couponatlas.

Гуру Грантх Сахиб (гурмукхи): Анг 209

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਉੜੀ ਮਹਲਾ ੫ ॥ ਤੁਮ. ਹਰਿ ਸੇਤੀ; ਰਾਤੇ ਸੰਤਹੁ ॥ ਨਿਬਾਹਿ ਲੇਹੁ. ਮੋ ਕਉ ਪੁਰਖ ਬਿਧਾਤੇ; ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥ ਤੁਮਰਾ ਮਰਮੁ. ਤੁਮਾ ਹੀ ਜਾਨਿਆ; ਤੁਮ ਪੂਰਨ ਪੁਰਖ ਬਿਧਾਤੇ ॥ ਰਾਖਹੁ ਸਰਣਿ. ਅਨਾਥ ਦੀਨ ਕਉ; ਕਰਹੁ ਹਮਾਰੀ ਗਾਤੇ ॥੧॥ ਤਰਣ ਸਾਗਰ ਬੋਹਿਥ ਚਰਣ ਤੁਮਾਰੇ; ਤੁਮ ਜਾਨਹੁ ਅਪੁਨੀ ਭਾਤੇ ॥ ਕਰਿ ਕਿਰਪਾ. ਜਿਸੁ ਰਾਖਹੁ ਸੰਗੇ; ਤੇ ਤੇ ਪਾਰਿ ਪਰਾਤੇ ॥੨॥ ਈਤ ਊਤ ਪ੍ਰਭ ਤੁਮ ਸਮਰਥਾ; ਸਭੁ ਕਿਛੁ ਤੁਮਰੈ ਹਾਥੇ ॥ ਐਸਾ ਨਿਧਾਨੁ ਦੇਹੁ ਮੋ ਕਉ. ਹਰਿ ਜਨ; ਚਲੈ ਹਮਾਰੈ ਸਾਥੇ ॥੩॥ ਨਿਰਗੁਨੀਆਰੇ ਕਉ ਗੁਨੁ ਕੀਜੈ; ਹਰਿ ਨਾਮੁ. ਮੇਰਾ ਮਨੁ ਜਾਪੇ ॥ ਸੰਤ ਪ੍ਰਸਾਦਿ. ਨਾਨਕ ਹਰਿ ਭੇਟੇ; ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥ ਗਉੜੀ ਮਹਲਾ ੫ ॥ ਸਹਜਿ ਸਮਾਇਓ; ਦੇਵ ॥ ਮੋ ਕਉ; ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥ ਕਾਟਿ ਜੇਵਰੀ. ਕੀਓ ਦਾਸਰੋ; ਸੰਤਨ ਟਹਲਾਇਓ ॥ ਏਕ ਨਾਮ ਕੋ. ਥੀਓ ਪੂਜਾਰੀ; ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥ ਭਇਓ ਪ੍ਰਗਾਸੁ ਸਰਬ ਉਜੀਆਰਾ; ਗੁਰ ਗਿਆਨੁ ਮਨਹਿ ਪ੍ਰਗਟਾਇਓ ॥ ਅੰਮ੍ਰਿਤੁ ਨਾਮੁ ਪੀਓ. ਮਨੁ ਤ੍ਰਿਪਤਿਆ; ਅਨਭੈ ਠਹਰਾਇਓ ॥੨॥ ਮਾਨਿ ਆਗਿਆ. ਸਰਬ ਸੁਖ ਪਾਏ; ਦੂਖਹ ਠਾਉ ਗਵਾਇਓ ॥ ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ; ਸਭੁ ਆਨਦ ਰੂਪੁ ਦਿਖਾਇਓ ॥੩॥ ਨਾ ਕਿਛੁ ਆਵਤ. ਨਾ ਕਿਛੁ ਜਾਵਤ; ਸਭੁ ਖੇਲੁ ਕੀਓ ਹਰਿ ਰਾਇਓ ॥ ਕਹੁ ਨਾਨਕ. ਅਗਮ ਅਗਮ ਹੈ ਠਾਕੁਰ; ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥ ਗਉੜੀ₆ ਮਹਲਾ ੫ ॥ ਪਾਰਬ੍ਰਹਮ ਪੂਰਨ ਪਰਮੇਸੁਰ; ਮਨ. ਤਾ ਕੀ ਓਟ ਗਹੀਜੈ ਰੇ ॥ ਜਿਨਿ ਧਾਰੇ ਬ੍ਰਹਮੰਡ ਖੰਡ ਹਰਿ; ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥ ਮਨ ਕੀ ਮਤਿ ਤਿਆਗਹੁ. ਹਰਿ ਜਨ; ਹੁਕਮੁ ਬੂਝਿ. ਸੁਖੁ ਪਾਈਐ ਰੇ ॥ ਜੋ ਪ੍ਰਭੁ ਕਰੈ. ਸੋਈ ਭਲ ਮਾਨਹੁ; ਸੁਖਿ ਦੁਖਿ ਓਹੀ ਧਿਆਈਐ ਰੇ ॥੧॥ ਕੋਟਿ ਪਤਿਤ ਉਧਾਰੇ. ਖਿਨ ਮਹਿ; ਕਰਤੇ ਬਾਰ. ਨ ਲਾਗੈ ਰੇ ॥ ਦੀਨ ਦਰਦ ਦੁਖ ਭੰਜਨ ਸੁਆਮੀ; ਜਿਸੁ ਭਾਵੈ. ਤਿਸਹਿ ਨਿਵਾਜੈ ਰੇ ॥੨॥ ਸਭ ਕੋ ਮਾਤ ਪਿਤਾ ਪ੍ਰਤਿਪਾਲਕ; ਜੀਅ ਪ੍ਰਾਨ ਸੁਖ ਸਾਗਰੁ ਰੇ ॥ ਦੇਂਦੇ ਤੋਟਿ ਨਾਹੀ. ਤਿਸੁ ਕਰਤੇ; ਪੂਰਿ ਰਹਿਓ. ਰਤਨਾਗਰੁ ਰੇ ॥੩॥ ਜਾਚਿਕੁ ਜਾਚੈ. ਨਾਮੁ ਤੇਰਾ ਸੁਆਮੀ; ਘਟ ਘਟ ਅੰਤਰਿ ਸੋਈ ਰੇ ॥ ਨਾਨਕੁ ਦਾਸੁ. ਤਾ ਕੀ ਸਰਣਾਈ; ਜਾ ਤੇ ਬ੍ਰਿਥਾ. ਨ ਕੋਈ ਰੇ ॥੪॥੧੬॥੧੩੭॥
Источники и права