਰਸਨਾ ਨਾਮੁ ਉਚਾਰਣੇ ॥੧੩॥ ਮ੍ਰਿਗ ਤਿਸਨਾ ਪੇਖਿ ਭੁਲਣੇ; ਵੁਠੇ ਨਗਰ ਗੰਧ੍ਰਬ ॥ ਜਿਨੀ ਸਚੁ ਅਰਾਧਿਆ; ਨਾਨਕ. ਮਨਿ ਤਨਿ ਫਬ ॥੧੪॥ ਪਤਿਤ. ਉਧਾਰਣ ਪਾਰਬ੍ਰਹਮੁ; ਸੰਮ੍ਰਥ ਪੁਰਖੁ ਅਪਾਰੁ ॥
Источники и права