couponatlas.

Гуру Грантх Сахиб (гурмукхи): Анг 258

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਿਧਿ ਨਿਧਾਨ; ਹਰਿ ਅੰਮ੍ਰਿਤ ਪੂਰੇ ॥ ਤਹ ਬਾਜੇ ਨਾਨਕ; ਅਨਹਦ ਤੂਰੇ ॥੩੬॥ ਸਲੋਕੁ ॥ ਪਤਿ ਰਾਖੀ ਗੁਰਿ ਪਾਰਬ੍ਰਹਮ; ਤਜਿ ਪਰਪੰਚ ਮੋਹ ਬਿਕਾਰ ॥ ਨਾਨਕ. ਸੋਊ ਆਰਾਧੀਐ; ਅੰਤੁ ਨ ਪਾਰਾਵਾਰੁ ॥੧॥ ਪਉੜੀ ॥ ਪਪਾ. ਪਰਮਿਤਿ; ਪਾਰੁ. ਨ ਪਾਇਆ ॥ ਪਤਿਤ. ਪਾਵਨ; ਅਗਮ ਹਰਿ ਰਾਇਆ ॥ ਹੋਤ ਪੁਨੀਤ; ਕੋਟ ਅਪਰਾਧੂ ॥ ਅੰਮ੍ਰਿਤ ਨਾਮੁ ਜਪਹਿ; ਮਿਲਿ ਸਾਧੂ ॥ ਪਰਪਚ ਧ੍ਰੋਹ ਮੋਹ; ਮਿਟਨਾਈ ॥ ਜਾ ਕਉ ਰਾਖਹੁ; ਆਪਿ ਗੁਸਾਈ ॥ ਪਾਤਿਸਾਹੁ ਛਤ੍ਰ ਸਿਰ ਸੋਊ ॥ ਨਾਨਕ; ਦੂਸਰ ਅਵਰੁ. ਨ ਕੋਊ ॥੩੭॥ ਸਲੋਕੁ ॥ ਫਾਹੇ ਕਾਟੇ. ਮਿਟੇ ਗਵਨ; ਫਤਿਹ ਭਈ ਮਨਿ ਜੀਤ ॥ ਨਾਨਕ. ਗੁਰ ਤੇ ਥਿਤ ਪਾਈ; ਫਿਰਨ ਮਿਟੇ ਨਿਤ ਨੀਤ ॥੧॥ ਪਉੜੀ ॥ ਫਫਾ; ਫਿਰਤ ਫਿਰਤ ਤੂ ਆਇਆ ॥ ਦ੍ਰੁਲਭ ਦੇਹ; ਕਲਿਜੁਗ ਮਹਿ ਪਾਇਆ ॥ ਫਿਰਿ ਇਆ ਅਉਸਰੁ; ਚਰੈ ਨ ਹਾਥਾ ॥ ਨਾਮੁ ਜਪਹੁ; ਤਉ ਕਟੀਅਹਿ ਫਾਸਾ ॥ ਫਿਰਿ ਫਿਰਿ ਆਵਨ ਜਾਨੁ; ਨ ਹੋਈ ॥ ਏਕਹਿ ਏਕ; ਜਪਹੁ ਜਪੁ ਸੋਈ ॥ ਕਰਹੁ ਕ੍ਰਿਪਾ ਪ੍ਰਭ; ਕਰਨੈਹਾਰੇ ॥ ਮੇਲਿ ਲੇਹੁ; ਨਾਨਕ ਬੇਚਾਰੇ ॥੩੮॥ ਸਲੋਕੁ ॥ ਬਿਨਉ ਸੁਨਹੁ ਤੁਮ ਪਾਰਬ੍ਰਹਮ; ਦੀਨ ਦਇਆਲ ਗੁਪਾਲ ॥ ਸੁਖ ਸੰਪੈ ਬਹੁ ਭੋਗ ਰਸ; ਨਾਨਕ ਸਾਧ ਰਵਾਲ ॥੧॥ ਪਉੜੀ ॥ ਬਬਾ. ਬ੍ਰਹਮੁ ਜਾਨਤ; ਤੇ ਬ੍ਰਹਮਾ ॥ ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥ ਬੀਰਾ; ਆਪਨ ਬੁਰਾ ਮਿਟਾਵੈ ॥ ਤਾਹੂ ਬੁਰਾ; ਨਿਕਟਿ ਨਹੀ ਆਵੈ ॥ ਬਾਧਿਓ ਆਪਨ; ਹਉ ਹਉ ਬੰਧਾ ॥ ਦੋਸੁ ਦੇਤ; ਆਗਹ ਕਉ ਅੰਧਾ ॥ ਬਾਤ ਚੀਤ; ਸਭ ਰਹੀ ਸਿਆਨਪ ॥ ਜਿਸਹਿ ਜਨਾਵਹੁ; ਸੋ ਜਾਨੈ ਨਾਨਕ ॥੩੯॥ ਸਲੋਕੁ ॥ ਭੈ ਭੰਜਨ ਅਘ ਦੂਖ ਨਾਸ; ਮਨਹਿ ਅਰਾਧਿ ਹਰੇ ॥ ਸੰਤਸੰਗ ਜਿਹ ਰਿਦ ਬਸਿਓ; ਨਾਨਕ. ਤੇ ਨ ਭ੍ਰਮੇ ॥੧॥ ਪਉੜੀ ॥ ਭਭਾ; ਭਰਮੁ ਮਿਟਾਵਹੁ ਅਪਨਾ ॥ ਇਆ ਸੰਸਾਰੁ; ਸਗਲ ਹੈ ਸੁਪਨਾ ॥ ਭਰਮੇ; ਸੁਰਿ ਨਰ ਦੇਵੀ ਦੇਵਾ ॥ ਭਰਮੇ; ਸਿਧ ਸਾਧਿਕ ਬ੍ਰਹਮੇਵਾ ॥ ਭਰਮਿ ਭਰਮਿ; ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ; ਇਹ ਮਾਏ ॥ ਗੁਰਮੁਖਿ; ਭ੍ਰਮ ਭੈ ਮੋਹ ਮਿਟਾਇਆ ॥ ਨਾਨਕ. ਤੇਹ; ਪਰਮ ਸੁਖ ਪਾਇਆ ॥੪੦॥ ਸਲੋਕੁ ॥ ਮਾਇਆ ਡੋਲੈ ਬਹੁ ਬਿਧੀ; ਮਨੁ ਲਪਟਿਓ ਤਿਹ ਸੰਗ ॥ ਮਾਗਨ. ਤੇ ਜਿਹ ਤੁਮ ਰਖਹੁ; ਸੁ ਨਾਨਕ. ਨਾਮਹਿ ਰੰਗ ॥੧॥ ਪਉੜੀ ॥ ਮਮਾ; ਮਾਗਨਹਾਰ ਇਆਨਾ ॥ ਦੇਨਹਾਰ; ਦੇ ਰਹਿਓ ਸੁਜਾਨਾ ॥ ਜੋ ਦੀਨੋ; ਸੋ ਏਕਹਿ ਬਾਰ ॥ ਮਨ ਮੂਰਖ; ਕਹ ਕਰਹਿ ਪੁਕਾਰ ॥ ਜਉ ਮਾਗਹਿ; ਤਉ ਮਾਗਹਿ ਬੀਆ ॥ ਜਾ ਤੇ ਕੁਸਲ; ਨ ਕਾਹੂ ਥੀਆ ॥ ਮਾਗਨਿ ਮਾਗ ਤ; ਏਕਹਿ ਮਾਗ ॥ ਨਾਨਕ ਜਾ ਤੇ; ਪਰਹਿ ਪਰਾਗ ॥੪੧॥
Источники и права