couponatlas.

Гуру Грантх Сахиб (гурмукхи): Анг 239

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਤੁ ਕੋ ਲਾਇਆ; ਤਿਤ ਹੀ ਲਾਗਾ ॥ ਸੋ ਸੇਵਕੁ; ਨਾਨਕ ਜਿਸੁ ਭਾਗਾ ॥੮॥੬॥ ਗਉੜੀ ਮਹਲਾ ੫ ॥ ਬਿਨੁ ਸਿਮਰਨ; ਜੈਸੇ ਸਰਪ ਆਰਜਾਰੀ ॥ ਤਿਉ ਜੀਵਹਿ ਸਾਕਤ; ਨਾਮੁ ਬਿਸਾਰੀ ॥੧॥ ਏਕ ਨਿਮਖ; ਜੋ ਸਿਮਰਨ ਮਹਿ ਜੀਆ ॥ ਕੋਟਿ ਦਿਨਸ ਲਾਖ; ਸਦਾ ਥਿਰੁ ਥੀਆ ॥੧॥ ਰਹਾਉ ॥ ਬਿਨੁ ਸਿਮਰਨ; ਧ੍ਰਿਗੁ ਕਰਮ ਕਰਾਸ ॥ ਕਾਗ ਬਤਨ; ਬਿਸਟਾ ਮਹਿ ਵਾਸ ॥੨॥ ਬਿਨੁ ਸਿਮਰਨ; ਭਏ ਕੂਕਰ ਕਾਮ ॥ ਸਾਕਤ. ਬੇਸੁਆ ਪੂਤ; ਨਿਨਾਮ ॥੩॥ ਬਿਨੁ ਸਿਮਰਨ; ਜੈਸੇ ਸੀਙ ਛਤਾਰਾ ॥ ਬੋਲਹਿ ਕੂਰੁ; ਸਾਕਤ ਮੁਖੁ ਕਾਰਾ ॥੪॥ ਬਿਨੁ ਸਿਮਰਨ; ਗਰਧਭ ਕੀ ਨਿਆਈ ॥ ਸਾਕਤ; ਥਾਨ ਭਰਿਸਟ. ਫਿਰਾਹੀ ॥੫॥ ਬਿਨੁ ਸਿਮਰਨ; ਕੂਕਰ ਹਰਕਾਇਆ ॥ ਸਾਕਤ ਲੋਭੀ; ਬੰਧੁ. ਨ ਪਾਇਆ ॥੬॥ ਬਿਨੁ ਸਿਮਰਨ; ਹੈ ਆਤਮ ਘਾਤੀ ॥ ਸਾਕਤ ਨੀਚ; ਤਿਸੁ ਕੁਲੁ ਨਹੀ ਜਾਤੀ ॥੭॥ ਜਿਸੁ ਭਇਆ ਕ੍ਰਿਪਾਲੁ; ਤਿਸੁ ਸਤਸੰਗਿ ਮਿਲਾਇਆ ॥ ਕਹੁ ਨਾਨਕ; ਗੁਰਿ. ਜਗਤੁ ਤਰਾਇਆ ॥੮॥੭॥ ਗਉੜੀ ਮਹਲਾ ੫ ॥ ਗੁਰ ਕੈ ਬਚਨਿ; ਮੋਹਿ. ਪਰਮ ਗਤਿ ਪਾਈ ॥ ਗੁਰਿ ਪੂਰੈ; ਮੇਰੀ ਪੈਜ ਰਖਾਈ ॥੧॥ ਗੁਰ ਕੈ ਬਚਨਿ; ਧਿਆਇਓ ਮੋਹਿ ਨਾਉ ॥ ਗੁਰ ਪਰਸਾਦਿ; ਮੋਹਿ ਮਿਲਿਆ ਥਾਉ ॥੧॥ ਰਹਾਉ ॥ ਗੁਰ ਕੈ ਬਚਨਿ; ਸੁਣਿ ਰਸਨ ਵਖਾਣੀ ॥ ਗੁਰ ਕਿਰਪਾ ਤੇ; ਅੰਮ੍ਰਿਤ ਮੇਰੀ ਬਾਣੀ ॥੨॥ ਗੁਰ ਕੈ ਬਚਨਿ; ਮਿਟਿਆ ਮੇਰਾ ਆਪੁ ॥ ਗੁਰ ਕੀ ਦਇਆ ਤੇ; ਮੇਰਾ ਵਡ ਪਰਤਾਪੁ ॥੩॥ ਗੁਰ ਕੈ ਬਚਨਿ; ਮਿਟਿਆ ਮੇਰਾ ਭਰਮੁ ॥ ਗੁਰ ਕੈ ਬਚਨਿ; ਪੇਖਿਓ ਸਭੁ ਬ੍ਰਹਮੁ ॥੪॥ ਗੁਰ ਕੈ ਬਚਨਿ; ਕੀਨੋ ਰਾਜੁ ਜੋਗੁ ॥ ਗੁਰ ਕੈ ਸੰਗਿ; ਤਰਿਆ ਸਭੁ ਲੋਗੁ ॥੫॥ ਗੁਰ ਕੈ ਬਚਨਿ; ਮੇਰੇ ਕਾਰਜ ਸਿਧਿ ॥ ਗੁਰ ਕੈ ਬਚਨਿ; ਪਾਇਆ ਨਾਉ ਨਿਧਿ ॥੬॥ ਜਿਨਿ ਜਿਨਿ ਕੀਨੀ; ਮੇਰੇ ਗੁਰ ਕੀ ਆਸਾ ॥ ਤਿਸ ਕੀ ਕਟੀਐ; ਜਮ ਕੀ ਫਾਸਾ ॥੭॥ ਗੁਰ ਕੈ ਬਚਨਿ; ਜਾਗਿਆ ਮੇਰਾ ਕਰਮੁ ॥ ਨਾਨਕ; ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥ ਗਉੜੀ ਮਹਲਾ ੫ ॥ ਤਿਸੁ ਗੁਰ ਕਉ; ਸਿਮਰਉ ਸਾਸਿ ਸਾਸਿ ॥ ਗੁਰੁ ਮੇਰੇ ਪ੍ਰਾਣ; ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥ ਗੁਰ ਕਾ ਦਰਸਨੁ; ਦੇਖਿ ਦੇਖਿ ਜੀਵਾ ॥ ਗੁਰ ਕੇ ਚਰਣ; ਧੋਇ ਧੋਇ ਪੀਵਾ ॥੧॥ ਗੁਰ ਕੀ ਰੇਣੁ; ਨਿਤ ਮਜਨੁ ਕਰਉ ॥ ਜਨਮ ਜਨਮ ਕੀ; ਹਉਮੈ ਮਲੁ ਹਰਉ ॥੨॥ ਤਿਸੁ ਗੁਰ ਕਉ; ਝੂਲਾਵਉ ਪਾਖਾ ॥ ਮਹਾ ਅਗਨਿ ਤੇ; ਹਾਥੁ ਦੇ ਰਾਖਾ ॥੩॥ ਤਿਸੁ ਗੁਰ ਕੈ ਗ੍ਰਿਹਿ; ਢੋਵਉ ਪਾਣੀ ॥ ਜਿਸੁ ਗੁਰ ਤੇ; ਅਕਲ ਗਤਿ ਜਾਣੀ ॥੪॥ ਤਿਸੁ ਗੁਰ ਕੈ ਗ੍ਰਿਹਿ; ਪੀਸਉ ਨੀਤ ॥ ਜਿਸੁ ਪਰਸਾਦਿ; ਵੈਰੀ ਸਭ ਮੀਤ ॥੫॥
Источники и права