couponatlas.

Гуру Грантх Сахиб (гурмукхи): Анг 202

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸੰਤ ਪ੍ਰਸਾਦਿ; ਪਰਮ ਪਦੁ ਪਾਇਆ ॥੨॥ ਜਨ ਕੀ; ਕੀਨੀ ਆਪਿ ਸਹਾਇ ॥ ਸੁਖੁ ਪਾਇਆ; ਲਗਿ ਦਾਸਹ ਪਾਇ ॥ ਆਪੁ ਗਇਆ; ਤਾ ਆਪਹਿ ਭਏ ॥ ਕ੍ਰਿਪਾ ਨਿਧਾਨ ਕੀ; ਸਰਨੀ ਪਏ ॥੩॥ ਜੋ ਚਾਹਤ; ਸੋਈ ਜਬ ਪਾਇਆ ॥ ਤਬ ਢੂੰਢਨ; ਕਹਾ ਕੋ ਜਾਇਆ ॥ ਅਸਥਿਰ ਭਏ; ਬਸੇ ਸੁਖ ਆਸਨ ॥ ਗੁਰ ਪ੍ਰਸਾਦਿ; ਨਾਨਕ ਸੁਖ ਬਾਸਨ ॥੪॥੧੧੦॥ ਗਉੜੀ ਮਹਲਾ ੫ ॥ ਕੋਟਿ ਮਜਨ; ਕੀਨੋ ਇਸਨਾਨ ॥ ਲਾਖ ਅਰਬ ਖਰਬ; ਦੀਨੋ ਦਾਨੁ ॥ ਜਾ ਮਨਿ ਵਸਿਓ; ਹਰਿ ਕੋ ਨਾਮੁ ॥੧॥ ਸਗਲ ਪਵਿਤ; ਗੁਨ ਗਾਇ ਗੁਪਾਲ ॥ ਪਾਪ ਮਿਟਹਿ; ਸਾਧੂ ਸਰਨਿ ਦਇਆਲ ॥ ਰਹਾਉ ॥ ਬਹੁਤੁ ਉਰਧ ਤਪ; ਸਾਧਨ ਸਾਧੇ ॥ ਅਨਿਕ ਲਾਭ; ਮਨੋਰਥ ਲਾਧੇ ॥ ਹਰਿ ਹਰਿ ਨਾਮ; ਰਸਨ ਆਰਾਧੇ ॥੨॥ ਸਿੰਮ੍ਰਿਤਿ ਸਾਸਤ; ਬੇਦ ਬਖਾਨੇ ॥ ਜੋਗ ਗਿਆਨ ਸਿਧ; ਸੁਖ ਜਾਨੇ ॥ ਨਾਮੁ ਜਪਤ; ਪ੍ਰਭ ਸਿਉ ਮਨ ਮਾਨੇ ॥੩॥ ਅਗਾਧਿ ਬੋਧਿ; ਹਰਿ ਅਗਮ ਅਪਾਰੇ ॥ ਨਾਮੁ ਜਪਤ; ਨਾਮੁ ਰਿਦੇ ਬੀਚਾਰੇ ॥ ਨਾਨਕ ਕਉ; ਪ੍ਰਭ ਕਿਰਪਾ ਧਾਰੇ ॥੪॥੧੧੧॥ ਗਉੜੀ ਮਃ ੫ ॥ ਸਿਮਰਿ ਸਿਮਰਿ; ਸਿਮਰਿ ਸੁਖੁ ਪਾਇਆ ॥ ਚਰਨ ਕਮਲ ਗੁਰ; ਰਿਦੈ ਬਸਾਇਆ ॥੧॥ ਗੁਰ ਗੋਬਿੰਦੁ; ਪਾਰਬ੍ਰਹਮੁ ਪੂਰਾ ॥ ਤਿਸਹਿ ਅਰਾਧਿ; ਮੇਰਾ ਮਨੁ ਧੀਰਾ ॥ ਰਹਾਉ ॥ ਅਨਦਿਨੁ ਜਪਉ; ਗੁਰੂ ਗੁਰ ਨਾਮ ॥ ਤਾ ਤੇ; ਸਿਧਿ ਭਏ ਸਗਲ ਕਾਂਮ ॥੨॥ ਦਰਸਨ ਦੇਖਿ; ਸੀਤਲ ਮਨ ਭਏ ॥ ਜਨਮ ਜਨਮ ਕੇ; ਕਿਲਬਿਖ ਗਏ ॥੩॥ ਕਹੁ ਨਾਨਕ; ਕਹਾ ਭੈ ਭਾਈ ॥ ਅਪਨੇ ਸੇਵਕ ਕੀ; ਆਪਿ ਪੈਜ ਰਖਾਈ ॥੪॥੧੧੨॥ ਗਉੜੀ ਮਹਲਾ ੫ ॥ ਅਪਨੇ ਸੇਵਕ ਕਉ; ਆਪਿ ਸਹਾਈ ॥ ਨਿਤ ਪ੍ਰਤਿਪਾਰੈ; ਬਾਪ ਜੈਸੇ ਮਾਈ ॥੧॥ ਪ੍ਰਭ ਕੀ ਸਰਨਿ; ਉਬਰੈ ਸਭ ਕੋਇ ॥ ਕਰਨ ਕਰਾਵਨ; ਪੂਰਨ ਸਚੁ ਸੋਇ ॥ ਰਹਾਉ ॥ ਅਬ ਮਨਿ ਬਸਿਆ; ਕਰਨੈਹਾਰਾ ॥ ਭੈ ਬਿਨਸੇ; ਆਤਮ ਸੁਖ ਸਾਰਾ ॥੨॥ ਕਰਿ ਕਿਰਪਾ; ਅਪਨੇ ਜਨ ਰਾਖੇ ॥ ਜਨਮ ਜਨਮ ਕੇ; ਕਿਲਬਿਖ ਲਾਥੇ ॥੩॥ ਕਹਨੁ ਨ ਜਾਇ; ਪ੍ਰਭ ਕੀ ਵਡਿਆਈ ॥ ਨਾਨਕ ਦਾਸ; ਸਦਾ ਸਰਨਾਈ ॥੪॥੧੧੩॥ ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ ॥ ੴ ਸਤਿਗੁਰ ਪ੍ਰਸਾਦਿ ॥ ਰਾਮ ਕੋ ਬਲੁ ਪੂਰਨ; ਭਾਈ ॥ ਤਾ ਤੇ ਬ੍ਰਿਥਾ; ਨ ਬਿਆਪੈ ਕਾਈ ॥੧॥ ਰਹਾਉ ॥ ਜੋ ਜੋ ਚਿਤਵੈ; ਦਾਸੁ ਹਰਿ ਮਾਈ ॥ ਸੋ ਸੋ ਕਰਤਾ; ਆਪਿ ਕਰਾਈ ॥੧॥ ਨਿੰਦਕ ਕੀ ਪ੍ਰਭਿ; ਪਤਿ ਗਵਾਈ ॥ ਨਾਨਕ. ਹਰਿ ਗੁਣ; ਨਿਰਭਉ ਗਾਈ ॥੨॥੧੧੪॥
Источники и права