couponatlas.

Гуру Грантх Сахиб (гурмукхи): Анг 148

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਬ ਚੰਦਨਿ. ਕਬ ਅਕਿ ਡਾਲਿ; ਕਬ ਉਚੀ ਪਰੀਤਿ ॥ ਨਾਨਕ. ਹੁਕਮਿ ਚਲਾਈਐ; ਸਾਹਿਬ ਲਗੀ ਰੀਤਿ ॥੨॥ ਪਉੜੀ ॥ ਕੇਤੇ ਕਹਹਿ ਵਖਾਣ; ਕਹਿ ਕਹਿ ਜਾਵਣਾ ॥ ਵੇਦ ਕਹਹਿ ਵਖਿਆਣ; ਅੰਤੁ ਨ ਪਾਵਣਾ ॥ ਪੜਿਐ. ਨਾਹੀ ਭੇਦੁ; ਬੁਝਿਐ ਪਾਵਣਾ ॥ ਖਟੁ ਦਰਸਨ ਕੈ ਭੇਖਿ; ਕਿਸੈ ਸਚਿ ਸਮਾਵਣਾ ॥ ਸਚਾ ਪੁਰਖੁ ਅਲਖੁ; ਸਬਦਿ ਸੁਹਾਵਣਾ ॥ ਮੰਨੇ ਨਾਉ ਬਿਸੰਖ; ਦਰਗਹ ਪਾਵਣਾ ॥ ਖਾਲਕ ਕਉ ਆਦੇਸੁ; ਢਾਢੀ ਗਾਵਣਾ ॥ ਨਾਨਕ. ਜੁਗੁ ਜੁਗੁ ਏਕੁ; ਮੰਨਿ ਵਸਾਵਣਾ ॥੨੧॥ ਸਲੋਕੁ ਮਹਲਾ ੨ ॥ ਮੰਤ੍ਰੀ ਹੋਇ ਅਠੂਹਿਆ; ਨਾਗੀ ਲਗੈ ਜਾਇ ॥ ਆਪਣ ਹਥੀ ਆਪਣੈ; ਦੇ ਕੂਚਾ ਆਪੇ ਲਾਇ ॥ ਹੁਕਮੁ ਪਇਆ. ਧੁਰਿ ਖਸਮ ਕਾ; ਅਤੀ ਹੂ ਧਕਾ ਖਾਇ ॥ ਗੁਰਮੁਖ ਸਿਉ. ਮਨਮੁਖੁ ਅੜੈ; ਡੁਬੈ. ਹਕਿ ਨਿਆਇ ॥ ਦੁਹਾ ਸਿਰਿਆ. ਆਪੇ ਖਸਮੁ; ਵੇਖੈ. ਕਰਿ ਵਿਉਪਾਇ ॥ ਨਾਨਕ. ਏਵੈ ਜਾਣੀਐ; ਸਭ ਕਿਛੁ ਤਿਸਹਿ ਰਜਾਇ ॥੧॥ ਮਹਲਾ ੨ ॥ ਨਾਨਕ. ਪਰਖੇ ਆਪ ਕਉ; ਤਾ ਪਾਰਖੁ ਜਾਣੁ ॥ ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ॥ ਵਾਟ. ਨ ਕਰਈ ਮਾਮਲਾ; ਜਾਣੈ ਮਿਹਮਾਣੁ ॥ ਮੂਲੁ ਜਾਣਿ ਗਲਾ ਕਰੇ; ਹਾਣਿ ਲਾਏ ਹਾਣੁ ॥ ਲਬਿ. ਨ ਚਲਈ. ਸਚਿ ਰਹੈ; ਸੋ ਵਿਸਟੁ ਪਰਵਾਣੁ ॥ ਸਰੁ ਸੰਧੇ ਆਗਾਸ ਕਉ; ਕਿਉ ਪਹੁਚੈ ਬਾਣੁ ॥ ਅਗੈ. ਓਹੁ ਅਗੰਮੁ ਹੈ; ਵਾਹੇਦੜੁ ਜਾਣੁ ॥੨॥ ਪਉੜੀ ॥ ਨਾਰੀ ਪੁਰਖ ਪਿਆਰੁ; ਪ੍ਰੇਮਿ ਸੀਗਾਰੀਆ ॥ ਕਰਨਿ ਭਗਤਿ. ਦਿਨੁ ਰਾਤਿ; ਨ ਰਹਨੀ. ਵਾਰੀਆ ॥ ਮਹਲਾ ਮੰਝਿ ਨਿਵਾਸੁ; ਸਬਦਿ ਸਵਾਰੀਆ ॥ ਸਚੁ ਕਹਨਿ ਅਰਦਾਸਿ; ਸੇ ਵੇਚਾਰੀਆ ॥ ਸੋਹਨਿ ਖਸਮੈ ਪਾਸਿ; ਹੁਕਮਿ ਸਿਧਾਰੀਆ ॥ ਸਖੀ ਕਹਨਿ ਅਰਦਾਸਿ; ਮਨਹੁ ਪਿਆਰੀਆ ॥ ਬਿਨੁ ਨਾਵੈ. ਧ੍ਰਿਗੁ ਵਾਸੁ; ਫਿਟੁ ਸੁ ਜੀਵਿਆ ॥ ਸਬਦਿ ਸਵਾਰੀਆਸੁ; ਅੰਮ੍ਰਿਤੁ ਪੀਵਿਆ ॥੨੨॥ ਸਲੋਕੁ ਮਃ ੧ ॥ ਮਾਰੂ. ਮੀਹਿ ਨ ਤ੍ਰਿਪਤਿਆ; ਅਗੀ. ਲਹੈ ਨ ਭੁਖ ॥ ਰਾਜਾ. ਰਾਜਿ ਨ ਤ੍ਰਿਪਤਿਆ; ਸਾਇਰ ਭਰੇ. ਕਿਸੁਕ ॥ ਨਾਨਕ ਸਚੇ ਨਾਮ ਕੀ; ਕੇਤੀ ਪੁਛਾ ਪੁਛ ॥੧॥ ਮਹਲਾ ੨ ॥ ਨਿਹਫਲੰ. ਤਸਿ ਜਨਮਸਿ; ਜਾਵਤੁ ਬ੍ਰਹਮ. ਨ ਬਿੰਦਤੇ ॥ ਸਾਗਰੰ ਸੰਸਾਰਸਿ; ਗੁਰ ਪਰਸਾਦੀ ਤਰਹਿ ਕੇ ॥ ਕਰਣ ਕਾਰਣ ਸਮਰਥੁ ਹੈ; ਕਹੁ ਨਾਨਕ ਬੀਚਾਰਿ ॥ ਕਾਰਣੁ ਕਰਤੇ ਵਸਿ ਹੈ; ਜਿਨਿ ਕਲ ਰਖੀ ਧਾਰਿ ॥੨॥ ਪਉੜੀ ॥ ਖਸਮੈ ਕੈ ਦਰਬਾਰਿ; ਢਾਢੀ ਵਸਿਆ ॥ ਸਚਾ ਖਸਮੁ ਕਲਾਣਿ; ਕਮਲੁ ਵਿਗਸਿਆ ॥ ਖਸਮਹੁ ਪੂਰਾ ਪਾਇ; ਮਨਹੁ ਰਹਸਿਆ ॥ ਦੁਸਮਨ ਕਢੇ ਮਾਰਿ; ਸਜਣ ਸਰਸਿਆ ॥ ਸਚਾ ਸਤਿਗੁਰੁ ਸੇਵਨਿ; ਸਚਾ ਮਾਰਗੁ ਦਸਿਆ ॥
Источники и права