couponatlas.

Гуру Грантх Сахиб (гурмукхи): Анг 208

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਉੜੀ ਮਹਲਾ ੫ ॥ ਜੋਗ ਜੁਗਤਿ; ਸੁਨਿ ਆਇਓ ਗੁਰ ਤੇ ॥ ਮੋ ਕਉ; ਸਤਿਗੁਰ. ਸਬਦਿ ਬੁਝਾਇਓ ॥੧॥ ਰਹਾਉ ॥ ਨਉ ਖੰਡ ਪ੍ਰਿਥਮੀ. ਇਸੁ ਤਨ ਮਹਿ ਰਵਿਆ; ਨਿਮਖ ਨਿਮਖ ਨਮਸਕਾਰਾ ॥ ਦੀਖਿਆ ਗੁਰ ਕੀ. ਮੁੰਦ੍ਰਾ ਕਾਨੀ; ਦ੍ਰਿੜਿਓ ਏਕੁ ਨਿਰੰਕਾਰਾ ॥੧॥ ਪੰਚ ਚੇਲੇ ਮਿਲਿ. ਭਏ ਇਕਤ੍ਰਾ; ਏਕਸੁ ਕੈ ਵਸਿ ਕੀਏ ॥ ਦਸ ਬੈਰਾਗਨਿ ਆਗਿਆਕਾਰੀ; ਤਬ ਨਿਰਮਲ ਜੋਗੀ ਥੀਏ ॥੨॥ ਭਰਮੁ ਜਰਾਇ. ਚਰਾਈ ਬਿਭੂਤਾ; ਪੰਥੁ ਏਕੁ ਕਰਿ ਪੇਖਿਆ ॥ ਸਹਜ ਸੂਖ. ਸੋ ਕੀਨੀ ਭੁਗਤਾ; ਜੋ ਠਾਕੁਰਿ. ਮਸਤਕਿ ਲੇਖਿਆ ॥੩॥ ਜਹ ਭਉ ਨਾਹੀ. ਤਹਾ ਆਸਨੁ ਬਾਧਿਓ; ਸਿੰਗੀ ਅਨਹਤ ਬਾਨੀ ॥ ਤਤੁ ਬੀਚਾਰੁ. ਡੰਡਾ ਕਰਿ ਰਾਖਿਓ; ਜੁਗਤਿ ਨਾਮੁ ਮਨਿ ਭਾਨੀ ॥੪॥ ਐਸਾ ਜੋਗੀ ਵਡਭਾਗੀ ਭੇਟੈ; ਮਾਇਆ ਕੇ ਬੰਧਨ ਕਾਟੈ ॥ ਸੇਵਾ ਪੂਜ ਕਰਉ. ਤਿਸੁ ਮੂਰਤਿ ਕੀ; ਨਾਨਕੁ. ਤਿਸੁ ਪਗ ਚਾਟੈ ॥੫॥੧੧॥੧੩੨॥ ਗਉੜੀ ਮਹਲਾ ੫ ॥ ਅਨੂਪ ਪਦਾਰਥੁ. ਨਾਮੁ ਸੁਨਹੁ; ਸਗਲ ਧਿਆਇਲੇ ਮੀਤਾ ॥ ਹਰਿ ਅਉਖਧੁ. ਜਾ ਕਉ ਗੁਰਿ ਦੀਆ; ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥ ਅੰਧਕਾਰੁ ਮਿਟਿਓ. ਤਿਹ ਤਨ ਤੇ; ਗੁਰਿ. ਸਬਦਿ ਦੀਪਕੁ ਪਰਗਾਸਾ ॥ ਭ੍ਰਮ ਕੀ ਜਾਲੀ. ਤਾ ਕੀ ਕਾਟੀ; ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥ ਤਾਰੀਲੇ ਭਵਜਲੁ ਤਾਰੂ ਬਿਖੜਾ; ਬੋਹਿਥ ਸਾਧੂ ਸੰਗਾ ॥ ਪੂਰਨ ਹੋਈ ਮਨ ਕੀ ਆਸਾ; ਗੁਰੁ ਭੇਟਿਓ ਹਰਿ ਰੰਗਾ ॥੨॥ ਨਾਮ ਖਜਾਨਾ. ਭਗਤੀ ਪਾਇਆ; ਮਨ ਤਨ ਤ੍ਰਿਪਤਿ ਅਘਾਏ ॥ ਨਾਨਕ. ਹਰਿ ਜੀਉ ਤਾ ਕਉ ਦੇਵੈ; ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥ ਗਉੜੀ₅ ਮਹਲਾ ੫ ॥ ਦਇਆ ਮਇਆ ਕਰਿ. ਪ੍ਰਾਨਪਤਿ ਮੋਰੇ; ਮੋਹਿ ਅਨਾਥ. ਸਰਣਿ ਪ੍ਰਭ ਤੋਰੀ ॥ ਅੰਧ ਕੂਪ ਮਹਿ ਹਾਥ ਦੇ ਰਾਖਹੁ; ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥ ਕਰਨ ਕਰਾਵਨ ਸਭ ਕਿਛੁ ਤੁਮ ਹੀ; ਤੁਮ ਸਮਰਥ. ਨਾਹੀ ਅਨ ਹੋਰੀ ॥ ਤੁਮਰੀ ਗਤਿ ਮਿਤਿ. ਤੁਮ ਹੀ ਜਾਨੀ; ਸੇ ਸੇਵਕ. ਜਿਨ ਭਾਗ ਮਥੋਰੀ ॥੧॥ ਅਪੁਨੇ ਸੇਵਕ ਸੰਗਿ. ਤੁਮ ਪ੍ਰਭ ਰਾਤੇ; ਓਤਿ ਪੋਤਿ ਭਗਤਨ ਸੰਗਿ ਜੋਰੀ ॥ ਪ੍ਰਿਉ ਪ੍ਰਿਉ ਨਾਮੁ. ਤੇਰਾ ਦਰਸਨੁ ਚਾਹੈ; ਜੈਸੇ ਦ੍ਰਿਸਟਿ. ਓਹ ਚੰਦ ਚਕੋਰੀ ॥੨॥ ਰਾਮ ਸੰਤ ਮਹਿ. ਭੇਦੁ ਕਿਛੁ ਨਾਹੀ; ਏਕੁ ਜਨੁ. ਕਈ ਮਹਿ ਲਾਖ ਕਰੋਰੀ ॥ ਜਾ ਕੈ ਹੀਐ. ਪ੍ਰਗਟੁ ਪ੍ਰਭੁ ਹੋਆ; ਅਨਦਿਨੁ ਕੀਰਤਨੁ. ਰਸਨ ਰਮੋਰੀ ॥੩॥ ਤੁਮ ਸਮਰਥ ਅਪਾਰ ਅਤਿ ਊਚੇ; ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥ ਨਾਨਕ ਕਉ. ਪ੍ਰਭ ਕੀਜੈ ਕਿਰਪਾ; ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥
Источники и права