couponatlas.

Гуру Грантх Сахиб (гурмукхи): Анг 243

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਉੜੀ ਛੰਤ ਮਹਲਾ ੧ ॥ ਸੁਣਿ ਨਾਹ ਪ੍ਰਭੂ ਜੀਉ; ਏਕਲੜੀ ਬਨ ਮਾਹੇ ॥ ਕਿਉ ਧੀਰੈਗੀ ਨਾਹ ਬਿਨਾ; ਪ੍ਰਭ ਵੇਪਰਵਾਹੇ ॥ ਧਨ. ਨਾਹ ਬਾਝਹੁ, ਰਹਿ ਨ ਸਾਕੈ; ਬਿਖਮ ਰੈਣਿ ਘਣੇਰੀਆ ॥ ਨਹ ਨੀਦ ਆਵੈ. ਪ੍ਰੇਮੁ ਭਾਵੈ; ਸੁਣਿ ਬੇਨੰਤੀ ਮੇਰੀਆ ॥ ਬਾਝਹੁ ਪਿਆਰੇ. ਕੋਇ ਨ ਸਾਰੇ; ਏਕਲੜੀ ਕੁਰਲਾਏ ॥ ਨਾਨਕ. ਸਾ ਧਨ ਮਿਲੈ ਮਿਲਾਈ; ਬਿਨੁ ਪ੍ਰੀਤਮ. ਦੁਖੁ ਪਾਏ ॥੧॥ ਪਿਰਿ ਛੋਡਿਅੜੀ ਜੀਉ; ਕਵਣੁ ਮਿਲਾਵੈ ॥ ਰਸਿ ਪ੍ਰੇਮਿ ਮਿਲੀ ਜੀਉ; ਸਬਦਿ ਸੁਹਾਵੈ ॥ ਸਬਦੇ ਸੁਹਾਵੈ. ਤਾ ਪਤਿ ਪਾਵੈ; ਦੀਪਕ ਦੇਹ ਉਜਾਰੈ ॥ ਸੁਣਿ ਸਖੀ ਸਹੇਲੀ. ਸਾਚਿ ਸੁਹੇਲੀ; ਸਾਚੇ ਕੇ ਗੁਣ ਸਾਰੈ ॥ ਸਤਿਗੁਰਿ ਮੇਲੀ. ਤਾ ਪਿਰਿ ਰਾਵੀ; ਬਿਗਸੀ ਅੰਮ੍ਰਿਤ ਬਾਣੀ ॥ ਨਾਨਕ. ਸਾ ਧਨ ਤਾ ਪਿਰੁ ਰਾਵੇ; ਜਾ ਤਿਸ ਕੈ ਮਨਿ ਭਾਣੀ ॥੨॥ ਮਾਇਆ ਮੋਹਣੀ. ਨੀਘਰੀਆ ਜੀਉ; ਕੂੜਿ ਮੁਠੀ ਕੂੜਿਆਰੇ ॥ ਕਿਉ ਖੂਲੈ ਗਲ ਜੇਵੜੀਆ ਜੀਉ; ਬਿਨੁ ਗੁਰ ਅਤਿ ਪਿਆਰੇ ॥ ਹਰਿ ਪ੍ਰੀਤਿ ਪਿਆਰੇ. ਸਬਦਿ ਵੀਚਾਰੇ; ਤਿਸ ਹੀ ਕਾ ਸੋ ਹੋਵੈ ॥ ਪੁੰਨ ਦਾਨ ਅਨੇਕ ਨਾਵਣ; ਕਿਉ ਅੰਤਰ ਮਲੁ ਧੋਵੈ ॥ ਨਾਮ ਬਿਨਾ. ਗਤਿ ਕੋਇ ਨ ਪਾਵੈ; ਹਠਿ ਨਿਗ੍ਰਹਿ ਬੇਬਾਣੈ ॥ ਨਾਨਕ. ਸਚ ਘਰੁ ਸਬਦਿ ਸਿਞਾਪੈ; ਦੁਬਿਧਾ. ਮਹਲੁ ਕਿ ਜਾਣੈ ॥੩॥ ਤੇਰਾ ਨਾਮੁ ਸਚਾ ਜੀਉ; ਸਬਦੁ ਸਚਾ ਵੀਚਾਰੋ ॥ ਤੇਰਾ ਮਹਲੁ ਸਚਾ ਜੀਉ; ਨਾਮੁ ਸਚਾ ਵਾਪਾਰੋ ॥ ਨਾਮ ਕਾ ਵਾਪਾਰੁ ਮੀਠਾ; ਭਗਤਿ ਲਾਹਾ ਅਨਦਿਨੋ ॥ ਤਿਸੁ ਬਾਝੁ. ਵਖਰੁ ਕੋਇ ਨ ਸੂਝੈ; ਨਾਮੁ ਲੇਵਹੁ ਖਿਨੁ ਖਿਨੋ ॥ ਪਰਖਿ ਲੇਖਾ ਨਦਰਿ ਸਾਚੀ; ਕਰਮਿ ਪੂਰੈ ਪਾਇਆ ॥ ਨਾਨਕ. ਨਾਮੁ ਮਹਾ ਰਸੁ ਮੀਠਾ; ਗੁਰਿ ਪੂਰੈ ਸਚੁ ਪਾਇਆ ॥੪॥੨॥ ਰਾਗੁ ਗਉੜੀ ਪੂਰਬੀ ਛੰਤ ਮਹਲਾ ੩ ॥ ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਸਾ ਧਨ. ਬਿਨਉ ਕਰੇ ਜੀਉ; ਹਰਿ ਕੇ ਗੁਣ ਸਾਰੇ ॥ ਖਿਨੁ ਪਲੁ. ਰਹਿ ਨ ਸਕੈ ਜੀਉ; ਬਿਨੁ ਹਰਿ ਪਿਆਰੇ ॥ ਬਿਨੁ ਹਰਿ ਪਿਆਰੇ. ਰਹਿ ਨ ਸਾਕੈ; ਗੁਰ ਬਿਨੁ. ਮਹਲੁ ਨ ਪਾਈਐ ॥ ਜੋ ਗੁਰੁ ਕਹੈ. ਸੋਈ ਪਰੁ ਕੀਜੈ; ਤਿਸਨਾ ਅਗਨਿ ਬੁਝਾਈਐ ॥ ਹਰਿ ਸਾਚਾ ਸੋਈ. ਤਿਸੁ ਬਿਨੁ ਅਵਰੁ ਨ ਕੋਈ; ਬਿਨੁ ਸੇਵਿਐ. ਸੁਖੁ ਨ ਪਾਏ ॥ ਨਾਨਕ. ਸਾ ਧਨ ਮਿਲੈ ਮਿਲਾਈ; ਜਿਸ ਨੋ ਆਪਿ ਮਿਲਾਏ ॥੧॥ ਧਨ ਰੈਣਿ ਸੁਹੇਲੜੀਏ ਜੀਉ; ਹਰਿ ਸਿਉ ਚਿਤੁ ਲਾਏ ॥ ਸਤਿਗੁਰੁ ਸੇਵੇ ਭਾਉ ਕਰੇ ਜੀਉ; ਵਿਚਹੁ ਆਪੁ ਗਵਾਏ ॥ ਵਿਚਹੁ ਆਪੁ ਗਵਾਏ. ਹਰਿ ਗੁਣ ਗਾਏ; ਅਨਦਿਨੁ ਲਾਗਾ ਭਾਓ ॥ ਸੁਣਿ ਸਖੀ ਸਹੇਲੀ ਜੀਅ ਕੀ ਮੇਲੀ; ਗੁਰ ਕੈ ਸਬਦਿ ਸਮਾਓ ॥
Источники и права