couponatlas.

Гуру Грантх Сахиб (гурмукхи): Анг 253

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਉੜੀ ॥ ਯਯਾ; ਜਾਰਉ ਦੁਰਮਤਿ ਦੋਊ ॥ ਤਿਸਹਿ ਤਿਆਗਿ; ਸੁਖ ਸਹਜੇ ਸੋਊ ॥ ਯਯਾ; ਜਾਇ ਪਰਹੁ ਸੰਤ ਸਰਨਾ ॥ ਜਿਹ ਆਸਰ; ਇਆ ਭਵਜਲੁ ਤਰਨਾ ॥ ਯਯਾ; ਜਨਮਿ ਨ ਆਵੈ ਸੋਊ ॥ ਏਕ ਨਾਮ ਲੇ; ਮਨਹਿ ਪਰੋਊ ॥ ਯਯਾ. ਜਨਮੁ ਨ ਹਾਰੀਐ; ਗੁਰ ਪੂਰੇ ਕੀ ਟੇਕ ॥ ਨਾਨਕ. ਤਿਹ ਸੁਖੁ ਪਾਇਆ; ਜਾ ਕੈ ਹੀਅਰੈ ਏਕ ॥੧੪॥ ਸਲੋਕੁ ॥ ਅੰਤਰਿ ਮਨ ਤਨ ਬਸਿ ਰਹੇ; ਈਤ ਊਤ ਕੇ ਮੀਤ ॥ ਗੁਰਿ ਪੂਰੈ ਉਪਦੇਸਿਆ; ਨਾਨਕ ਜਪੀਐ ਨੀਤ ॥੧॥ ਪਉੜੀ ॥ ਅਨਦਿਨੁ ਸਿਮਰਹੁ. ਤਾਸੁ ਕਉ; ਜੋ ਅੰਤਿ ਸਹਾਈ ਹੋਇ ॥ ਇਹ ਬਿਖਿਆ ਦਿਨ ਚਾਰਿ ਛਿਅ; ਛਾਡਿ ਚਲਿਓ ਸਭੁ ਕੋਇ ॥ ਕਾ ਕੋ; ਮਾਤ ਪਿਤਾ ਸੁਤ ਧੀਆ ॥ ਗ੍ਰਿਹ ਬਨਿਤਾ; ਕਛੁ ਸੰਗਿ ਨ ਲੀਆ ॥ ਐਸੀ ਸੰਚਿ; ਜੁ ਬਿਨਸਤ ਨਾਹੀ ॥ ਪਤਿ ਸੇਤੀ; ਅਪੁਨੈ ਘਰਿ ਜਾਹੀ ॥ ਸਾਧਸੰਗਿ; ਕਲਿ ਕੀਰਤਨੁ ਗਾਇਆ ॥ ਨਾਨਕ. ਤੇ ਤੇ; ਬਹੁਰਿ. ਨ ਆਇਆ ॥੧੫॥ ਸਲੋਕੁ ॥ ਅਤਿ ਸੁੰਦਰ. ਕੁਲੀਨ ਚਤੁਰ; ਮੁਖਿ ਙਿਆਨੀ, ਧਨਵੰਤ ॥ ਮਿਰਤਕ ਕਹੀਅਹਿ ਨਾਨਕਾ; ਜਿਹ ਪ੍ਰੀਤਿ ਨਹੀ. ਭਗਵੰਤ ॥੧॥ ਪਉੜੀ ॥ ਙੰਙਾ; ਖਟੁ ਸਾਸਤ੍ਰ ਹੋਇ ਙਿਆਤਾ ॥ ਪੂਰਕੁ ਕੁੰਭਕ ਰੇਚਕ; ਕਰਮਾਤਾ ॥ ਙਿਆਨ ਧਿਆਨ; ਤੀਰਥ ਇਸਨਾਨੀ ॥ ਸੋਮਪਾਕ; ਅਪਰਸ ਉਦਿਆਨੀ ॥ ਰਾਮ ਨਾਮ ਸੰਗਿ; ਮਨਿ ਨਹੀ ਹੇਤਾ ॥ ਜੋ ਕਛੁ ਕੀਨੋ; ਸੋਊ ਅਨੇਤਾ ॥ ਉਆ ਤੇ ਊਤਮੁ ਗਨਉ; ਚੰਡਾਲਾ ॥ ਨਾਨਕ. ਜਿਹ ਮਨਿ; ਬਸਹਿ ਗੁਪਾਲਾ ॥੧੬॥ ਸਲੋਕੁ ॥ ਕੁੰਟ ਚਾਰਿ ਦਹ ਦਿਸਿ ਭ੍ਰਮੇ; ਕਰਮ ਕਿਰਤਿ ਕੀ ਰੇਖ ॥ ਸੂਖ ਦੂਖ ਮੁਕਤਿ ਜੋਨਿ; ਨਾਨਕ ਲਿਖਿਓ ਲੇਖ ॥੧॥ ਪਵੜੀ ॥ ਕਕਾ; ਕਾਰਨ ਕਰਤਾ ਸੋਊ ॥ ਲਿਖਿਓ ਲੇਖੁ; ਨ ਮੇਟਤ ਕੋਊ ॥ ਨਹੀ ਹੋਤ; ਕਛੁ ਦੋਊ ਬਾਰਾ ॥ ਕਰਨੈਹਾਰੁ; ਨ ਭੂਲਨਹਾਰਾ ॥ ਕਾਹੂ; ਪੰਥੁ ਦਿਖਾਰੈ. ਆਪੈ ॥ ਕਾਹੂ; ਉਦਿਆਨ ਭ੍ਰਮਤ ਪਛੁਤਾਪੈ ॥ ਆਪਨ ਖੇਲੁ; ਆਪ ਹੀ ਕੀਨੋ ॥ ਜੋ ਜੋ ਦੀਨੋ; ਸੁ ਨਾਨਕ ਲੀਨੋ ॥੧੭॥ ਸਲੋਕੁ ॥ ਖਾਤ ਖਰਚਤ ਬਿਲਛਤ ਰਹੇ; ਟੂਟਿ ਨ ਜਾਹਿ. ਭੰਡਾਰ ॥ ਹਰਿ ਹਰਿ ਜਪਤ ਅਨੇਕ ਜਨ; ਨਾਨਕ. ਨਾਹਿ ਸੁਮਾਰ ॥੧॥ ਪਉੜੀ ॥ ਖਖਾ. ਖੂਨਾ ਕਛੁ ਨਹੀ; ਤਿਸੁ ਸੰਮ੍ਰਥ ਕੈ ਪਾਹਿ ॥ ਜੋ ਦੇਨਾ ਸੋ ਦੇ ਰਹਿਓ; ਭਾਵੈ ਤਹ ਤਹ ਜਾਹਿ ॥ ਖਰਚੁ ਖਜਾਨਾ ਨਾਮ ਧਨੁ; ਇਆ ਭਗਤਨ ਕੀ ਰਾਸਿ ॥ ਖਿਮਾ ਗਰੀਬੀ ਅਨਦ ਸਹਜ; ਜਪਤ ਰਹਹਿ ਗੁਣਤਾਸ ॥ ਖੇਲਹਿ ਬਿਗਸਹਿ. ਅਨਦ ਸਿਉ; ਜਾ ਕਉ ਹੋਤ ਕ੍ਰਿਪਾਲ ॥ ਸਦੀਵ ਗਨੀਵ ਸੁਹਾਵਨੇ; ਰਾਮ ਨਾਮ ਗ੍ਰਿਹਿ ਮਾਲ ॥ ਖੇਦੁ ਨ ਦੂਖੁ, ਨ ਡਾਨੁ ਤਿਹ; ਜਾ ਕਉ ਨਦਰਿ ਕਰੀ ॥ ਨਾਨਕ. ਜੋ ਪ੍ਰਭ ਭਾਣਿਆ; ਪੂਰੀ ਤਿਨਾ ਪਰੀ ॥੧੮॥
Источники и права