couponatlas.

Гуру Грантх Сахиб (гурмукхи): Анг 254

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਲੋਕੁ ॥ ਗਨਿ ਮਿਨਿ ਦੇਖਹੁ. ਮਨੈ ਮਾਹਿ; ਸਰਪਰ ਚਲਨੋ ਲੋਗ ॥ ਆਸ ਅਨਿਤ. ਗੁਰਮੁਖਿ ਮਿਟੈ; ਨਾਨਕ. ਨਾਮ ਅਰੋਗ ॥੧॥ ਪਉੜੀ ॥ ਗਗਾ. ਗੋਬਿਦ ਗੁਣ ਰਵਹੁ; ਸਾਸਿ ਸਾਸਿ ਜਪਿ ਨੀਤ ॥ ਕਹਾ ਬਿਸਾਸਾ ਦੇਹ ਕਾ; ਬਿਲਮ. ਨ ਕਰਿਹੋ ਮੀਤ ॥ ਨਹ ਬਾਰਿਕ. ਨਹ ਜੋਬਨੈ; ਨਹ ਬਿਰਧੀ ਕਛੁ ਬੰਧੁ ॥ ਓਹ ਬੇਰਾ. ਨਹ ਬੂਝੀਐ; ਜਉ ਆਇ ਪਰੈ ਜਮ ਫੰਧੁ ॥ ਗਿਆਨੀ ਧਿਆਨੀ ਚਤੁਰ ਪੇਖਿ; ਰਹਨੁ ਨਹੀ. ਇਹ ਠਾਇ ॥ ਛਾਡਿ ਛਾਡਿ ਸਗਲੀ ਗਈ; ਮੂੜ ਤਹਾ ਲਪਟਾਹਿ ॥ ਗੁਰ ਪ੍ਰਸਾਦਿ ਸਿਮਰਤ ਰਹੈ; ਜਾਹੂ ਮਸਤਕਿ ਭਾਗ ॥ ਨਾਨਕ. ਆਏ ਸਫਲ ਤੇ; ਜਾ ਕਉ ਪ੍ਰਿਅਹਿ ਸੁਹਾਗ ॥੧੯॥ ਸਲੋਕੁ ॥ ਘੋਖੇ ਸਾਸਤ੍ਰ. ਬੇਦ ਸਭ; ਆਨ. ਨ ਕਥਤਉ ਕੋਇ ॥ ਆਦਿ ਜੁਗਾਦੀ ਹੁਣਿ ਹੋਵਤ; ਨਾਨਕ. ਏਕੈ ਸੋਇ ॥੧॥ ਪਉੜੀ ॥ ਘਘਾ. ਘਾਲਹੁ ਮਨਹਿ ਏਹ; ਬਿਨੁ ਹਰਿ. ਦੂਸਰ ਨਾਹਿ ॥ ਨਹ ਹੋਆ. ਨਹ ਹੋਵਨਾ; ਜਤ ਕਤ ਓਹੀ ਸਮਾਹਿ ॥ ਘੂਲਹਿ ਤਉ ਮਨ; ਜਉ ਆਵਹਿ ਸਰਨਾ ॥ ਨਾਮ ਤਤੁ. ਕਲਿ ਮਹਿ; ਪੁਨਹਚਰਨਾ ॥ ਘਾਲਿ ਘਾਲਿ; ਅਨਿਕ ਪਛੁਤਾਵਹਿ ॥ ਬਿਨੁ ਹਰਿ ਭਗਤਿ; ਕਹਾ ਥਿਤਿ ਪਾਵਹਿ ॥ ਘੋਲਿ ਮਹਾ ਰਸੁ; ਅੰਮ੍ਰਿਤੁ ਤਿਹ ਪੀਆ ॥ ਨਾਨਕ. ਹਰਿ ਗੁਰਿ; ਜਾ ਕਉ ਦੀਆ ॥