couponatlas.

Гуру Грантх Сахиб (гурмукхи): Анг 1426

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਸਹਿ ਉਧਾਰੇ ਨਾਨਕਾ; ਸੋ ਸਿਮਰੇ ਸਿਰਜਣਹਾਰੁ ॥੧੫॥ ਦੂਜੀ ਛੋਡਿ ਕੁਵਾਟੜੀ; ਇਕਸ ਸਉ. ਚਿਤੁ ਲਾਇ ॥ ਦੂਜੈ ਭਾਵਂ‍ੀ ਨਾਨਕਾ; ਵਹਣਿ ਲੁੜੑੰਦੜੀ ਜਾਇ ॥੧੬॥ ਤਿਹਟੜੇ ਬਾਜਾਰ; ਸਉਦਾ ਕਰਨਿ ਵਣਜਾਰਿਆ ॥ ਸਚੁ ਵਖਰੁ. ਜਿਨੀ ਲਦਿਆ; ਸੇ ਸਚੜੇ ਪਾਸਾਰ ॥੧੭॥ ਪੰਥਾ ਪ੍ਰੇਮ. ਨ ਜਾਣਈ; ਭੂਲੀ ਫਿਰੈ ਗਵਾਰਿ ॥ ਨਾਨਕ. ਹਰਿ ਬਿਸਰਾਇ ਕੈ; ਪਉਦੇ ਨਰਕਿ ਅੰਧੵਾਰ ॥੧੮॥ ਮਾਇਆ ਮਨਹੁ. ਨ ਵੀਸਰੈ; ਮਾਂਗੈ ਦੰਮਾਂ ਦੰਮ ॥ ਸੋ ਪ੍ਰਭੁ ਚਿਤਿ. ਨ ਆਵਈ; ਨਾਨਕ. ਨਹੀ ਕਰੰਮਿ ॥੧੯॥ ਤਿਚਰੁ ਮੂਲਿ. ਨ ਥੁੜਂ‍ੀਦੋ; ਜਿਚਰੁ ਆਪਿ ਕ੍ਰਿਪਾਲੁ ॥ ਸਬਦੁ ਅਖੁਟੁ. ਬਾਬਾ ਨਾਨਕਾ; ਖਾਹਿ ਖਰਚਿ ਧਨੁ ਮਾਲੁ ॥੨੦॥ ਖੰਭ ਵਿਕਾਂਦੜੇ. ਜੇ ਲਹਾਂ; ਘਿੰਨਾ ਸਾਵੀ ਤੋਲਿ ॥ ਤੰਨਿ ਜੜਾਂਈ ਆਪਣੈ; ਲਹਾਂ ਸੁ ਸਜਣੁ ਟੋਲਿ ॥੨੧॥ ਸਜਣੁ ਸਚਾ ਪਾਤਿਸਾਹੁ; ਸਿਰਿ ਸਾਹਾਂ ਦੈ ਸਾਹੁ ॥ ਜਿਸੁ ਪਾਸਿ ਬਹਿਠਿਆ, ਸੋਹੀਐ; ਸਭਨਾਂ ਦਾ ਵੇਸਾਹੁ ॥੨੨॥ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੯ ॥ ਗੁਨ ਗੋਬਿੰਦ ਗਾਇਓ ਨਹੀ; ਜਨਮੁ ਅਕਾਰਥ ਕੀਨੁ ॥ ਕਹੁ ਨਾਨਕ. ਹਰਿ ਭਜੁ ਮਨਾ; ਜਿਹ ਬਿਧਿ ਜਲ ਕਉ ਮੀਨੁ ॥੧॥ ਬਿਖਿਅਨ ਸਿਉ ਕਾਹੇ ਰਚਿਓ; ਨਿਮਖ. ਨ ਹੋਹਿ ਉਦਾਸੁ ॥ ਕਹੁ ਨਾਨਕ. ਭਜੁ ਹਰਿ ਮਨਾ; ਪਰੈ ਨ. ਜਮ ਕੀ ਫਾਸ ॥੨॥ ਤਰਨਾਪੋ. ਇਉ ਹੀ ਗਇਓ; ਲੀਓ ਜਰਾ ਤਨੁ ਜੀਤਿ ॥ ਕਹੁ ਨਾਨਕ. ਭਜੁ ਹਰਿ ਮਨਾ; ਅਉਧ ਜਾਤੁ ਹੈ ਬੀਤਿ ॥੩॥ ਬਿਰਧਿ ਭਇਓ. ਸੂਝੈ ਨਹੀ; ਕਾਲੁ ਪਹੂਚਿਓ ਆਨਿ ॥ ਕਹੁ ਨਾਨਕ. ਨਰ ਬਾਵਰੇ; ਕਿਉ. ਨ ਭਜੈ ਭਗਵਾਨੁ ॥੪॥ ਧਨੁ ਦਾਰਾ ਸੰਪਤਿ ਸਗਲ; ਜਿਨਿ ਅਪੁਨੀ ਕਰਿ ਮਾਨਿ ॥ ਇਨ ਮੈ ਕਛੁ ਸੰਗੀ ਨਹੀ; ਨਾਨਕ. ਸਾਚੀ ਜਾਨਿ ॥੫॥ ਪਤਿਤ. ਉਧਾਰਨ ਭੈ ਹਰਨ; ਹਰਿ. ਅਨਾਥ ਕੇ ਨਾਥ ॥ ਕਹੁ ਨਾਨਕ. ਤਿਹ ਜਾਨੀਐ; ਸਦਾ ਬਸਤੁ ਤੁਮ ਸਾਥਿ ॥੬॥ ਤਨੁ ਧਨੁ ਜਿਹ ਤੋ ਕਉ ਦੀਓ; ਤਾਂ ਸਿਉ ਨੇਹੁ. ਨ ਕੀਨ ॥ ਕਹੁ ਨਾਨਕ. ਨਰ ਬਾਵਰੇ; ਅਬ ਕਿਉ ਡੋਲਤ ਦੀਨ ॥੭॥ ਤਨੁ ਧਨੁ ਸੰਪੈ ਸੁਖ ਦੀਓ; ਅਰੁ ਜਿਹ ਨੀਕੇ ਧਾਮ ॥ ਕਹੁ ਨਾਨਕ. ਸੁਨੁ ਰੇ ਮਨਾ; ਸਿਮਰਤ ਕਾਹਿ ਨ. ਰਾਮੁ ॥੮॥ ਸਭ ਸੁਖ ਦਾਤਾ ਰਾਮੁ ਹੈ; ਦੂਸਰ ਨਾਹਿਨ ਕੋਇ ॥ ਕਹੁ ਨਾਨਕ. ਸੁਨਿ ਰੇ ਮਨਾ; ਤਿਹ ਸਿਮਰਤ. ਗਤਿ ਹੋਇ ॥੯॥
Источники и права