couponatlas.

Гуру Грантх Сахиб (гурмукхи): Анг 203

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਉੜੀ ਮਹਲਾ ੫ ॥ ਭੁਜ ਬਲ ਬੀਰ. ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥ ਸ੍ਰਵਨਿ. ਨ ਸੁਰਤਿ, ਨੈਨ. ਸੁੰਦਰ ਨਹੀ; ਆਰਤ ਦੁਆਰਿ, ਰਟਤ ਪਿੰਗੁਰੀਆ ॥੧॥ ਦੀਨਾ ਨਾਥ. ਅਨਾਥ ਕਰੁਣਾ ਮੈ; ਸਾਜਨ ਮੀਤ. ਪਿਤਾ ਮਹਤਰੀਆ ॥ ਚਰਨ ਕਵਲ. ਹਿਰਦੈ ਗਹਿ ਨਾਨਕ; ਭੈ ਸਾਗਰ. ਸੰਤ ਪਾਰਿ ਉਤਰੀਆ ॥੨॥੨॥੧੧੫॥ ਰਾਗੁ ਗਉੜੀ ਬੈਰਾਗਣਿ ਮਹਲਾ ੫ ॥ ੴ ਸਤਿਗੁਰ ਪ੍ਰਸਾਦਿ ॥ ਦਯ ਗੁਸਾਈ ਮੀਤੁਲਾ; ਤੂੰ ਸੰਗਿ ਹਮਾਰੈ ਬਾਸੁ ਜੀਉ ॥੧॥ ਰਹਾਉ ॥ ਤੁਝ ਬਿਨੁ. ਘਰੀ ਨ ਜੀਵਨਾ; ਧ੍ਰਿਗੁ ਰਹਣਾ ਸੰਸਾਰਿ ॥ ਜੀਅ ਪ੍ਰਾਣ ਸੁਖਦਾਤਿਆ; ਨਿਮਖ ਨਿਮਖ ਬਲਿਹਾਰਿ ਜੀ ॥੧॥ ਹਸਤ ਅਲੰਬਨੁ. ਦੇਹੁ ਪ੍ਰਭ; ਗਰਤਹੁ. ਉਧਰੁ ਗੋਪਾਲ ॥ ਮੋਹਿ ਨਿਰਗੁਨ. ਮਤਿ ਥੋਰੀਆ; ਤੂੰ ਸਦ ਹੀ ਦੀਨ ਦਇਆਲ ॥੨॥ ਕਿਆ ਸੁਖ ਤੇਰੇ ਸੰਮਲਾ; ਕਵਨ ਬਿਧੀ ਬੀਚਾਰ ॥ ਸਰਣਿ ਸਮਾਈ ਦਾਸ ਹਿਤ; ਊਚੇ ਅਗਮ ਅਪਾਰ ॥੩॥ ਸਗਲ ਪਦਾਰਥ ਅਸਟ ਸਿਧਿ; ਨਾਮ ਮਹਾ ਰਸ ਮਾਹਿ ॥ ਸੁਪ੍ਰਸੰਨ ਭਏ ਕੇਸਵਾ; ਸੇ ਜਨ. ਹਰਿ ਗੁਣ ਗਾਹਿ ॥੪॥ ਮਾਤ ਪਿਤਾ ਸੁਤ ਬੰਧਪੋ; ਤੂੰ ਮੇਰੇ ਪ੍ਰਾਣ ਅਧਾਰ ॥ ਸਾਧਸੰਗਿ ਨਾਨਕੁ ਭਜੈ; ਬਿਖੁ ਤਰਿਆ ਸੰਸਾਰੁ ॥੫॥੧॥੧੧੬॥ ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫ ॥ ੴ ਸਤਿਗੁਰ ਪ੍ਰਸਾਦਿ ॥ ਹੈ ਕੋਈ; ਰਾਮ ਪਿਆਰੋ ਗਾਵੈ ॥ ਸਰਬ ਕਲਿਆਣ; ਸੂਖ ਸਚੁ ਪਾਵੈ ॥ ਰਹਾਉ ॥ ਬਨੁ ਬਨੁ; ਖੋਜਤ ਫਿਰਤ ਬੈਰਾਗੀ ॥ ਬਿਰਲੇ ਕਾਹੂ; ਏਕ ਲਿਵ ਲਾਗੀ ॥ ਜਿਨਿ ਹਰਿ ਪਾਇਆ; ਸੇ ਵਡਭਾਗੀ ॥੧॥ ਬ੍ਰਹਮਾਦਿਕ ਸਨਕਾਦਿਕ ਚਾਹੈ ॥ ਜੋਗੀ ਜਤੀ ਸਿਧ; ਹਰਿ ਆਹੈ ॥ ਜਿਸਹਿ ਪਰਾਪਤਿ; ਸੋ. ਹਰਿ ਗੁਣ ਗਾਹੈ ॥੨॥ ਤਾ ਕੀ ਸਰਣਿ; ਜਿਨ ਬਿਸਰਤ ਨਾਹੀ ॥ ਵਡਭਾਗੀ; ਹਰਿ ਸੰਤ ਮਿਲਾਹੀ ॥ ਜਨਮ ਮਰਣ ਤਿਹ; ਮੂਲੇ ਨਾਹੀ ॥੩॥ ਕਰਿ ਕਿਰਪਾ; ਮਿਲੁ ਪ੍ਰੀਤਮ ਪਿਆਰੇ ॥ ਬਿਨਉ ਸੁਨਹੁ; ਪ੍ਰਭ ਊਚ ਅਪਾਰੇ ॥ ਨਾਨਕੁ ਮਾਂਗਤੁ; ਨਾਮੁ ਅਧਾਰੇ ॥੪॥੧॥੧੧੭॥
Источники и права