couponatlas.

Гуру Грантх Сахиб (гурмукхи): Анг 244

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਗੁਣ ਸਾਰੀ. ਤਾ ਕੰਤ ਪਿਆਰੀ; ਨਾਮੇ ਧਰੀ ਪਿਆਰੋ ॥ ਨਾਨਕ. ਕਾਮਣਿ ਨਾਹ ਪਿਆਰੀ; ਰਾਮ ਨਾਮੁ ਗਲਿ ਹਾਰੋ ॥੨॥ ਧਨ ਏਕਲੜੀ ਜੀਉ; ਬਿਨੁ ਨਾਹ ਪਿਆਰੇ ॥ ਦੂਜੈ ਭਾਇ ਮੁਠੀ ਜੀਉ; ਬਿਨੁ ਗੁਰਸਬਦ ਕਰਾਰੇ ॥ ਬਿਨੁ ਸਬਦ ਪਿਆਰੇ. ਕਉਣੁ ਦੁਤਰੁ ਤਾਰੇ; ਮਾਇਆ ਮੋਹਿ ਖੁਆਈ ॥ ਕੂੜਿ ਵਿਗੁਤੀ. ਤਾ ਪਿਰਿ ਮੁਤੀ; ਸਾ ਧਨ. ਮਹਲੁ ਨ ਪਾਈ ॥ ਗੁਰਸਬਦੇ ਰਾਤੀ. ਸਹਜੇ ਮਾਤੀ; ਅਨਦਿਨੁ ਰਹੈ ਸਮਾਏ ॥ ਨਾਨਕ. ਕਾਮਣਿ ਸਦਾ ਰੰਗਿ ਰਾਤੀ; ਹਰਿ ਜੀਉ ਆਪਿ ਮਿਲਾਏ ॥੩॥ ਤਾ ਮਿਲੀਐ. ਹਰਿ ਮੇਲੇ ਜੀਉ; ਹਰਿ ਬਿਨੁ. ਕਵਣੁ ਮਿਲਾਏ ॥ ਬਿਨੁ ਗੁਰ ਪ੍ਰੀਤਮ ਆਪਣੇ ਜੀਉ; ਕਉਣੁ ਭਰਮੁ ਚੁਕਾਏ ॥ ਗੁਰੁ. ਭਰਮੁ ਚੁਕਾਏ, ਇਉ ਮਿਲੀਐ ਮਾਏ; ਤਾ. ਸਾ ਧਨ ਸੁਖੁ ਪਾਏ ॥ ਗੁਰ ਸੇਵਾ ਬਿਨੁ. ਘੋਰ ਅੰਧਾਰੁ; ਬਿਨੁ ਗੁਰ. ਮਗੁ ਨ ਪਾਏ ॥ ਕਾਮਣਿ ਰੰਗਿ ਰਾਤੀ, ਸਹਜੇ ਮਾਤੀ; ਗੁਰ ਕੈ ਸਬਦਿ ਵੀਚਾਰੇ ॥ ਨਾਨਕ. ਕਾਮਣਿ ਹਰਿ ਵਰੁ ਪਾਇਆ; ਗੁਰ ਕੈ ਭਾਇ ਪਿਆਰੇ ॥੪॥੧॥ ਗਉੜੀ ਮਹਲਾ ੩ ॥ ਪਿਰ ਬਿਨੁ. ਖਰੀ ਨਿਮਾਣੀ ਜੀਉ; ਬਿਨੁ ਪਿਰ. ਕਿਉ ਜੀਵਾ ਮੇਰੀ ਮਾਈ ॥ ਪਿਰ ਬਿਨੁ ਨੀਦ. ਨ ਆਵੈ ਜੀਉ; ਕਾਪੜੁ. ਤਨਿ ਨ ਸੁਹਾਈ ॥ ਕਾਪਰੁ ਤਨਿ ਸੁਹਾਵੈ. ਜਾ ਪਿਰ ਭਾਵੈ; ਗੁਰਮਤੀ ਚਿਤੁ ਲਾਈਐ ॥ ਸਦਾ ਸੁਹਾਗਣਿ. ਜਾ ਸਤਿਗੁਰੁ ਸੇਵੇ; ਗੁਰ ਕੈ ਅੰਕਿ ਸਮਾਈਐ ॥ ਗੁਰਸਬਦੈ ਮੇਲਾ. ਤਾ ਪਿਰੁ ਰਾਵੀ; ਲਾਹਾ ਨਾਮੁ ਸੰਸਾਰੇ ॥ ਨਾਨਕ. ਕਾਮਣਿ ਨਾਹ ਪਿਆਰੀ; ਜਾ ਹਰਿ ਕੇ ਗੁਣ ਸਾਰੇ ॥੧॥ ਸਾ ਧਨ ਰੰਗੁ ਮਾਣੇ ਜੀਉ; ਆਪਣੇ ਨਾਲਿ ਪਿਆਰੇ ॥ ਅਹਿਨਿਸਿ ਰੰਗਿ ਰਾਤੀ ਜੀਉ; ਗੁਰਸਬਦੁ ਵੀਚਾਰੇ ॥ ਗੁਰਸਬਦੁ ਵੀਚਾਰੇ. ਹਉਮੈ ਮਾਰੇ; ਇਨ ਬਿਧਿ ਮਿਲਹੁ ਪਿਆਰੇ ॥ ਸਾ ਧਨ ਸੋਹਾਗਣਿ. ਸਦਾ ਰੰਗਿ ਰਾਤੀ; ਸਾਚੈ ਨਾਮਿ ਪਿਆਰੇ ॥ ਅਪੁਨੇ ਗੁਰ ਮਿਲਿ ਰਹੀਐ. ਅੰਮ੍ਰਿਤੁ ਗਹੀਐ; ਦੁਬਿਧਾ ਮਾਰਿ ਨਿਵਾਰੇ ॥ ਨਾਨਕ. ਕਾਮਣਿ ਹਰਿ ਵਰੁ ਪਾਇਆ; ਸਗਲੇ ਦੂਖ ਵਿਸਾਰੇ ॥੨॥ ਕਾਮਣਿ ਪਿਰਹੁ ਭੁਲੀ ਜੀਉ; ਮਾਇਆ ਮੋਹਿ ਪਿਆਰੇ ॥ ਝੂਠੀ. ਝੂਠਿ ਲਗੀ ਜੀਉ; ਕੂੜਿ ਮੁਠੀ ਕੂੜਿਆਰੇ ॥ ਕੂੜੁ ਨਿਵਾਰੇ. ਗੁਰਮਤਿ ਸਾਰੇ; ਜੂਐ ਜਨਮੁ. ਨ ਹਾਰੇ ॥ ਗੁਰਸਬਦੁ ਸੇਵੇ. ਸਚਿ ਸਮਾਵੈ; ਵਿਚਹੁ ਹਉਮੈ ਮਾਰੇ ॥ ਹਰਿ ਕਾ ਨਾਮੁ ਰਿਦੈ ਵਸਾਏ; ਐਸਾ ਕਰੇ ਸੀਗਾਰੋ ॥ ਨਾਨਕ. ਕਾਮਣਿ ਸਹਜਿ ਸਮਾਣੀ; ਜਿਸੁ ਸਾਚਾ ਨਾਮੁ ਅਧਾਰੋ ॥੩॥ ਮਿਲੁ ਮੇਰੇ ਪ੍ਰੀਤਮਾ ਜੀਉ; ਤੁਧੁ ਬਿਨੁ ਖਰੀ ਨਿਮਾਣੀ ॥ ਮੈ ਨੈਣੀ. ਨੀਦ ਨ ਆਵੈ ਜੀਉ; ਭਾਵੈ. ਅੰਨੁ ਨ ਪਾਣੀ ॥ ਪਾਣੀ ਅੰਨੁ ਨ ਭਾਵੈ. ਮਰੀਐ ਹਾਵੈ; ਬਿਨੁ ਪਿਰ. ਕਿਉ ਸੁਖੁ ਪਾਈਐ ॥
Источники и права