੨੦॥ ਸਲੋਕੁ ॥ ਙਣਿ ਘਾਲੇ. ਸਭ ਦਿਵਸ ਸਾਸ; ਨਹ ਬਢਨ ਘਟਨ. ਤਿਲੁ ਸਾਰ ॥ ਜੀਵਨ ਲੋਰਹਿ ਭਰਮ ਮੋਹ; ਨਾਨਕ ਤੇਊ ਗਵਾਰ ॥੧॥ ਪਉੜੀ ॥ ਙੰਙਾ. ਙ੍ਰਾਸੈ ਕਾਲੁ ਤਿਹ; ਜੋ ਸਾਕਤ ਪ੍ਰਭਿ ਕੀਨ ॥ ਅਨਿਕ ਜੋਨਿ ਜਨਮਹਿ ਮਰਹਿ; ਆਤਮ ਰਾਮੁ. ਨ ਚੀਨ ॥ ਙਿਆਨ ਧਿਆਨ; ਤਾਹੂ ਕਉ ਆਏ ॥ ਕਰਿ ਕਿਰਪਾ; ਜਿਹ ਆਪਿ ਦਿਵਾਏ ॥ ਙਣਤੀ ਙਣੀ; ਨਹੀ ਕੋਊ ਛੂਟੈ ॥ ਕਾਚੀ ਗਾਗਰਿ; ਸਰਪਰ ਫੂਟੈ ॥ ਸੋ ਜੀਵਤ; ਜਿਹ ਜੀਵਤ ਜਪਿਆ ॥ ਪ੍ਰਗਟ ਭਏ ਨਾਨਕ; ਨਹ ਛਪਿਆ ॥੨੧॥ ਸਲੋਕੁ ॥ ਚਿਤਿ ਚਿਤਵਉ. ਚਰਣਾਰਬਿੰਦ; ਊਧ ਕਵਲ. ਬਿਗਸਾਂਤ ॥ ਪ੍ਰਗਟ ਭਏ ਆਪਹਿ ਗੋੁਬਿੰਦ; ਨਾਨਕ ਸੰਤ ਮਤਾਂਤ ॥੧॥ ਪਉੜੀ ॥ ਚਚਾ; ਚਰਨ ਕਮਲ ਗੁਰ ਲਾਗਾ ॥ ਧਨਿ ਧਨਿ ਉਆ ਦਿਨ; ਸੰਜੋਗ ਸਭਾਗਾ ॥ ਚਾਰਿ ਕੁੰਟ; ਦਹ ਦਿਸਿ ਭ੍ਰਮਿ ਆਇਓ ॥ ਭਈ ਕ੍ਰਿਪਾ; ਤਬ ਦਰਸਨੁ ਪਾਇਓ ॥ ਚਾਰ ਬਿਚਾਰ; ਬਿਨਸਿਓ ਸਭ ਦੂਆ ॥ ਸਾਧਸੰਗਿ; ਮਨੁ ਨਿਰਮਲ ਹੂਆ ॥ ਚਿੰਤ ਬਿਸਾਰੀ; ਏਕ ਦ੍ਰਿਸਟੇਤਾ ॥ ਨਾਨਕ. ਗਿਆਨ ਅੰਜਨੁ; ਜਿਹ ਨੇਤ੍ਰਾ ॥੨੨॥ ਸਲੋਕੁ ॥ ਛਾਤੀ ਸੀਤਲ. ਮਨੁ ਸੁਖੀ; ਛੰਤ ਗੋਬਿਦ ਗੁਨ ਗਾਇ ॥ ਐਸੀ ਕਿਰਪਾ ਕਰਹੁ ਪ੍ਰਭ; ਨਾਨਕ ਦਾਸ ਦਸਾਇ ॥੧॥ ਪਉੜੀ ॥ ਛਛਾ; ਛੋਹਰੇ ਦਾਸ ਤੁਮਾਰੇ ॥ ਦਾਸ ਦਾਸਨ ਕੇ; ਪਾਨੀਹਾਰੇ ॥ ਛਛਾ. ਛਾਰੁ ਹੋਤ; ਤੇਰੇ ਸੰਤਾ ॥
Источники и права