couponatlas.

Гуру Грантх Сахиб (гурмукхи): Анг 147

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਚੈ ਸਬਦਿ ਨੀਸਾਣਿ; ਠਾਕ. ਨ ਪਾਈਐ ॥ ਸਚੁ ਸੁਣਿ ਬੁਝਿ ਵਖਾਣਿ; ਮਹਲਿ ਬੁਲਾਈਐ ॥੧੮॥ ਸਲੋਕੁ ਮਃ ੧ ॥ ਪਹਿਰਾ ਅਗਨਿ. ਹਿਵੈ ਘਰੁ ਬਾਧਾ; ਭੋਜਨੁ ਸਾਰੁ ਕਰਾਈ ॥ ਸਗਲੇ ਦੂਖ ਪਾਣੀ ਕਰਿ ਪੀਵਾ; ਧਰਤੀ ਹਾਕ ਚਲਾਈ ॥ ਧਰਿ ਤਾਰਾਜੀ ਅੰਬਰੁ ਤੋਲੀ; ਪਿਛੈ ਟੰਕੁ ਚੜਾਈ ॥ ਏਵਡੁ ਵਧਾ. ਮਾਵਾ ਨਾਹੀ; ਸਭਸੈ ਨਥਿ ਚਲਾਈ ॥ ਏਤਾ ਤਾਣੁ ਹੋਵੈ ਮਨ ਅੰਦਰਿ; ਕਰੀ ਭਿ ਆਖਿ ਕਰਾਈ ॥ ਜੇਵਡੁ ਸਾਹਿਬੁ. ਤੇਵਡ ਦਾਤੀ; ਦੇ ਦੇ ਕਰੇ ਰਜਾਈ ॥ ਨਾਨਕ ਨਦਰਿ. ਕਰੇ ਜਿਸੁ ਉਪਰਿ; ਸਚਿ; ਨਾਮਿ ਵਡਿਆਈ ॥੧॥ ਮਃ ੨ ॥ ਆਖਣੁ. ਆਖਿ ਨ ਰਜਿਆ; ਸੁਨਣਿ. ਨ ਰਜੇ ਕੰਨ ॥ ਅਖੀ. ਦੇਖਿ ਨ ਰਜੀਆ; ਗੁਣ ਗਾਹਕ ਇਕ ਵੰਨ ॥ ਭੁਖਿਆ. ਭੁਖ ਨ ਉਤਰੈ; ਗਲੀ ਭੁਖ. ਨ ਜਾਇ ॥ ਨਾਨਕ. ਭੁਖਾ ਤਾ ਰਜੈ; ਜਾ ਗੁਣ ਕਹਿ. ਗੁਣੀ ਸਮਾਇ ॥੨॥ ਪਉੜੀ ॥ ਵਿਣੁ ਸਚੇ ਸਭੁ ਕੂੜੁ; ਕੂੜੁ ਕਮਾਈਐ ॥ ਵਿਣੁ ਸਚੇ; ਕੂੜਿਆਰੁ ਬੰਨਿ ਚਲਾਈਐ ॥ ਵਿਣੁ ਸਚੇ. ਤਨੁ ਛਾਰੁ; ਛਾਰੁ ਰਲਾਈਐ ॥ ਵਿਣੁ ਸਚੇ. ਸਭ ਭੁਖ; ਜਿ ਪੈਝੈ ਖਾਈਐ ॥ ਵਿਣੁ ਸਚੇ ਦਰਬਾਰੁ; ਕੂੜਿ ਨ ਪਾਈਐ ॥ ਕੂੜੈ ਲਾਲਚਿ ਲਗਿ; ਮਹਲੁ ਖੁਆਈਐ ॥ ਸਭੁ ਜਗੁ ਠਗਿਓ ਠਗਿ; ਆਈਐ ਜਾਈਐ ॥ ਤਨ ਮਹਿ ਤ੍ਰਿਸਨਾ ਅਗਿ; ਸਬਦਿ ਬੁਝਾਈਐ ॥੧੯॥ ਸਲੋਕ ਮਃ ੧ ॥ ਨਾਨਕ. ਗੁਰੁ ਸੰਤੋਖੁ ਰੁਖੁ; ਧਰਮੁ ਫੁਲੁ. ਫਲ ਗਿਆਨੁ ॥ ਰਸਿ ਰਸਿਆ. ਹਰਿਆ ਸਦਾ; ਪਕੈ. ਕਰਮਿ ਧਿਆਨਿ ॥ ਪਤਿ ਕੇ ਸਾਦ ਖਾਦਾ ਲਹੈ; ਦਾਨਾ ਕੈ ਸਿਰਿ ਦਾਨੁ ॥੧॥ ਮਃ ੧ ॥ ਸੁਇਨੇ ਕਾ ਬਿਰਖੁ. ਪਤ ਪਰਵਾਲਾ; ਫੁਲ ਜਵੇਹਰ ਲਾਲ ॥ ਤਿਤੁ. ਫਲ ਰਤਨ ਲਗਹਿ. ਮੁਖਿ ਭਾਖਿਤ; ਹਿਰਦੈ ਰਿਦੈ ਨਿਹਾਲੁ ॥ ਨਾਨਕ. ਕਰਮੁ ਹੋਵੈ ਮੁਖਿ ਮਸਤਕਿ; ਲਿਖਿਆ ਹੋਵੈ ਲੇਖੁ ॥ ਅਠਿਸਠਿ ਤੀਰਥ ਗੁਰ ਕੀ ਚਰਣੀ; ਪੂਜੈ ਸਦਾ ਵਿਸੇਖੁ ॥ ਹੰਸੁ ਹੇਤੁ ਲੋਭੁ ਕੋਪੁ; ਚਾਰੇ ਨਦੀਆ ਅਗਿ ॥ ਪਵਹਿ ਦਝਹਿ ਨਾਨਕਾ; ਤਰੀਐ ਕਰਮੀ ਲਗਿ ॥੨॥ ਪਉੜੀ ॥ ਜੀਵਦਿਆ ਮਰੁ ਮਾਰਿ; ਨ ਪਛੋਤਾਈਐ ॥ ਝੂਠਾ ਇਹੁ ਸੰਸਾਰੁ; ਕਿਨਿ ਸਮਝਾਈਐ ॥ ਸਚਿ. ਨ ਧਰੇ ਪਿਆਰੁ; ਧੰਧੈ ਧਾਈਐ ॥ ਕਾਲੁ ਬੁਰਾ. ਖੈ ਕਾਲੁ; ਸਿਰਿ ਦੁਨੀਆਈਐ ॥ ਹੁਕਮੀ ਸਿਰਿ ਜੰਦਾਰੁ; ਮਾਰੇ ਦਾਈਐ ॥ ਆਪੇ ਦੇਇ ਪਿਆਰੁ; ਮੰਨਿ ਵਸਾਈਐ ॥ ਮੁਹਤੁ ਨ ਚਸਾ ਵਿਲੰਮੁ; ਭਰੀਐ ਪਾਈਐ ॥ ਗੁਰ ਪਰਸਾਦੀ ਬੁਝਿ; ਸਚਿ ਸਮਾਈਐ ॥੨੦॥ ਸਲੋਕੁ ਮਃ ੧ ॥ ਤੁਮੀ ਤੁਮਾ ਵਿਸੁ; ਅਕੁ ਧਤੂਰਾ ਨਿਮੁ ਫਲੁ ॥ ਮਨਿ ਮੁਖਿ ਵਸਹਿ ਤਿਸੁ; ਜਿਸੁ ਤੂੰ. ਚਿਤਿ ਨ ਆਵਹੀ ॥ ਨਾਨਕ ਕਹੀਐ ਕਿਸੁ; ਹੰਢਨਿ ਕਰਮਾ ਬਾਹਰੇ ॥੧॥ ਮਃ ੧ ॥ ਮਤਿ ਪੰਖੇਰੂ. ਕਿਰਤੁ ਸਾਥਿ; ਕਬ ਉਤਮ ਕਬ ਨੀਚ ॥
Источники и права