couponatlas.

Гуру Грантх Сахиб (гурмукхи): Анг 259

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਲੋਕ ॥ ਮਤਿ ਪੂਰੀ ਪਰਧਾਨ ਤੇ; ਗੁਰ ਪੂਰੇ ਮਨ ਮੰਤ ॥ ਜਿਹ ਜਾਨਿਓ ਪ੍ਰਭੁ ਆਪੁਨਾ; ਨਾਨਕ. ਤੇ ਭਗਵੰਤ ॥੧॥ ਪਉੜੀ ॥ ਮਮਾ; ਜਾਹੂ ਮਰਮੁ ਪਛਾਨਾ ॥ ਭੇਟਤ ਸਾਧਸੰਗ; ਪਤੀਆਨਾ ॥ ਦੁਖ ਸੁਖ ਉਆ ਕੈ; ਸਮਤ ਬੀਚਾਰਾ ॥ ਨਰਕ ਸੁਰਗ ਰਹਤ ਅਉਤਾਰਾ ॥ ਤਾਹੂ ਸੰਗ; ਤਾਹੂ ਨਿਰਲੇਪਾ ॥ ਪੂਰਨ ਘਟ ਘਟ; ਪੁਰਖ ਬਿਸੇਖਾ ॥ ਉਆ ਰਸ ਮਹਿ; ਉਆਹੂ ਸੁਖੁ ਪਾਇਆ ॥ ਨਾਨਕ; ਲਿਪਤ ਨਹੀ ਤਿਹ ਮਾਇਆ ॥੪੨॥ ਸਲੋਕੁ ॥ ਯਾਰ ਮੀਤ ਸੁਨਿ ਸਾਜਨਹੁ; ਬਿਨੁ ਹਰਿ. ਛੂਟਨੁ ਨਾਹਿ ॥ ਨਾਨਕ. ਤਿਹ ਬੰਧਨ ਕਟੇ; ਗੁਰ ਕੀ ਚਰਨੀ ਪਾਹਿ ॥੧॥ ਪਵੜੀ ॥ ਯਯਾ; ਜਤਨ ਕਰਤ. ਬਹੁ ਬਿਧੀਆ ॥ ਏਕ ਨਾਮ ਬਿਨੁ; ਕਹ ਲਉ ਸਿਧੀਆ ॥ ਯਾਹੂ ਜਤਨ ਕਰਿ; ਹੋਤ ਛੁਟਾਰਾ ॥ ਉਆਹੂ ਜਤਨ; ਸਾਧ ਸੰਗਾਰਾ ॥ ਯਾ ਉਬਰਨ ਧਾਰੈ; ਸਭੁ ਕੋਊ ॥ ਉਆਹਿ ਜਪੇ ਬਿਨੁ; ਉਬਰ ਨ ਹੋਊ ॥ ਯਾਹੂ ਤਰਨ ਤਾਰਨ; ਸਮਰਾਥਾ ॥ ਰਾਖਿ ਲੇਹੁ; ਨਿਰਗੁਨ ਨਰਨਾਥਾ ॥ ਮਨ ਬਚ ਕ੍ਰਮ; ਜਿਹ ਆਪਿ ਜਨਾਈ ॥ ਨਾਨਕ; ਤਿਹ ਮਤਿ ਪ੍ਰਗਟੀ ਆਈ ॥੪੩॥ ਸਲੋਕੁ ॥ ਰੋਸੁ. ਨ ਕਾਹੂ ਸੰਗ ਕਰਹੁ; ਆਪਨ ਆਪੁ ਬੀਚਾਰਿ ॥ ਹੋਇ ਨਿਮਾਨਾ. ਜਗਿ ਰਹਹੁ; ਨਾਨਕ. ਨਦਰੀ ਪਾਰਿ ॥੧॥ ਪਉੜੀ ॥ ਰਾਰਾ; ਰੇਨ ਹੋਤ ਸਭ ਜਾ ਕੀ ॥ ਤਜਿ ਅਭਿਮਾਨੁ; ਛੁਟੈ ਤੇਰੀ ਬਾਕੀ ॥ ਰਣਿ ਦਰਗਹਿ; ਤਉ ਸੀਝਹਿ ਭਾਈ ॥ ਜਉ ਗੁਰਮੁਖਿ; ਰਾਮ ਨਾਮ ਲਿਵ ਲਾਈ ॥ ਰਹਤ ਰਹਤ; ਰਹਿ ਜਾਹਿ ਬਿਕਾਰਾ ॥ ਗੁਰ ਪੂਰੇ ਕੈ; ਸਬਦਿ ਅਪਾਰਾ ॥ ਰਾਤੇ ਰੰਗ; ਨਾਮ ਰਸ ਮਾਤੇ ॥ ਨਾਨਕ ਹਰਿ ਗੁਰ ਕੀਨੀ; ਦਾਤੇ ॥੪੪॥ ਸਲੋਕੁ ॥ ਲਾਲਚ ਝੂਠ ਬਿਖੈ ਬਿਆਧਿ; ਇਆ ਦੇਹੀ ਮਹਿ ਬਾਸ ॥ ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ; ਨਾਨਕ ਸੂਖਿ ਨਿਵਾਸ ॥੧॥ ਪਉੜੀ ॥ ਲਲਾ; ਲਾਵਉ ਅਉਖਧ ਜਾਹੂ ॥ ਦੂਖ ਦਰਦ; ਤਿਹ ਮਿਟਹਿ ਖਿਨਾਹੂ ॥ ਨਾਮ ਅਉਖਧੁ; ਜਿਹ ਰਿਦੈ ਹਿਤਾਵੈ ॥ ਤਾਹਿ; ਰੋਗੁ ਸੁਪਨੈ ਨਹੀ ਆਵੈ ॥ ਹਰਿ ਅਉਖਧੁ; ਸਭ ਘਟ ਹੈ ਭਾਈ ॥ ਗੁਰ ਪੂਰੇ ਬਿਨੁ; ਬਿਧਿ ਨ ਬਨਾਈ ॥ ਗੁਰਿ ਪੂਰੈ; ਸੰਜਮੁ ਕਰਿ ਦੀਆ ॥ ਨਾਨਕ. ਤਉ ਫਿਰਿ; ਦੂਖ ਨ ਥੀਆ ॥੪੫॥ ਸਲੋਕੁ ॥ ਵਾਸੁਦੇਵ ਸਰਬਤ੍ਰ ਮੈ; ਊਨ ਨ ਕਤਹੂ ਠਾਇ ॥ ਅੰਤਰਿ ਬਾਹਰਿ ਸੰਗਿ ਹੈ; ਨਾਨਕ. ਕਾਇ ਦੁਰਾਇ ॥੧॥ ਪਉੜੀ ॥ ਵਵਾ ਵੈਰੁ; ਨ ਕਰੀਐ ਕਾਹੂ ॥ ਘਟ ਘਟ ਅੰਤਰਿ; ਬ੍ਰਹਮ ਸਮਾਹੂ ॥ ਵਾਸੁਦੇਵ; ਜਲ ਥਲ ਮਹਿ ਰਵਿਆ ॥ ਗੁਰ ਪ੍ਰਸਾਦਿ; ਵਿਰਲੈ ਹੀ ਗਵਿਆ ॥ ਵੈਰ ਵਿਰੋਧ ਮਿਟੇ; ਤਿਹ ਮਨ ਤੇ ॥ ਹਰਿ ਕੀਰਤਨੁ; ਗੁਰਮੁਖਿ ਜੋ ਸੁਨਤੇ ॥ ਵਰਨ ਚਿਹਨ; ਸਗਲਹ ਤੇ ਰਹਤਾ ॥
Источники и права