couponatlas.

Гуру Грантх Сахиб (гурмукхи): Анг 266

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅਨਿਕ ਜਤਨ ਕਰਿ; ਤ੍ਰਿਸਨ ਨਾ ਧ੍ਰਾਪੈ ॥ ਭੇਖ ਅਨੇਕ; ਅਗਨਿ ਨਹੀ ਬੁਝੈ ॥ ਕੋਟਿ ਉਪਾਵ; ਦਰਗਹ ਨਹੀ ਸਿਝੈ ॥ ਛੂਟਸਿ ਨਾਹੀ; ਊਭ ਪਇਆਲਿ ॥ ਮੋਹਿ ਬਿਆਪਹਿ; ਮਾਇਆ ਜਾਲਿ ॥ ਅਵਰ ਕਰਤੂਤਿ; ਸਗਲੀ ਜਮੁ ਡਾਨੈ ॥ ਗੋਵਿੰਦ ਭਜਨ ਬਿਨੁ; ਤਿਲੁ ਨਹੀ ਮਾਨੈ ॥ ਹਰਿ ਕਾ ਨਾਮੁ ਜਪਤ; ਦੁਖੁ ਜਾਇ ॥ ਨਾਨਕ ਬੋਲੈ; ਸਹਜਿ ਸੁਭਾਇ ॥੪॥ ਚਾਰਿ ਪਦਾਰਥ; ਜੇ ਕੋ ਮਾਗੈ ॥ ਸਾਧ ਜਨਾ ਕੀ; ਸੇਵਾ ਲਾਗੈ ॥ ਜੇ ਕੋ ਆਪੁਨਾ; ਦੂਖੁ ਮਿਟਾਵੈ ॥ ਹਰਿ ਹਰਿ ਨਾਮੁ; ਰਿਦੈ ਸਦ ਗਾਵੈ ॥ ਜੇ ਕੋ; ਅਪੁਨੀ ਸੋਭਾ ਲੋਰੈ ॥ ਸਾਧਸੰਗਿ; ਇਹ ਹਉਮੈ ਛੋਰੈ ॥ ਜੇ ਕੋ; ਜਨਮ ਮਰਣ ਤੇ ਡਰੈ ॥ ਸਾਧ ਜਨਾ ਕੀ; ਸਰਨੀ ਪਰੈ ॥ ਜਿਸੁ ਜਨ ਕਉ; ਪ੍ਰਭ ਦਰਸ ਪਿਆਸਾ ॥ ਨਾਨਕ. ਤਾ ਕੈ; ਬਲਿ ਬਲਿ ਜਾਸਾ ॥੫॥ ਸਗਲ ਪੁਰਖ ਮਹਿ; ਪੁਰਖੁ ਪ੍ਰਧਾਨੁ ॥ ਸਾਧਸੰਗਿ; ਜਾ ਕਾ ਮਿਟੈ ਅਭਿਮਾਨੁ ॥ ਆਪਸ ਕਉ; ਜੋ ਜਾਣੈ ਨੀਚਾ ॥ ਸੋਊ ਗਨੀਐ; ਸਭ ਤੇ ਊਚਾ ॥ ਜਾ ਕਾ ਮਨੁ; ਹੋਇ ਸਗਲ ਕੀ ਰੀਨਾ ॥ ਹਰਿ ਹਰਿ ਨਾਮੁ; ਤਿਨਿ ਘਟਿ ਘਟਿ ਚੀਨਾ ॥ ਮਨ ਅਪੁਨੇ ਤੇ; ਬੁਰਾ ਮਿਟਾਨਾ ॥ ਪੇਖੈ ਸਗਲ ਸ੍ਰਿਸਟਿ; ਸਾਜਨਾ ॥ ਸੂਖ ਦੂਖ; ਜਨ ਸਮ ਦ੍ਰਿਸਟੇਤਾ ॥ ਨਾਨਕ; ਪਾਪ ਪੁੰਨ. ਨਹੀ ਲੇਪਾ ॥੬॥ ਨਿਰਧਨ ਕਉ ਧਨੁ; ਤੇਰੋ ਨਾਉ ॥ ਨਿਥਾਵੇ ਕਉ; ਨਾਉ ਤੇਰਾ. ਥਾਉ ॥ ਨਿਮਾਨੇ ਕਉ; ਪ੍ਰਭ. ਤੇਰੋ ਮਾਨੁ ॥ ਸਗਲ ਘਟਾ ਕਉ; ਦੇਵਹੁ ਦਾਨੁ ॥ ਕਰਨ ਕਰਾਵਨਹਾਰ; ਸੁਆਮੀ ॥ ਸਗਲ ਘਟਾ ਕੇ; ਅੰਤਰਜਾਮੀ ॥ ਅਪਨੀ ਗਤਿ ਮਿਤਿ; ਜਾਨਹੁ ਆਪੇ ॥ ਆਪਨ ਸੰਗਿ; ਆਪਿ ਪ੍ਰਭ ਰਾਤੇ ॥ ਤੁਮੑਰੀ ਉਸਤਤਿ; ਤੁਮ ਤੇ. ਹੋਇ ॥ ਨਾਨਕ; ਅਵਰੁ. ਨ ਜਾਨਸਿ ਕੋਇ ॥੭॥ ਸਰਬ ਧਰਮ ਮਹਿ; ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥ ਸਗਲ ਕ੍ਰਿਆ ਮਹਿ; ਊਤਮ ਕਿਰਿਆ ॥ ਸਾਧਸੰਗਿ; ਦੁਰਮਤਿ ਮਲੁ ਹਿਰਿਆ ॥ ਸਗਲ ਉਦਮ ਮਹਿ; ਉਦਮੁ ਭਲਾ ॥ ਹਰਿ ਕਾ ਨਾਮੁ; ਜਪਹੁ ਜੀਅ ਸਦਾ ॥ ਸਗਲ ਬਾਨੀ ਮਹਿ; ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ; ਰਸਨ ਬਖਾਨੀ ॥ ਸਗਲ ਥਾਨ ਤੇ; ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ; ਵਸੈ ਹਰਿ ਨਾਮੁ ॥੮॥੩॥ ਸਲੋਕੁ ॥ ਨਿਰਗੁਨੀਆਰ ਇਆਨਿਆ; ਸੋ ਪ੍ਰਭੁ. ਸਦਾ ਸਮਾਲਿ ॥ ਜਿਨਿ ਕੀਆ. ਤਿਸੁ ਚੀਤਿ ਰਖੁ; ਨਾਨਕ. ਨਿਬਹੀ ਨਾਲਿ ॥੧॥ ਅਸਟਪਦੀ ॥ ਰਮਈਆ ਕੇ ਗੁਨ; ਚੇਤਿ ਪਰਾਨੀ ॥ ਕਵਨ ਮੂਲ ਤੇ; ਕਵਨ ਦ੍ਰਿਸਟਾਨੀ ॥ ਜਿਨਿ ਤੂੰ; ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ; ਜਿਨਹਿ ਉਬਾਰਿਆ ॥ ਬਾਰ ਬਿਵਸਥਾ; ਤੁਝਹਿ ਪਿਆਰੈ ਦੂਧ ॥ ਭਰਿ ਜੋਬਨ; ਭੋਜਨ ਸੁਖ ਸੂਧ ॥ ਬਿਰਧਿ ਭਇਆ; ਊਪਰਿ ਸਾਕ ਸੈਨ ॥
Источники и права