couponatlas.

Гуру Грантх Сахиб (гурмукхи): Анг 240

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਨਿ ਗੁਰਿ; ਮੋ ਕਉ ਦੀਨਾ ਜੀਉ ॥ ਆਪੁਨਾ ਦਾਸਰਾ; ਆਪੇ ਮੁਲਿ ਲੀਉ ॥੬॥ ਆਪੇ ਲਾਇਓ; ਅਪਨਾ ਪਿਆਰੁ ॥ ਸਦਾ ਸਦਾ ਤਿਸੁ ਗੁਰ ਕਉ; ਕਰੀ ਨਮਸਕਾਰੁ ॥੭॥ ਕਲਿ ਕਲੇਸ; ਭੈ ਭ੍ਰਮ ਦੁਖ ਲਾਥਾ ॥ ਕਹੁ ਨਾਨਕ; ਮੇਰਾ ਗੁਰੁ ਸਮਰਾਥਾ ॥੮॥੯॥ ਗਉੜੀ ਮਹਲਾ ੫ ॥ ਮਿਲੁ ਮੇਰੇ ਗੋਬਿੰਦ; ਅਪਨਾ ਨਾਮੁ ਦੇਹੁ ॥ ਨਾਮ ਬਿਨਾ; ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥ ਨਾਮ ਬਿਨਾ; ਜੋ ਪਹਿਰੈ ਖਾਇ ॥ ਜਿਉ ਕੂਕਰੁ; ਜੂਠਨ ਮਹਿ ਪਾਇ ॥੧॥ ਨਾਮ ਬਿਨਾ; ਜੇਤਾ ਬਿਉਹਾਰੁ ॥ ਜਿਉ ਮਿਰਤਕ; ਮਿਥਿਆ ਸੀਗਾਰੁ ॥੨॥ ਨਾਮੁ ਬਿਸਾਰਿ; ਕਰੇ ਰਸ ਭੋਗ ॥ ਸੁਖੁ ਸੁਪਨੈ ਨਹੀ; ਤਨ ਮਹਿ ਰੋਗ ॥੩॥ ਨਾਮੁ ਤਿਆਗਿ; ਕਰੇ ਅਨ ਕਾਜ ॥ ਬਿਨਸਿ ਜਾਇ; ਝੂਠੇ ਸਭਿ ਪਾਜ ॥੪॥ ਨਾਮ ਸੰਗਿ ਮਨਿ; ਪ੍ਰੀਤਿ ਨ ਲਾਵੈ ॥ ਕੋਟਿ ਕਰਮ ਕਰਤੋ; ਨਰਕਿ ਜਾਵੈ ॥੫॥ ਹਰਿ ਕਾ ਨਾਮੁ; ਜਿਨਿ. ਮਨਿ ਨ ਆਰਾਧਾ ॥ ਚੋਰ ਕੀ ਨਿਆਈ; ਜਮ ਪੁਰਿ ਬਾਧਾ ॥੬॥ ਲਾਖ ਅਡੰਬਰ; ਬਹੁਤੁ ਬਿਸਥਾਰਾ ॥ ਨਾਮ ਬਿਨਾ; ਝੂਠੇ ਪਾਸਾਰਾ ॥੭॥ ਹਰਿ ਕਾ ਨਾਮੁ; ਸੋਈ ਜਨੁ ਲੇਇ ॥ ਕਰਿ ਕਿਰਪਾ; ਨਾਨਕ ਜਿਸੁ ਦੇਇ ॥੮॥੧੦॥ ਗਉੜੀ ਮਹਲਾ ੫ ॥ ਆਦਿ ਮਧਿ; ਜੋ ਅੰਤਿ ਨਿਬਾਹੈ ॥ ਸੋ ਸਾਜਨੁ; ਮੇਰਾ ਮਨੁ ਚਾਹੈ ॥੧॥ ਹਰਿ ਕੀ ਪ੍ਰੀਤਿ; ਸਦਾ ਸੰਗਿ ਚਾਲੈ ॥ ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥ ਬਿਨਸਤ ਨਾਹੀ; ਛੋਡਿ ਨ ਜਾਇ ॥ ਜਹ ਪੇਖਾ; ਤਹ ਰਹਿਆ ਸਮਾਇ ॥੨॥ ਸੁੰਦਰੁ ਸੁਘੜੁ; ਚਤੁਰੁ ਜੀਅ ਦਾਤਾ ॥ ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥ ਜੀਵਨ ਪ੍ਰਾਨ ਅਧਾਰ; ਮੇਰੀ ਰਾਸਿ ॥ ਪ੍ਰੀਤਿ ਲਾਈ; ਕਰਿ ਰਿਦੈ ਨਿਵਾਸਿ ॥੪॥ ਮਾਇਆ ਸਿਲਕ ਕਾਟੀ; ਗੋਪਾਲਿ ॥ ਕਰਿ ਅਪੁਨਾ ਲੀਨੋ; ਨਦਰਿ ਨਿਹਾਲਿ ॥੫॥ ਸਿਮਰਿ ਸਿਮਰਿ; ਕਾਟੇ ਸਭਿ ਰੋਗ ॥ ਚਰਣ ਧਿਆਨ; ਸਰਬ ਸੁਖ ਭੋਗ ॥੬॥ ਪੂਰਨ ਪੁਰਖੁ; ਨਵਤਨੁ ਨਿਤ ਬਾਲਾ ॥ ਹਰਿ ਅੰਤਰਿ ਬਾਹਰਿ; ਸੰਗਿ ਰਖਵਾਲਾ ॥੭॥ ਕਹੁ ਨਾਨਕ; ਹਰਿ ਹਰਿ ਪਦੁ ਚੀਨ ॥ ਸਰਬਸੁ ਨਾਮੁ; ਭਗਤ ਕਉ ਦੀਨ ॥੮॥੧੧॥ ਰਾਗੁ ਗਉੜੀ ਮਾਝ ਮਹਲਾ ੫ ॥ ੴ ਸਤਿਗੁਰ ਪ੍ਰਸਾਦਿ ॥ ਖੋਜਤ ਫਿਰੇ ਅਸੰਖ; ਅੰਤੁ ਨ ਪਾਰੀਆ ॥ ਸੇਈ ਹੋਏ ਭਗਤ; ਜਿਨਾ ਕਿਰਪਾਰੀਆ ॥੧॥ ਹਉ ਵਾਰੀਆ; ਹਰਿ ਵਾਰੀਆ ॥੧॥ ਰਹਾਉ ॥ ਸੁਣਿ ਸੁਣਿ ਪੰਥੁ ਡਰਾਉ; ਬਹੁਤੁ ਭੈਹਾਰੀਆ ॥ ਮੈ ਤਕੀ ਓਟ ਸੰਤਾਹ; ਲੇਹੁ ਉਬਾਰੀਆ ॥੨॥
Источники и права